Tuesday , September 27 2022

ਹੁਣੇ ਹੁਣੇ ਦਿੱਲੀ ਤੋਂ ਆ ਗਈ ਵੱਡੀ ਖਬਰ: ਕਿਸਾਨਾਂ ਨੇ ਤੋੜੇ ਬੈਰੀਕੇਡ ਅਤੇ ਕਰਨ ਲਗੇ ਇਹ ਕੰਮ

ਆਈ ਤਾਜਾ ਵੱਡੀ ਖਬਰ

ਪਿਛਲੇ ਤਕਰੀਬਨ 2 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਮਸਲਾ ਅਜੇ ਤਕ ਉਲਝਿਆ ਹੋਇਆ ਹੈ। ਇਸ ਦੇ ਹੱਲ ਵਾਸਤੇ ਹੁਣ ਤੱਕ 11 ਵਾਰ ਬੈਠਕਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਇਹ ਸਾਰੀਆਂ ਬੈਠਕਾਂ ਹਰ ਵਾਰ ਬੇਸਿੱਟਾ ਹੀ ਰਹੀਆਂ ਹਨ। ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਸਬੰਧੀ ਦਿੱਲੀ ਪੁਲਸ ਵੱਲੋਂ 5 ਰੂਟਾਂ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਸੀ।

ਤਾਜ਼ਾ ਮਿਲ ਰਹੀ ਜਾਣਕਾਰੀ ਮੁਤਾਬਕ ਕਿਸਾਨਾਂ ਨੇ ਆਪਣੀ ਇਸ ਟਰੈਕਟਰ ਪਰੇਡ ਦੀ ਸ਼ੁਰੂਆਤ ਸਿੰਘੂ ਸਰਹੱਦ ਤੋਂ ਕਰ ਦਿੱਤੀ ਹੈ। ਮੌਜੂਦਾ ਸਮੇਂ ਵਿਚ ਇਹ ਟਰੈਕਟਰ ਪਰੇਡ ਕਾਂਝਵਾਲਾ ਚੌਕ ਔਚੰਦੀ ਸਰਹੱਦ ਕੇਐਮਪੀ ਜੀ.ਟੀ. ਰੋਡ ਜੰਕਸ਼ਨ ਵੱਲ ਵਧ ਰਹੀ ਹੈ। ਇਸ ਦੌਰਾਨ ਕਿਸਾਨਾਂ ਟਿੱਕਰੀ ਬਾਰਡਰ ਉਪਰ ਲੱਗੇ ਹੋਏ ਬੈਰੀਕੇਡ ਨੂੰ ਤੋ-ੜ-ਦੇ ਹੋਏ ਦਿੱਲੀ ਦੀ ਰਿੰਗ ਰੋਡ ਵੱਲ ਅੱਗੇ ਵੱਧ ਰਹੇ ਹਨ। ਕਿਸਾਨਾਂ ਵੱਲੋਂ ਪਹਿਲਾਂ ਹੀ ਆਪਣੀ ਮੰਗ ਰੱਖੀ ਗਈ ਸੀ ਕਿ ਉਹ ਆਪਣੀ ਇਹ ਟਰੈਕਟਰ ਪਰੇਡ ਦਿੱਲੀ ਦੀ ਰਿੰਗ ਰੋਡ ਉਪਰ ਹੀ ਕਰਨਗੇ।

ਜਿਸ ਦੇ ਚਲਦੇ ਹੋਏ ਕਿਸਾਨਾਂ ਨੇ ਹੁਣ ਪੁਲਿਸ ਬੈਰੀ ਕੇਡਿੰਗ ਦੇ ਅੱਗੇ ਆਪਣੇ ਮੋਰਚੇ ਖੋਲ੍ਹ ਲਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਸਿਰਫ 5 ਸੜਕ ਮਾਰਗ ਉੱਪਰ ਹੀ ਪਰੇਡ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਪਰ ਕਿਸਾਨ 5 ਦੀ ਬਜਾਇ 9 ਸੜਕ ਮਾਰਗ ਉੱਪਰ ਆਪਣੀ ਟਰੈਕਟਰ ਪਰੇਡ ਕਰਨਾ ਚਾਹੁੰਦੇ ਹਨ। ਇਸ ਸਬੰਧੀ ਕਿਸਾਨਾਂ ਨੇ ਕੱਲ੍ਹ ਇਕ ਗੱਲ ਸਾਫ਼ ਕਰ ਦਿੱਤਾ ਸੀ ਕਿ ਚਾਹੇ ਪੁਲਸ ਜਾਂ ਪ੍ਰਸ਼ਾਸਨ ਇਜ਼ਾਜਤ ਦੇਵੇ ਜਾਂ ਨਾ ਦੇਵੇ ਪਰ ਉਹ ਟਰੈਕਟਰ ਪਰੇਡ ਦਿੱਲੀ ਦੇ ਰਿੰਗ ਰੋਡ ਉਪਰ ਹੀ ਕਰਨਗੇ।

ਇਸ ਸਮੇਂ ਦੇ ਅਨੁਸਾਰ ਦਿੱਲੀ ਦੇ ਵੱਖ ਵੱਖ ਬਾਰਡਰਾਂ ਉੱਪਰ ਭਾਰੀ ਗਿਣਤੀ ਦੇ ਵਿਚ ਕਿਸਾਨ ਮਜ਼ਦੂਰ ਲੋਕਾਂ ਦਾ ਇਕੱਠ ਜਮਾਂ ਹੋ ਗਿਆ ਹੈ। ਇਸ ਪਰੇਡ ਵਿੱਚ ਸ਼ਾਮਲ ਹੋਣ ਵਾਸਤੇ ਆਏ ਹੋਏ ਟਰੈਕਟਰਾਂ ਦੀ ਗਿਣਤੀ ਲਗਾ ਤਾਰ ਵਧਦੀ ਹੀ ਜਾ ਰਹੀ ਹੈ। ਇਸ ਟਰੈਕਟਰ ਪਰੇਡ ਸੰਬੰਧੀ ਅਧਿਕਾਰ ਸੂਚਨਾ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੀ ਵਲੋਂ ਟਰੈਕਟਰ ਪਰੇਡ ਦੀ ਸ਼ੁਰੂਆਤ ਸਵੇਰੇ 10 ਵਜੇ ਕੀਤੀ ਜਾਣੀ ਸੀ ਪਰ ਪੰਧੇਰ ਗਰੁੱਪ ਨੇ ਇਸ ਨੂੰ ਸਵੇਰੇ 8 ਵਜੇ ਹੀ ਆਰੰਭ ਕਰ ਦਿੱਤਾ ਹੈ।