Friday , June 25 2021

ਹੁਣੇ ਹੁਣੇ ਟਰੈਕਟਰ ਪਰੇਡ ਚ ਵਾਪਰ ਗਿਆ ਇਹ ਹਾਦਸਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਆਰੰਭ ਕੀਤਾ ਗਿਆ ਅੱਜ 26 ਜਨਵਰੀ ਦੇ ਮੌਕੇ ਉਤੇ ਟਰੈਕਟਰ ਮਾਰਚ ਦਿੱਲੀ ਦੀਆਂ ਸੜਕਾਂ ਤੇ ਸ਼ਾਂਤੀ ਪੂਰਵਕ ਤਰੀਕੇ ਨਾਲ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਸਭ ਕਿਸਾਨ ਆਗੂਆਂ ਵੱਲੋਂ ਕਾਫੀ ਸਮਾਂ ਪਹਿਲਾਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਆਉਣ ਵਾਲੀ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਦੀਆਂ ਸੜਕਾਂ ਉਪਰ ਟਰੈਕਟਰ ਪਰੇਡ ਕੀਤੀ ਜਾਵੇਗੀ। ਜਿਸਦੇ ਤਹਿਤ ਦਿੱਲੀ ਪੁਲਿਸ ਵੱਲੋਂ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਵਿੱਚ ਪੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਨੂੰ ਪੁਲਿਸ ਉਪਰ ਛੱਡ ਦਿੱਤਾ ਗਿਆ ਸੀ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਕਿਸਾਨਾਂ ਨੂੰ ਦਿੱਲੀ ਦੇ ਅੰਦਰ ਆਉਣ ਦੇਣਾ ਹੈ ਜਾਂ ਨਹੀ। ਪੁਲਿਸ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਮੀਟਿੰਗਾਂ ਤੋਂ ਬਾਅਦ ਵਿੱਚ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਸ ਵਾਸਤੇ ਰੋਡ ਮੈਪ ਤਿਆਰ ਕੀਤਾ ਗਿਆ ਸੀ। ਅੱਜ ਟਰੈਕਟਰ ਪਰੇਡ ਦੌਰਾਨ ਵਾਪਰੇ ਹਾਦਸੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਕਿਸਾਨ ਆਗੂਆਂ ਵੱਲੋਂ ਇਸ ਟਰੈਕਟਰ ਪਰੇਡ ਨੂੰ ਸ਼ਾਂਤਮਈ ਢੰਗ ਨਾਲ ਆਰੰਭ ਕੀਤਾ ਗਿਆ ਹੈ।

ਉਥੇ ਹੀ ਕੁਝ ਕਿਸਾਨ ਇਸ ਪਰੇਡ ਦੌਰਾਨ ਸਟੰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਹੀ ਇੱਕ ਹਾਦਸਾ ਚਿੱਲਾ ਬਾਰਡਰ ਤੇ ਵਾਪਰਨ ਦੀ ਖਬਰ ਸਾਹਮਣੇ ਆਈ ਹੈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੰਚ ਤੋਂ ਸਭ ਟਰੈਕਟਰਾਂ ਨੂੰ ਲਾਈਨ ਵਿੱਚ ਕਰਨ ਦੀ ਅਪੀਲ ਕੀਤੀ ਗਈ। ਜਿਸ ਵਿੱਚ ਇੱਕ ਕਿਸਾਨ ਵੱਲੋ ਜੋਸ਼ ਦਿਖਾਉਦੇ ਹੋਏ ਟ੍ਰੈਕਟਰ ਤੇ ਹੀ ਸਟੰਟ ਕਰਨਾ ਸ਼ੁਰੂ ਕੀਤਾ ਗਿਆ ਤੇ ਟਰੈਕਟਰ ਆਪਣਾ ਸੰਤੁਲਨ ਖੋਹ ਬੈਠਾ ਅਤੇ ਹਾਦਸੇ ਕਾਰਨ ਟਰੈਕਟਰ ਪਲਟ ਗਿਆ।

ਇਸ ਘਟਨਾ ਵਿੱਚ ਮੈਟਰੋ ਪੋਲੀਟਨ ਦੇ ਪ੍ਰਧਾਨ ਰਾਜੀਵ ਨਗਰ ਜ਼ਖਮੀ ਹੋ ਗਏ ਹਨ , ਹਾਲਾਂਕਿ ਕਿਸੇ ਨੂੰ ਵੀ ਗੰ-ਭੀ-ਰ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਮੌਕੇ ਤੇ ਭਾਜੜ ਮਚ ਗਈ। ਇਸ ਸਥਿਤੀ ਦੀ ਸੂਚਨਾ ਨੋਇਡਾ ਪੁਲਿਸ ਨੂੰ ਮਿਲਣ ਦੇ ਤੁਰੰਤ ਅਧਿਕਾਰੀਆਂ ਵੱਲੋਂ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਗਿਆ ਹੈ। ਉਥੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਟਰੈਕਟਰ ਨੂੰ ਸਿੱਧਾ ਕੀਤਾ ਗਿਆ। ਕਿਸਾਨਾਂ ਵੱਲੋਂ ਅੱਜ ਸਮੇਂ ਤੋਂ ਪਹਿਲਾਂ ਹੀ ਪ੍ਰੇਡ ਸ਼ੁਰੂ ਕਰ ਦਿੱਤੀ ਗਈ ਸੀ। ਕਿਸਾਨ ਆਗੂਆਂ ਵੱਲੋਂ ਬਾਰ ਬਾਰ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਇਹ ਪਰੇਡ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।