Wednesday , March 3 2021

ਹੁਣੇ ਹੁਣੇ ਕਿਸਾਨਾਂ ਨੇ ਹਰਿਆਣਾ ਬਾਡਰ ਤੇ ਕਰਤਾ 7 ਦਿਨਾਂ ਲਈ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਦੇਸ਼ ਦੇ ਅੰਦਰ ਵੱਖ-ਵੱਖ ਸੂਬਿਆਂ ਤੋਂ ਕਿਸਾਨ ਆਪਣੇ ਮਸਲੇ ਦਾ ਹੱਲ ਕਰਵਾਉਣ ਵਾਸਤੇ ਰਾਜਧਾਨੀ ਵੱਲ ਕੂਚ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਆਪਣੇ ਨਾਲ ਤਕਰੀਬਨ ਮਹੀਨੇ ਭਰ ਦਾ ਰਾਸ਼ਨ ਅਤੇ ਹੋਰ ਵਸਤਾਂ ਲਿਆਂਦੀਆਂ ਗਈਆਂ ਹਨ। ਇਸ ਵਾਰ ਕਿਸਾਨ ਪੱਕਾ ਇਰਾਦਾ ਬਣਾ ਕੇ ਹੀ ਆਪਣੇ ਘਰਾਂ ਤੋਂ ਸੰਗੀ ਸਾਥੀਆਂ ਸਮੇਤ ਦਿੱਲੀ ਵੱਲ ਆ ਗਏ ਹਨ। ਪਰ ਰਸਤੇ ਵਿੱਚ ਆਉਂਦੇ ਰਾਜਾਂ ਵੱਲੋਂ ਕੇਂਦਰ ਦੇ ਆਦੇਸ਼ਾਂ ਉਤੇ ਸੜਕ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ।

ਜਿਸ ਕਾਰਨ ਵੱਖ-ਵੱਖ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਪਰ ਆਣ ਖਲੋ ਗਏ ਹਨ। ਇੱਥੇ ਹੀ ਇੱਕ ਵੱਡੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਆ ਰਹੀ ਹੈ। ਕਿਸਾਨ ਅੰਦੋਲਨ ਮਾਰਚ ਦਾ ਆਰੰਭ ਕਰਦੇ ਹੋਏ ਇਹ ਜੱਥੇਬੰਦੀ ਦਿੱਲੀ ਦੇ ਰਸਤੇ ਵੱਲ ਨੂੰ ਤੁਰ ਪਈ ਸੀ। ਜਦੋਂ ਇਹ ਕਾਫਲਾ ਦਿੱਲੀ ਦੇ ਰਸਤੇ ਉਪਰ ਅੱਗੇ ਵਧ ਰਿਹਾ ਸੀ ਤਾਂ ਪੰਜਾਬ ਹਰਿਆਣਾ ਬਾਰਡਰ ਦੇ ਨਜ਼ਦੀਕ ਪੈਂਦੇ ਖਨੌਰੀ ਲਾਗੇ ਹਰਿਆਣਾ ਪੁਲਿਸ ਵੱਲੋਂ ਇਨ੍ਹਾਂ ਨੂੰ ਰੋਕ ਲਿਆ ਗਿਆ।

ਜਿਸ ਤੋਂ ਬਾਅਦ ਇਸ ਕਿਸਾਨ ਯੂਨੀਅਨ ਨੇ ਆਪਣੇ ਅਗਲੇ ਇਕ ਹਫ਼ਤੇ ਲਈ ਇਸੇ ਜਗ੍ਹਾ ਉੱਪਰ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਅੱਜ ਦੇ ਦਿਨ ਤੋਂ ਲੈ ਕੇ ਆਉਣ ਵਾਲੇ 7 ਦਿਨਾਂ ਤੱਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖਨੌਰੀ ਬਾਰਡਰ ਤੋਂ ਤਕਰੀਬਨ 500 ਮੀਟਰ ਪਿੱਛੇ ਆਪਣੇ ਟਿਕਾਣੇ ਬਣਾ ਲਏ ਗਏ ਹਨ। ਕਿਸਾਨਾਂ ਵੱਲੋਂ ਇੱਥੇ ਜੰਮ ਕੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਦੀ ਇਹ ਕਿਸਾਨ ਜਥੇਬੰਦੀ ਆਪਣੀ ਮੰਗਾਂ ਨੂੰ ਪੂਰਾ ਕਰਵਾਉਣ ਵਾਸਤੇ ਇੱਥੇ ਹੀ ਇਕ ਹਫ਼ਤੇ ਤੱਕ ਆਪਣੀ ਸਟੇਜ ਲਗਾ ਕੇ ਬੈਠੇਗੀ।

ਉਧਰ ਦੂਜੇ ਪਾਸੇ ਹਰਿਆਣਾ ਰਾਜ ਦੀ ਪੁਲਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਕਈ ਇੰਤਜ਼ਾਮ ਕੀਤੇ ਗਏ ਹਨ। ਹਰਿਆਣਾ ਪੁਲਸ ਵੱਲੋਂ ਪੰਜਾਬ ਹਰਿਆਣਾ ਨਾਲ ਜੋੜਨ ਵਾਲੀ ਸੜਕ ਮਾਰਗ ਨੂੰ ਬੈਰੀਕੇਡ ਲਗਾ ਕੇ ਜਾਮ ਕੀਤਾ ਗਿਆ ਹੈ ਤਾਂ ਜੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਇਨ੍ਹਾਂ ਨਾਲ ਸਬੰਧਤ ਕਿਸਾਨ ਦਿੱਲੀ ਦੇ ਰਸਤੇ ਅੱਗੇ ਨਾ ਵੱਧ ਸਕਣ। ਪਰ ਇਸ ਨਾਲ ਇੱਥੇ ਮੌਜੂਦ ਕਿਸਾਨਾਂ ਦਾ ਗੁੱਸਾ ਹੋਰ ਜ਼ਿਆਦਾ ਭੜਕਾ ਰਿਹਾ ਹੈ।