Sunday , September 25 2022

ਹੁਣੇ ਹੁਣੇ ਕੋਰਟ ਨੇ ਸੁਣਾਇਆ ਆਪਣਾ ਫ਼ੈਸਲਾ… ਬਾਪੂ ਆਸਾ ਰਾਮ ਨੂੰ ਮਿਲੀ ਵੱਡੀ ਸਜ਼ਾ

ਸਿਆਣੇ ਕਹਿੰਦੇ ਨੇ ਕਿ ਮਾੜੇ ਕੰਮ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ ਤੇ ਕੁਝ ਅਜਿਹਾ ਹੀ ਅੱਜ ਬਾਪੂ ਆਸਾ ਰਾਮ ਨਾਲ ਹੋਇਆ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਬਲਾਤਕਾਰ ਮਾਮਲੇ ਵਿੱਚ ਆਸਾਰਾਮ ਨੂੰ ਕੋਰਟ ਵੱਲੋਂ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ । ਇਸ ਤੋਂ ਬਾਅਦ ਅੱਗੇ ਕਾਰਵਾਈ ਕਰਦੇ ਹੋਏ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਅਤੇ ਆਸਾ ਰਾਮ ਨੂੰ ਇਸ ਦੋਸ਼ ਦੇ ਲਈ ਬਹੁਤ ਵੱਡੀ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਦਾ ਇਹ ਵੱਡਾ ਫ਼ੈਸਲਾ ਹੁਣੇ ਕੁਝ ਸਮਾਂ ਪਹਿਲਾਂ ਹੀ ਸੁਣਾਇਆ ਗਿਆ ਹੈ ।

ਇਹ ਵੱਡੀ ਸਜ਼ਾ ਕੀ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੀਏ ਕਿ ਜਦੋਂ ਕੋਰਟ ਵੱਲੋਂ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤਾਂ ਖਬਰਾਂ ਮਿਲ ਰਹੀਆਂ ਸਨ ਕਿ ਆਸਾਰਾਮ ਦੀ ਉਸ ਸਮੇਂ ਤਬੀਅਤ ਵੀ ਵਿਗੜ ਗਈ ਸੀ । ਸ਼ਾਇਦ ਉਹ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਨੂੰ ਸਹਿਣ ਨਹੀਂ ਕਰ ਸਕਿਆ। ਸੋ ਦੇਖੋ ਦੋਸ਼ੀ ਕਰਾਰ ਕਰਨ ਤੋਂ ਬਾਅਦ ਆਸਾਰਾਮ ਨੂੰ ਕੋਰਟ ਨੇ ਕਿਹੜੀ ਸਜ਼ਾ ਦਿੱਤੀ ਹੈ ।

ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ:
ਆਸ਼ਰਮ ‘ਚ ਨਾਬਾਲਗ ਲੜਕੀ ਨਾਲ ਬਲਾਤਕਾਰ ਮਾਮਲੇ ‘ਚ ਜੋਧਪੁਰ ਅਦਾਲਤ ਨੇ 2 ਸਾਥੀਆਂ ਸਮੇਤ ਆਸਾਰਾਮ ਖਿਲਾਫ਼ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।ਇਸ ਮਾਮਲੇ ਦੇ ਵਿੱਚ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ। ਆਸਾ ਰਾਮ ਨੂੰ ਸੁਣਾਈ ਗਈ ਸਜ਼ਾ ਦੀ ਖ਼ਬਰ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ । ਆਸਾਰਾਮ ਤੋਂ ਇਲਾਵਾ ਇਸ ਦੇ ਨਾਲ ਹੀ ਇਸ ਦੇ ਹੀ ਦੋ ਹੋਰ ਜੋਟੀਦਾਰ ਸਿ਼ਲਪੀ ਤੇ ਸ਼ਰਤਚੰਦਰ ਨੂੰ ਵੀ ਅਦਾਲਤ ਨੇ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਹੈ।ਜਦਕਿ


