Thursday , January 27 2022

ਹੁਣੇ ਹੁਣੇ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਹਵਾਈ ਜਹਾਜ ਹੋਇਆ ਕਰੇਸ਼, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਹ ਸਾਲ ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲ ਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ।

ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਦੇ ਵਿੱਚ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਹਵਾਈ ਜਹਾਜ਼ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਨੂੰ ਅਮਰੀਕਾ ਦੇ ਟੈਕਸਾਸ ਦੀ ਹੈ। ਜਿਥੇ ਇੱਕ ਜਹਾਜ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।

ਇਸ ਹਵਾਈ ਜਹਾਜ਼ ਨੇ ਗ੍ਰੈਂਡ ਪ੍ਰੇਅਰੀ ਮਿਊਸਪਲ ਏਅਰਪੋਰਟ ਤੋਂ ਉਡਾਣ ਭਰੀ ਸੀ। ਕੁਝ ਦੇਰ ਬਾਅਦ ਹੀ ਹਵਾਈ ਅੱਡੇ ਤੋਂ 1.61 ਕਿਲੋਮੀਟਰ ਪੱਛਮ ਵਿੱਚ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਨੇ ਜ਼ਮੀਨ ਤੇ ਆਉਂਦੇ ਹੀ ਇੱਕ ਟਰੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਟਰੱਕ ਵਿਚ ਸਵਾਰ ਵਿਅਕਤੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਜਹਾਜ ਵਿੱਚ ਵੀ ਦੋ ਲੋਕ ਸਵਾਰ ਸਨ। ਇਸ ਘਟਨਾ ਨੂੰ ਅੱਖੀ ਦੇਖਣ

ਵਾਲਿਆਂ ਨੇ ਦੱਸਿਆ ਕਿ ਹਵਾਈ ਜਹਾਜ਼ ਬਹੁਤ ਤੇਜ਼ੀ ਨਾਲ ਜ਼ਮੀਨ ਤੇ ਡਿੱਗਿਆ। ਇਹ ਜਹਾਜ਼ ਪਹਿਲਾਂ ