Thursday , January 27 2022

ਹੁਣੇ ਹੁਣੇ ਪੰਜਾਬ ਦੇ ਮਾਝੇ ਹਲਕੇ ਦੇ ਕਿਸਾਨਾਂ ਨੇ ਦਿੱਲੀ ਚ ਕਰਤਾ ਇਹ ਵੱਡਾ ਐਕਸ਼ਨ

ਆਈ ਤਾਜਾ ਵੱਡੀ ਖਬਰ

ਪਿਛਲੇ 2 ਮਹੀਨਿਆਂ ਤੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ, ਰਿਲਾਇੰਸ ਦੇ ਪੇਟ੍ਰੋਲ ਪੰਪ, ਅਤੇ ਟੋਲ ਪਲਾਜ਼ਾ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਸਭ ਜਥੇਬੰਦੀਆਂ ਵੱਲੋਂ ਲਗਾਤਾਰ ਆਪਣਾ ਸੰਘਰਸ਼ ਜਾਰੀ ਹੈ। ਜਿੱਥੇ ਬਾਕੀ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ਤੋਂ ਧਰਨਾ ਹਟਾ ਦਿੱਤਾ ਗਿਆ ਸੀ ,ਉਥੇ ਹੀ ਮਾਝੇ ਦੀ ਇਕ ਕਿਸਾਨ ਜਥੇਬੰਦੀ ਵੱਲੋਂ ਰੇਲਵੇ ਟਰੈਕ ਤੋਂ ਧਰਨਾ ਹਟਾਉਣ ਤੋਂ ਮਨਾ ਕਰ ਦਿੱਤਾ ਗਿਆ ਸੀ। ਮਾਝੇ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਦੇ ਮਾਝਾ ਖੇਤਰ ਵਿੱਚ ਇਸ ਸੰਘਰਸ਼ ਨੂੰ ਵੱਡੇ ਪੱਧਰ ਤੱਕ ਭਖਾਇਆ ਹੋਇਆ ਹੈ।

ਜਿੱਥੇ ਪੰਜਾਬ ਦੀਆਂ ਸਭ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰ ਗਈਆਂ ਸਨ। ਉੱਥੇ ਹੀ ਇਸ ਕਮੇਟੀ ਵੱਲੋਂ ਰੇਲਵੇ ਟਰੈਕ ਤੇ ਲਗਾਤਾਰ ਆਪਣਾ ਸੰਘਰਸ਼ ਕੀਤਾ ਜਾ ਰਿਹਾ ਸੀ। ਹੁਣ ਜੋ ਖਬਰ ਸਾਹਮਣੇ ਆਈ ਹੈ। ਉਸ ਵਿੱਚ ਮਾਝੇ ਹਲਕੇ ਦੇ ਕਿਸਾਨਾਂ ਨੇ ਵੀ ਦਿੱਲੀ ਵਿੱਚ ਇੱਕ ਵੱਡਾ ਐਕਸ਼ਨ ਕਰ ਦਿੱਤਾ ਹੈ। ਬੇਸ਼ਕ ਇਹ ਕਿਸਾਨ ਜਥੇਬੰਦੀ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਤੋਂ ਅਲੱਗ ਚੱਲ ਰਹੀ ਹੈ। ਪਰ ਸਭ ਦਾ ਮਕਸਦ ਇਕ ਹੈ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣਾ।

ਜਿਸ ਦੇ ਤਹਿਤ ਹੁਣ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਸਿੰਘੂ ਬਾਰਡਰ ਉੱਪਰ ਨਰੇਲਾ ਵੱਲ ਦੀ ਆ ਕੇ ਮੁਖ ਸਿੰਘੂ ਬਾਰਡਰ ਨੂੰ ਘੇਰ ਲਿਆ ਗਿਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਹੀ ਵੱਡਾ ਐਕਸ਼ਨ ਕਰ ਦਿੱਤਾ ਹੈ। ਸਭ ਕਿਸਾਨ ਜਥੇਬੰਦੀਆਂ ਜਿੱਥੇ ਪੰਜ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਕਰ ਚੁੱਕੀਆਂ ਹਨ। ਉੱਥੇ ਹੀ ਸਭ ਤੋਂ ਬਾਅਦ ਮਾਝੇ ਦੇ ਕਿਸਾਨਾਂ ਵੱਲੋਂ ਕੂਚ ਕੀਤਾ ਗਿਆ ਸੀ ,ਜਿਨ੍ਹਾਂ ਨੇ ਦਿੱਲੀ ਵਿੱਚ ਕੂਚ ਕਰਦੇ ਹੀ ਆਪਣੀ ਵੱਖਰੀ ਵਰਤੀ ਗਈ ਰਣਨੀਤੀ ਕਾਰਨ ਸੁਰੱਖਿਆ ਏਜੰਸੀਆਂ ਨੂੰ ਵੀ ਹੈਰਾਨੀ ਵਿਚ ਪਾ ਦਿੱਤਾ ਹੈ।

ਪੰਜਾਬ ਦੀਆਂ 31 ਕਿਸਾਨ ਜੂਨੀਅਨ ਨੇ ਪਾਣੀਪਤ ਵਾਲੇ ਪਾਸੇ ਤੋ ਰਸਤਾ ਰੋਕ ਦਿੱਤਾ ਗਿਆ ਹੈ। ਉਥੇ ਹੀ ਸਭ ਤੋਂ ਬਾਅਦ ਦਿੱਲੀ ਕੂਚ ਕਰਨ ਵਾਲੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਆਪਣਾ ਰਸਤਾ ਬਦਲ ਦੇ ਹੋਏ ਨਰੇਲਾ ਦੇ ਅੰਦਰਲੇ ਰਾਹਾਂ ਤੋਂ ਸੁਖਦੇਵ ਢਾਬੇ ਦੇ ਕੋਲੋਂ ਰੂਟ ਬਦਲਦੇ ਹੋਏ ਗੁਰੂ ਤੇਗ ਬਹਾਦਰ ਚੌਂਕ, ਜੋ ਕੇ ਸਿੰਘੂ ਬਾਰਡਰ ਕਿਹਾ ਜਾਂਦਾ ਹੈ। ਇਥੇ ਪਹੁੰਚ ਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਸੜਕ ਤੇ ਟਰੈਕਟਰ ਟਰਾਲੀਆਂ ਨੂੰ ਖੜ੍ਹੀਆਂ ਕਰਕੇ ਸੁਰੱਖਿਆ ਬਲਾਂ ਨੂੰ ਘੇਰ ਲਿਆ ਗਿਆ ਹੈ।