Friday , October 7 2022

ਹੁਣੇ ਹੁਣੇ ਪੰਜਾਬ ਚ 14 ਫਰਵਰੀ ਅਤੇ 17 ਫਰਵਰੀ ਲਈ ਲੱਗੀ ਇਹ ਪਾਬੰਦੀ

ਹੁਣੇ ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਚੋਣਾਂ ਦੇ ਮੁੱਦੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਉਹ ਚੋਣਾਂ ਭਾਵੇਂ ਅਮਰੀਕਾ ਵਿਚ ਰਾਸ਼ਟਰਪਤੀ ਦੀਆਂ ਹੋਣ, ਜਾਂ ਭਾਰਤ ਦੇ ਨਗਰ ਕੌਂਸਲ ਦੀਆਂ। ਪੰਜਾਬ ਅੰਦਰ ਕ-ਰੋ-ਨਾ ਅਤੇ ਕਿਸਾਨੀ ਸੰਘਰਸ਼ ਦੌਰਾਨ ਇਹ ਚੋਣਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪੰਜਾਬ ਵਿੱਚ ਜਿੱਥੇ ਅਕਾਲੀ-ਭਾਜਪਾ ਗਠਜੋੜ ਟੁੱਟ ਚੁੱਕਾ ਹੈ। ਉੱਥੇ ਹੀ ਹਰ ਪਾਰਟੀ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਦੇਸ਼ ਵਿਚ ਮੌਜੂਦਾ ਸਮੇਂ ਦੌਰਾਨ ਬਹੁਤ ਸਾਰੇ ਮੁੱਦੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਆਏ ਦਿਨ ਕੋਈ ਨਾ ਕੋਈ ਨਵੀਂ ਖਬਰ ਦੇਸ਼ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਵਿਚ ਸ਼ਾਮਲ ਹੁੰਦੀ ਜਾ ਰਹੀ ਹੈ। ਇਨ੍ਹਾਂ ਦੇ ਵਿੱਚੋਂ ਕੁਝ ਮੁੱਦੇ ਬੇਹੱਦ ਅਹਿਮ ਮੁੱਦੇ ਹਨ ਜਿਨ੍ਹਾਂ ਉਪਰ ਸਮੇਂ ਅਨੁਸਾਰ ਕੰਮ ਕਰ ਲਿਆ ਜਾਣਾ ਵੀ ਜ਼ਰੂਰੀ ਹੁੰਦਾ ਹੈ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਵਿਚ ਇਸ ਕੋ-ਰੋ-ਨਾ ਕਾਲ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਇਨ੍ਹਾਂ ਦੇ ਵਿੱਚੋਂ ਹੀ ਇੱਕ ਫੈਸਲਾ ਚੋਣਾਂ ਦੇ ਨਾਲ ਜੁੜਿਆ ਹੋਇਆ ਸੀ। ਹੁਣ ਪੰਜਾਬ ਅੰਦਰ 14 ਫਰਵਰੀ ਤੋਂ 17 ਫਰਵਰੀ ਤੱਕ ਲਈ ਇਹ ਪਾਬੰਦੀ ਲਗਾ ਦਿੱਤੀ ਗਈ ਹੈ।

ਪੰਜਾਬ ਦੇ ਵਿੱਚ 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ । ਪੰਜਾਬ ਦੇ ਸਕੱਤਰ ਤੇ ਸੂਬਾ ਚੋਣ ਕਮਿਸ਼ਨਰ ਵੱਲੋਂ ਚਿੱਠੀ ਰਾਹੀਂ ਜਿਲ੍ਹਿਆਂ ਅੰਦਰ ਆਉਂਦੇ ਸਬੰਧਤ ਨਗਰ ਨਿਗਮਾਂ ਨਗਰ ਕੌਂਸਲਾਂ ਨਗਰ ਪੰਚਾਇਤਾਂ ਵਿੱਚ 14 ਫਰਵਰੀ ਨੂੰ ਮਤਦਾਨ ਹੋ ਰਿਹਾ ਹੈ। ਇਸ ਲਈ 14 ਅਤੇ 17 ਫਰਵਰੀ ਨੂੰ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ । ਇਸ ਦੇ ਸੂਬੇ ਅੰਦਰ ਸ਼ਰਾਬ ਦੇ ਠੇਕਿਆਂ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਤੇ ਕੋਈ ਵੀ ਵਿਅਕਤੀ ਸ਼ਰਾਬ ਨੂੰ ਸਟੋਰ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਜਾਰੀ ਕੀਤੇ ਗਏ ਹੁਕਮਾਂ ਦੇ ਤਹਿਤ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਤੇ ਸ਼ਰਾਬ ਦੇ ਠੇਕਿਆਂ ਉਪਰ ਵੀ ਸ਼ਰਾਬ ਵਰਤਣ, ਵੇਚਣ ਅਤੇ ਖਰੀਦਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਹ ਚੋਣਾਂ ਅਮਨ-ਅਮਾਨ ਨਾਲ ਕਰਵਾਉਣ ਲਈ ਹੀ ਇਹ ਹੁਕਮ ਜਾਰੀ ਕੀਤਾ ਗਿਆ ਹੈ। ਇਸ ਲਈ ਹੀ 14 ਫਰਵਰੀ ਵੋਟਾਂ ਵਾਲੇ ਦਿਨ ਅਤੇ 17 ਫਰਵਰੀ ਦੇ ਵੋਟਾਂ ਦੀ ਗਿਣਤੀ ਵਾਲੇ ਦਿਨ ਨੂੰ ਡਰਾਈ ਡੇ ਐਲਾਨ ਦਿੱਤਾ ਹੈ। ਇਸ ਸਾਰੀ ਚੋਣ ਪ੍ਰਕਿਰਿਆ ਨੂੰ 17 ਫਰਵਰੀ ਤੱਕ ਨਿਪਟਾ ਲਿਆ ਜਾਵੇਗਾ।