ਅਦਾਲਤ ਨੇ ਸ਼ਿਵਾ ਅਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਹੈ।ਆਸਾਰਾਮ ‘ਤੇ ਫੈਸਲੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬੀਤੇ ਦਿਨਾਂ ਤੋਂ ਪੂਰੀ ਤਰ੍ਹਾਂ ਚੌਕਸ ਹੈ।ਜਿਸ ਨੂੰ ਲੈ ਕੇ ਪੁਲਿਸ ਵਲੋਂ ਕੋਰਟ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਹੋਰ ਤਰੀਕਿਆਂ ਤੋਂ ਆਸਾਰਾਮ ਦੇ ਆਗੂਆਂ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।ਕੇਂਦਰ ਨੇ ਆਸਾਰਾਮ ਵਿਰੁਧ ਜੋਧਪੁਰ ਦੀ ਅਦਾਲਤ ਵਿਚ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿਤੇ ਸਨ।ਗ੍ਰਹਿ ਮੰਤਰਾਲੇ ਨੇ ਇਕ ਸੰਦੇਸ਼ ਜਾਰੀ ਕਰ ਕੇ ਤਿੰਨ ਸੂਬਿਆਂ ਵਿਚ ਸੁਰੱਖਿਆ ਮਜ਼ਬੂਤ ਕਰਨ ਲਈ ਕਿਹਾ ਸੀ।

ਨਾਲ ਹੀ ਕਿਹਾ ਹੈ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕੋਈ ਵੀ ਹਿੰਸਾ ਨਾ ਫੈਲਾਏ।ਇਨ੍ਹਾਂ ਤਿੰਨ ਸੂਬਿਆਂ ਵਿਚ ਆਸਾਰਾਮ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਨ ਜਿਸ ਕਰ ਕੇ ਉਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਦੀ ਸ਼ਿਕਾਇਤ ‘ਤੇ ਆਸਾਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਉਹ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਚ ਆਸਾਰਾਮ ਦੇ ਆਸ਼ਰਮ ਵਿਚ ਪੜ੍ਹਾਈ ਕਰ ਰਹੀ ਸੀ।

ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਆਸਾਰਾਮ ਨੇ ਜੋਧਪੁਰ ਦੇ ਮਨਾਈ ਇਲਾਕੇ ਵਿਚ ਸਥਿਤ ਅਪਣੇ ਆਸ਼ਰਮ ਵਿਚ ਉਸ ਨੂੰ ਬੁਲਾਇਆ ਤੇ 15 ਅਗਸਤ 2013 ਦੀ ਰਾਤ ਉਸ ਨਾਲ ਬਲਾਤਕਾਰ ਕੀਤਾ।ਆਸਾਰਾਮ ਨੂੰ ਇੰਦੌਰ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਇਕ ਸਤੰਬਰ 2013 ਨੂੰ ਜੋਧਪੁਰ ਲਿਆਂਦਾ ਗਿਆ ਸੀ।ਉਹ ਦੋ ਸਤੰਬਰ 2013 ਤੋਂ ਹੀ ਹਿਰਾਸਤ ਵਿਚ ਹੈ।

ਸੋਸ਼ਲ ਮੀਡੀਆ ਉੱਪਰ ਤਾਂ ਕੁਝ ਲੋਕ ਅਜਿਹਾ ਵੀ ਕਹਿ ਰਹੇ ਹਨ ਕਿ ਦੂਸਰਿਆਂ ਨੂੰ ਬ੍ਰਹਮਚਾਰੀ ਬਣਾਉਣ ਵਾਲੇ ਬਾਪੂ ਆਸਾਰਾਮ ਆਖਿਰ ਖੁਦ ਕਿਉਂ ਨਹੀਂ ਬ੍ਰਹਮਚਾਰੀ ਬਣ ਕੇ ਰਹਿ ਸਕੇ । ਸੋ ਫਿਲਹਾਲ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਬਾਪੂ ਆਸਾ ਰਾਮ ਆਪਣੀ ਜ਼ਿੰਦਗੀ ਜੇਲ੍ਹ ਵਿੱਚ ਹੀ । ਆਸਾਰਾਮ ਦੇ ਭਗਤਾਂ ਵਿੱਚ ਵੀ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ ।