ਹੁਣੇ ਹੁਣੇ ਚੋਟੀ ਦੇ ਮਸ਼ਹੂਰ ਕ੍ਰਿਕੇਟ ਖਿਡਾਰੀ ਸ਼ੇਨ ਵਾਰਨ ਬਾਰੇ ਆਈ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿਚ ਜਿਥੇ ਪਹਿਲਾਂ ਕਰੋਨਾ ਦੀ ਹਾਹਾਕਾਰ ਮਚੀ ਹੋਈ ਸੀ ਤੇ ਇਕ ਵਾਰ ਮੁੜ ਤੋਂ ਦੱਖਣੀ ਅਫ਼ਰੀਕਾ ਦੇ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਸਾਹਮਣੇ ਆਉਣ ਤੋਂ ਬਾਅਦ ਸਾਰੀ ਦੁਨੀਆਂ ਵਿੱਚ ਇੱਕ ਵਾਰ ਫਿਰ ਤੋਂ ਡਰ ਪੈਦਾ ਹੋ ਗਿਆ ਹੈ। ਉਥੇ ਹੀ ਦੁਨੀਆ ਵਿੱਚ ਆਏ ਦਿਨ ਵਾਪਰਨ ਵਾਲੇ ਬਹੁਤ ਸਾਰੇ ਹਾਦਸੇ ਕਈ ਅਜਿਹੀਆਂ ਸਖਸੀਅਤਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਜਿਨ੍ਹਾਂ ਵੱਲੋਂ ਦੁਨੀਆ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਗਈ ਹੈ। ਜਿੱਥੇ ਬਹੁਤ ਸਾਰੀਆਂ ਹਸਤੀਆਂ ਕਰੋਨਾ ਦੀ ਚਪੇਟ ਵਿੱਚ ਆਈਆਂ ਹਨ। ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਬਿਮਾਰੀਆਂ ਅਤੇ ਹੋਰ ਹਾਦਸਿਆਂ ਦੇ ਸ਼ਿਕਾਰ ਵੀ ਹੋ ਰਹੀਆਂ ਹਨ।

ਹੁਣ ਚੋਟੀ ਦੇ ਮਸ਼ਹੂਰ ਕ੍ਰਿਕਟ ਖਿਡਾਰੀ ਸ਼ੇਨ ਵਾਰਨ ਬਾਰੇ ਇਹ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਸਾਬਕਾ ਸਪਿਨਰ ਖਿਡਾਰੀ ਸ਼ੇਨ ਵਾਰਨ ਦੇ ਇੱਕ ਸੜਕ ਹਾਦਸੇ ਦੌਰਾਨ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਹਸਪਤਾਲ ਜਾ ਕੇ ਆਪਣਾ ਚੈਕਅਪ ਕਰਵਾਇਆ ਗਿਆ ਹੈ। ਉਥੇ ਹੀ ਦਸਿਆ ਗਿਆ ਹੈ ਕਿ ਗਾਬਾ ਵਿੱਚ ਸ਼ੁਰੂ ਹੋਣ ਵਾਲੇ 8 ਦਸੰਬਰ ਤੋਂ ਏਸ਼ੇਜ਼ ਸੀਰੀਜ਼ ਵਿਚ ਵੀ ਆਪਣੀ ਭੂਮਿਕਾ ਨਿਭਾਏ ਜਾਣ ਦੀ ਉਮੀਦ ਹੈ।

ਦਸਿਆ ਗਿਆ ਹੈ ਕਿ ਅਸਟਰੇਲੀਆ ਦੇ ਸਪਿੰਨਰ ਸ਼ੇਨ ਵਾਰਨ ਉਸ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ 300 ਕਿਲੋ ਭਾਰ ਵਾਲੇ ਮੋਟਰ ਸਾਈਕਲ ਤੇ ਆਪਣੇ ਪੁੱਤਰ ਜੈਕਸਨ ਨਾਲ ਸਵਾਰ ਹੋ ਕੇ ਜਾ ਰਹੇ ਸਨ। ਉਸ ਸਮੇਂ ਅਚਾਨਕ ਹੀ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਫਿਸਲ ਕੇ ਡਿੱਗ ਗਿਆ, ਜਿਸ ਕਾਰਨ ਸ਼ੇਨ ਵਾਰਨ ਇਸ ਹਾਦਸੇ ਦੇ ਸ਼ਿਕਾਰ ਹੋ ਗਏ। ਦੱਸਿਆ ਗਿਆ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਡਿਗਣ ਤੋਂ ਬਾਅਦ 15 ਮੀਟਰ ਦੂਰੀ ਤਕ ਮੋਟਰਸਾਈਕਲ ਦੇ ਨਾਲ ਹੀ ਘਿਸੜਦੇ ਚਲੇ ਗਏ।

ਉਸ ਸਮੇਂ ਉਨ੍ਹਾਂ ਵੱਲੋਂ ਆਪਣੇ ਆਪ ਨੂੰ ਬਿਲਕੁਲ ਠੀਕ ਸਮਝਿਆ ਗਿਆ ਅਤੇ ਆਪਣੇ ਘਰ ਚਲੇ ਗਏ। ਪਰ ਜਦੋਂ ਕੁੱਝ ਰੈਸਟ ਕਰਕੇ ਉੱਠੇ ਤਾਂ ਉਨ੍ਹਾਂ ਵੱਲੋਂ ਬੇਹੱਦ ਦਰਦ ਮਹਿਸੂਸ ਹੋਣ ਉਪਰੰਤ ਹਸਪਤਾਲ ਪਹੁੰਚ ਕੀਤੀ ਗਈ। ਕਿਉਂਕਿ ਬਵੰਜਾ ਸਾਲਾ ਗੇਂਦਬਾਜ਼ ਸ਼ੇਨ ਵਾਰਨ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਚੂਲੇ ਤੇ ਸੱਟ ਲੱਗੀ ਹੋ ਸਕਦੀ ਹੈ ਜਾਂ ਉਨ੍ਹਾਂ ਦਾ ਪੈਰ ਟੁੱਟ ਗਿਆ ਹੈ। ਉਨ੍ਹਾਂ ਦਾ ਚੈਕਅਪ ਕੀਤਾ ਗਿਆ ਹੈ ਅਤੇ ਉਹ ਠੀਕ ਹਨ।