Wednesday , October 27 2021

ਹੁਣੇ ਹੁਣੇ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਭਰ ਜਵਾਨੀ ਚ ਹੋਈ ਮੌਤ, ਦੇਸ਼ ਵਿਦੇਸ਼ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਕੁਲ ਲੁਕਾਈ ਦੇ ਲਈ ਬਹੁਤ ਹੀ ਜਿਆਦਾ ਮਾੜਾ ਰਿਹਾ ਸੀ , ਜਿਥੇ ਕੋਰੋਨਾ ਵਾਇਰਸ ਦੇ ਕਾਰਨ ਲੱਖਾਂ ਲੋਕਾਂ ਨੇ ਇਸ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ ਸੀ ਅਤੇ ਕਈ ਮਸ਼ਹੂਰ ਹਸਤੀਆਂ ਵੀ ਪਿਛਲੇ ਸਾਲ ਇਸ ਦੁਨੀਆਂ ਤੋਂ ਸਦਾਂ ਲਈ ਚਲੇਗੀਆਂ ਸਨ , ਇਸ ਸਾਲ ਦੀ ਸ਼ੁਰੂਆਤ ਵੀ ਬਹੁਤ ਮਾੜੀਆਂ ਖਬਰਾਂ ਦੇ ਨਾਲ ਹੋਈ ਹੈ ਪਿਛਲੇ 12 ਦਿਨਾਂ ਦੇ ਵਿਚ ਹੀ ਕਈ ਅਜਿਹੀਆਂ ਮਾੜੀਆਂ ਖਬਰਾਂ ਦੇਖਣ ਅਤੇ ਸੁਣਨ ਨੂੰ ਮਿਲ ਚੁਕੀਆਂ ਹਨ। ਜਿਨ੍ਹਾਂ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜੀ ਹੋਈ ਹੈ।

ਹੁਣ ਇੱਕ ਹੋਰ ਵੱਡੀ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਖਬਰ ਆ ਰਹੀ ਹੈ ਕੇ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਅਚਾਨਕ ਮੌਤ ਹੋ ਗਈ ਹੈ। ਖਬਰ ਆ ਰਹੀ ਹੈ ਕੇ ਮਸ਼ਹੂਰ ਕਬੱਡੀ ਖਿਡਾਰੀ ਮਹਾਵੀਰ ਅਟਵਾਲ ਇਸ ਸੰਸਾਰ ਨੂੰ ਸਦਾਂ ਸਦਾਂ ਲਈ ਅਲਵਿਦਾ ਆਖ ਗਿਆ ਹੈ। ਮਹਾਵੀਰ ਅਟਵਾਲ ਦੀ ਮੌਤ ਦੀ ਖਬਰ ਦੇ ਆਉਣ ਨਾਲ ਖੇਡ ਜਗਤ ਅਤੇ ਉਹਨਾਂ ਦੇ ਚਾਹੁਣ ਵਾਲੇ ਪ੍ਰਸੰਸਕਾਂ ਵਿਚ ਸੋਗ ਪੈ ਗਿਆ ਗਿਆ ਹੈ।

ਮਹਾਵੀਰ ਅਟਵਾਲ ਜਿਥੇ ਇੱਕ ਚੋਟੀ ਦਾ ਪ੍ਰਸਿੱਧ ਖਿਡਾਰੀ ਸੀ ਓਥੇ ਆਪਣੇ ਨੇਕ ਸੁਭਾਅ ਲਈ ਵੀ ਪ੍ਰਸਿੱਧ ਸੀ। ਦੱਸਿਆ ਜਾ ਰਿਹਾ ਹੈ ਕੇ ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ ਜਿਹਨਾਂ ਦਾ ਇਲਾਜ ਹਸਪਤਾਲ ਦੇ ਵਿਚ ਚਲ ਰਿਹਾ ਸੀ। ਜਿਥੇ ਇਲਾਜ ਦੇ ਦੌਰਾਨ ਹੀ ਉਹਨਾਂ ਦੀ ਅਚਾਨਕ ਮੌਤ ਹੋ ਗਈ ਹੈ। ਮਹਾਵੀਰ ਅਟਵਾਲ ਦਾ ਸਬੰਧ ਗੁਰਦਾਸ ਪੁਰ ਜਿਲ੍ਹੇ ਦੇ ਨਾਲ ਸੀ। ਉਹਨਾਂ ਦੀ ਅਚਾਨਕ ਹੋਈ ਮੌਤ ਤੇ ਵੱਖ ਵੱਖ ਹਸਤੀਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਪੰਜਾਬੀ ਕਦੇ ਵੀ ਮਹਾਵੀਰ ਅਟਵਾਲ ਦੀ ਖੇਡ ਨੂੰ ਨਹੀਂ ਭੁੱਲ ਸਕਣਗੇ ਕਿਓਂ ਕੇ ਮਹਾਵੀਰ ਅਟਵਾਲ ਨੇ ਕਬੱਡੀ ਵਿਚ ਆਪਣਾ ਪੂਰਾ ਲੋਹਾ ਮਨਵਾਇਆ ਹੋਇਆ ਸੀ।ਓਹਨਾ ਦੇ ਚਾਹੁਣ ਵਾਲੇ ਓਹਨਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ ਅਤੇ ਓਹਨਾ ਦੇ ਪ੍ਰੀਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।