Monday , March 1 2021

ਹੁਣੇ ਹੁਣੇ ਪੰਜਾਬ ਚ ਇਸ ਜਗ੍ਹਾ ਇਕੋ ਥਾਂ ਤੋਂ ਮਿਲੇ 45 ਕਰੋਨਾ ਪੌਜੇਟਿਵ

ਇਸ ਜਗ੍ਹਾ ਇਕੋ ਥਾਂ ਤੋਂ ਮਿਲੇ 45 ਕਰੋਨਾ ਪੌਜੇਟਿਵ

ਜਲੰਧਰ ‘ਚ ਲਗਾਤਾਰ ਵੱਧਦੇ ਕੋਰੋਨਾ ਦੇ ਕਹਿਰ ਦੌਰਾਨ ਅੱਜ ਫਿਰ ਤੋਂ ਕੋਰੋਨਾ ਵਾਇਰਸ ਦਾ ਵੱਡਾ ਧ ਮਾ ਕਾ ਹੋ ਗਿਆ ਹੈ। ਅੱਜ ਜਲੰਧਰ ‘ਚ ਕੁੱਲ 45 ਕੇਸ ਪਾਜ਼ੇਟਿਵ ਪਾਏ ਗਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਅੱਜ ਕੋਰੋਨਾ ਵਾਇਰਸ ਦੇ ਸ਼ੱਕੀਆਂ ਮਰੀਜ਼ਾਂ ਦੀ ਜੋ ਰਿਪੋਰਟ ਮਿਲੀ ਹੈ, ਉਨ੍ਹਾਂ ‘ਚ ਅੱਜ 45 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ ‘ਚ ਕੁਝ ਬਾਹਰੀ ਕੇਸ ਵੀ ਸ਼ਾਮਲ ਹਨ। ਇਥੇ ਦੱਸ ਦੇਈਏ ਕਿ ਇਸ ਦੇ ਨਾਲ ਹੀ ਹੁਣ ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 500 ਤੋਂ ਪਾਰ ਹੋ ਚੁੱਕਾ ਹੈ, ਜਿਨ੍ਹਾਂ ‘ਚੋਂ 15 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।

ਜਾਣੋ ਕੀ ਪੰਜਾਬ ਦੇ ਹਾਲਾਤ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 3800 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 733, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 542, ਲੁਧਿਆਣਾ ‘ਚ 501, ਤਰਨਾਰਨ 191, ਮੋਹਾਲੀ ‘ਚ 208, ਹੁਸ਼ਿਆਰਪੁਰ ‘ਚ 156, ਪਟਿਆਲਾ ‘ਚ 200, ਸੰਗਰੂਰ ‘ਚ 190 ਕੇਸ, ਨਵਾਂਸ਼ਹਿਰ ‘ਚ 121, ਗਰਦਾਸਪੁਰ ‘ਚ 175 ਕੇਸ, ਮੁਕਤਸਰ 80, ਮੋਗਾ ‘ਚ 74,

ਫਰੀਦਕੋਟ 95, ਫਿਰੋਜ਼ਪੁਰ ‘ਚ 62, ਫਾਜ਼ਿਲਕਾ 55, ਬਠਿੰਡਾ ‘ਚ 64, ਪਠਾਨਕੋਟ ‘ਚ 165, ਬਰਨਾਲਾ ‘ਚ 42, ਮਾਨਸਾ ‘ਚ 38, ਫਤਿਹਗੜ੍ਹ ਸਾਹਿਬ ‘ਚ 85, ਕਪੂਰਥਲਾ 62, ਰੋਪੜ ‘ਚ 84 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2748 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1028 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 96 ਲੋਕਾਂ ਦੀ ਮੌਤ ਹੋ ਚੁੱਕੀ ਹੈ।