Tuesday , November 29 2022

ਹੁਣੇ ਹੁਣੇ ਪੰਜਾਬ ਦੇ ਗਵਾਂਢ ਚ ਆਇਆ ਭੁਚਾਲ, ਕੰਬੀ ਧਰਤੀ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਿੱਥੇ ਭਾਰਤ ਵਿਚ ਇਕ ਤੋਂ ਬਾਅਦ ਇਕ ਕੁਦਰਤੀ ਮੁਸੀਬਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਉਥੇ ਹੀ ਇਨ੍ਹਾਂ ਮੁਸੀਬਤਾਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਭਾਰਤ ਵਿਚ ਪਹਿਲਾ ਹੀ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ। ਉਥੇ ਹੀ ਹੁਣ ਦੇਸ਼ ਵਿਚ ਬਲੈਕ ਫੰਗਸ ਦਾ ਖਤਰਾ ਵਧ ਰਿਹਾ ਹੈ। ਮੌਸਮ ਦੀ ਤਬਦੀਲੀ ਕਾਰਨ ਵੀ ਤੇਜ਼ ਗਰਮੀ ਕਾਰਨ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਲੋਕਾਂ ਵਲੋ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ,ਉਥੇ ਹੀ ਬਾਰ ਬਾਰ ਕੁਦਰਤ ਵਲੋ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਗਿਆ ਹੈ।

ਹੁਣ ਪੰਜਾਬ ਦੇ ਗਵਾਂਢ ਵਿੱਚ ਆਇਆ ਭੁਚਾਲ , ਜਿਸ ਨਾਲ ਧਰਤੀ ਕੰਬੀ ਹੈ । ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਿਛਲੇ ਮਹੀਨੇ ਦੇ ਵਿੱਚ ਭਾਰਤ ਵਿੱਚ ਕਈ ਜਗ੍ਹਾ ਤੇ ਭੂਚਾਲ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਉਥੇ ਹੀ ਅੱਜ ਅੱਜ ਰਾਤੀ ਪੰਜਾਬ ਦੇ ਗਵਾਂਢ ਹਰਿਆਣੇ ਅਤੇ ਦਿੱਲੀ ਵਿਚ ਭੁਚਾਲ ਆਇਆ ਹੈ। ਇਹ ਭੁਚਾਲ ਰਾਤ 10ਵੱਜਕੇ 36 ਮਿੰਟ ਤੇ ਆਇਆ ਹੈ। ਜਿਸ ਦੇ ਆਉਣ ਨਾਲ ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਹਜੇ ਤੱਕ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਭੂਚਾਲ਼ ਵਿਚ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖ਼ਬਰ ਪ੍ਰਾਪਤ ਨਹੀਂ ਹੋਈ ਹੈ।

ਉਥੇ ਹੀ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 3.7 ਮਾਪੀ ਗਈ ਹੈ। ਉੱਥੇ ਹੀ ਭੂਚਾਲ ਦੇ ਆਉਣ ਨਾਲ ਇਲਾਕੇ ਅੰਦਰ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਮਈ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ ਕਈ ਜਗ੍ਹਾ ਤੇ ਭੂਚਾਲ ਆਉਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ 22 ਮਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।

ਉਸ ਸਮੇਂ ਇਹ ਭੂਚਾਲ ਰਿਕਟਰ ਪੈਮਾਨੇ ਤੇ 3.3 ਮਾਪਿਆ ਗਿਆ ਸੀ। ਭਾਰਤ ਵਿੱਚ ਜਿੱਥੇ ਇਨ੍ਹੀਂ ਦਿਨੀਂ ਭੂਚਾਲ ਆ ਰਹੇ ਹਨ ਉਥੇ ਹੀ ਪੈ ਰਹੀ ਗਰਮੀ ਦੇ ਕਾਰਨ ਵੀ ਬਹੁਤ ਨੁਕਸਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਨਾਲ ਲੋਕਾਂ ਵਿਚ ਦ-ਹਿ-ਸ਼-ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।