Tuesday , April 20 2021

ਹੁਣੇ ਹੁਣੇ ਪੰਜਾਬ ਚ ਆਇਆ ਭੁਚਾਲ ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਇਹ ਸਾਰੀ ਸ੍ਰਿਸ਼ਟੀ ਕੁਦਰਤ ਵਲੋਂ ਚਲਾਏ ਗਏ ਵਰਤਾਰੇ ਅਨੁਸਾਰ ਹੀ ਚਲਦੀ ਹੈ। ਕੁਦਰਤ ਵੱਲੋਂ ਬਣਾਈ ਗਈ ਇਸ ਸ੍ਰਿਸ਼ਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਮਨੁੱਖਤਾ ਦੇ ਭਲੇ ਵਾਸਤੇ ਹੁੰਦੀਆਂ ਹਨ ਜਦ ਕਿ ਕੁਝ ਮਨੁੱਖ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਕੁਦਰਤੀ ਘਟਨਾ ਜ਼ਮੀਨ ਦੇ ਅੰਦਰ ਹੁੰਦੀ ਹੈ ਤਾਂ ਭੂਚਾਲ ਪੈਦਾ ਹੁੰਦਾ ਹੈ।

ਹੁਣੇ ਹੁਣੇ ਤਾਜ਼ਾ ਜਾਣਕਾਰੀ ਅਨੁਸਾਰ ਉੱਤਰ ਭਾਰਤ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਇਹ ਤੇਜ਼ ਝਟਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਐਨਸੀਆਰ ਦੇ ਵਿਚ ਰਾਤ ਕਰੀਬ 10:30 ਵਜੇ ਮਹਿਸੂਸ ਕੀਤੇ ਗਏ। ਜਿਸ ਦੇ ਨਾਲ ਸੁੱਤੇ ਹੋਏ ਲੋਕ ਵੀ ਆਪੋ-ਆਪਣੇ ਘਰਾਂ ਤੋਂ ਬਾਹਰ ਆ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਦੇ ਝਟਕੇ ਕਾਫੀ ਤੇਜ਼ ਸਨ ਜਿਨ੍ਹਾਂ ਦੀ ਤੀਬਰਤਾ 5 ਤੋਂ 8 ਦੇ ਦਰਮਿਆਨ ਹੋ ਸਕਦੀ ਹੈ। ਕੁੱਝ ਨਿਊਜ਼ ਚੈਨਲ ਮੁਤਾਬਕ ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ ਦੱਸਿਆ ਜਾ ਰਿਹਾ ਹੈ ਜਿਸ ਦੀ ਤੀਬਰਤਾ ਰਿਕਟਰ ਸਕੇਲ ‘ਤੇ 7.5 ਦੱਸੀ ਜਾ ਰਹੀ ਹੈ। ਇਸ ਸਾਲ ਦੇ ਵਿਚ ਪਹਿਲਾਂ ਵੀ ਕਈ ਹਲਕੇ ਭੂਚਾਲ ਆਏ ਹਨ ਪਰ ਇਸ ਵਾਰ ਦਾ ਇਹ ਭੂਚਾਲ ਕਾਫੀ ਤੇਜ਼ ਸੀ।ਖਬਰ ਲਿਖੇ ਜਾਣ ਤੱਕ ਇਸ ਦੇ ਨਾਲ ਕਿਸੇ ਵੀ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਇਹ ਖਬਰ ਬਿਲਕੁਲ ਹੁਣੇ ਹੁਣੇ ਆਈ ਹੈ ਤੁਸੀਂ ਹੋਰ ਜਾਣਕਾਰੀ ਲਈ ਪੰਜਾਬ ਨਿਊਜ਼ ਦੇ ਫੇਸਬੁੱਕ ਪੇਜ ਨਾਲ ਜੁੜੇ ਰਹੋ ਜਿਥੇ ਸਭ ਤੋਂ ਤੇਜ ਅਤੇ ਸਚੀ ਖਬਰ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਦੀ ਹੈ।