Tuesday , November 29 2022

ਹੁਣੇ ਹੁਣੇ ਪਾਕਿਸਤਾਨ ਤੋਂ ਆਈ ਵੱਡੀ ਤਾਜਾ ਖਬਰ ਸੁਣ ਕੇ ਪਰਿਵਾਰ ਦੇ ਉਡੇ ਹੋਸ਼ ਹੁਣ ….(Video)

ਪਾਕਿਸਤਾਨ ਤੋਂ ਆਈ ਵੱਡੀ ਤਾਜਾ ਖਬਰ ——

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਆਪਣੀ ਕੁੱਖੋਂ ਜੰਮੇ ਬੱਚਿਆਂ ਨੂੰ ਭੁੱਲ ਜਾਣ ਵਾਲੀ ਅਤੇ ਆਪਣਾ ਦੇਸ਼ ਛੱਡ ਕੇ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਅਤੇ ਉੱਥੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੀ ਕਿਰਨ ਬਾਲਾ ਬਾਰੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਅਤੇ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ । ਕਿਰਨ ਬਾਲਾ ਜੋ ਕਿ ਸੁਰੱਖੀਅਾਂ ਦਾ ਵਿਸ਼ਾ ਬਣੀ ਹੋਈ ਹੈ ਨੇ ਪਾਕਿਸਤਾਨ ਜਾ ਕੇ ਵਿਆਹ ਕਰਵਾ ਕੇ ਉੱਥੋਂ ਦੀ ਅਦਾਲਤ ਅਤੇ ਗ੍ਰਹਿ ਮੰਤਰਾਲੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ ।

ਇਹ ਅਰਜ਼ੀ ਉਸਨੇ ਆਪਣੇ ਪਾਕਿਸਤਾਨ ਵਿੱਚ ਰਹਿਣ ਲਈ ਵੀਜ਼ਾ ਵਧਾਉਣ ਬਾਰੇ ਦਾਇਰ ਕਰਵਾਈ ਸੀ । ਉਸ ਨੇ ਬਿਆਨ ਦਿੱਤਾ ਸੀ ਕਿ ਉਸ ਦਾ ਭਾਰਤ ਵਿੱਚ ਕੋਈ ਬੱਚਾ ਨਹੀਂ ਹੈ ਅਤੇ ਉਹ ਇੱਥੇ ਵਿਆਹ ਕਰਵਾ ਕੇ ਰਹਿਣਾ ਚਾਹੁੰਦੀ ਹੈ । ਉਧਰ ਕਿਰਨ ਬਾਲਾ ਦੇ ਸਹੁਰਾ ਪਰਿਵਾਰ ਨੇ ਕਿਰਨ ਬਾਲਾ ਦੇ ਬੱਚਿਆਂ ਬਾਰੇ ਕਈ ਸਬੂਤ ਵੀ ਸਾਹਮਣੇ ਲਿਆਂਦੇ ਸਨ ਜਿਸ ਉੱਪਰ ਸਾਰੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਆਖਿਰ ਪਾਕਿਸਤਾਨ ਦੀ ਸਰਕਾਰ ਸੱਚ ਦਾ ਸਾਥ ਦਿੰਦੀ ਹੈ ਜਾਂ ਫਿਰ ਝੂਠ ਦਾ ।

ਇਸ ਸਭ ਦੇ ਚੱਲਦਿਆਂ ਹੀ ਅੱਜ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਕਿਰਨ ਬਾਲਾ ਨੂੰ ਪਾਕਿਸਤਾਨ ਵਿੱਚ ਰਹਿਣ ਲਈ ਛੇ ਮਹੀਨੇ ਦਾ ਵੀਜ਼ਾ ਦੇ ਦਿੱਤਾ ਗਿਆ ਹੈ। ਭਾਵ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਅਤੇ ਅਦਾਲਤ ਨੇ ਕਿਰਨ ਬਾਲਾ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ । ਪਾਕਿਸਤਾਨੀ ਗ੍ਰਹਿ ਮੰਤਰਾਲੇ ਦਾ ਇਹ ਫੈਸਲਾ ਆਉਣ ਤੇ ਕਿਰਨ ਬਾਲਾ ਦੇ ਸਹੁਰੇ ਪਰਿਵਾਰ ਵਿੱਚ ਨਿਰਾਸ਼ਾਜਨਕ ਮਾਹੌਲ ਬਣ ਗਿਆ ਹੈ । ਇਸ ਮੁੱਦੇ ਉਪਰ ਬੋਲਦਿਆਂ ਹੋਇਆਂ ਕਿਰਨ ਬਾਲਾ ਦੇ ਸਹੁਰੇ ਨੇ ਕਿਹਾ ਕਿ ਇਹ ਬਿਲਕੁਲ ਹੀ ਗਲਤ ਫੈਸਲਾ ਹੈ ।

ਪਾਕਿਸਤਾਨ ਦੀ ਸਰਕਾਰ ਨੂੰ ਕਿਰਨ ਬਾਲਾ ਨੂੰ ਉੱਥੇ ਰਹਿਣ ਲਈ ਇੱਕ ਮਹੀਨੇ ਦੀ ਮੋਹਲਤ ਵੀ ਨਹੀਂ ਦੇਣੀ ਚਾਹੀਦੀ ਸੀ ਪ੍ਰੰਤੂ ਉਨ੍ਹਾਂ ਨੇ ਉਸ ਨੂੰ ਛੇ ਮਹੀਨੇ ਦਾ ਹੋਰ ਵੀਜ਼ਾ ਦੇ ਦਿੱਤਾ ਹੈ । ਕਿਰਨ ਬਾਲਾ ਦੇ ਵੀਜ਼ੇ ਵਿੱਚ ਹੋਏ ਵਾਧੇ ਕਰਕੇ ਹੁਣ ਇਹ ਪੂਰਾ ਮਾਮਲਾ ਹੋਰ ਵੀ ਜ਼ਿਆਦਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ । ਕਿਉਂਕਿ

ਕਿਰਨ ਬਾਲਾ ਦੇ ਸਹੁਰਾ ਪਰਿਵਾਰ ਵੱਲੋਂ ਉਸ ਦੇ ਬੱਚਿਆਂ ਦੇ ਪੱਕੇ ਠੋਸ ਸਬੂਤ ਦੇਣ ਬਾਰੇ ਵੀ ਕਿਹਾ ਗਿਆ ਸੀ ਪ੍ਰੰਤੂ ਪਾਕਿਸਤਾਨ ਵਿੱਚ ਕਿਰਨ ਬਾਲਾ ਵੱਲੋਂ ਦਿੱਤਾ ਗਿਆ ਝੂਠਾ ਬਿਆਨ ਕੇ ਉਸਦੇ ਕੋਈ ਬੱਚੇ ਨਹੀਂ ਹਨ ਨੂੰ ਪਾਕਿਸਤਾਨ ਦੀ ਅਦਾਲਤ ਨੇ ਕਿਹੜੀ ਤਫਤੀਸ਼ ਕਰਕੇ ਵੀਜ਼ਾ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ ਇਹ ਸੋਚਣ ਵਾਲੀ ਗੱਲ ਹੈ ।
ਦੇਖੋ ਹਾਲ ਹੀ ਵਿੱਚ ਆਏ ਕਿਰਨ ਬਾਲਾ ਬਾਰੇ ਇਸ ਵੱਡੇ ਫੈਸਲੇ ਦੀ ਪੂਰੀ ਖਬਰ ਦੀ ਤਾਜ਼ਾ ਵੀਡੀਓ ।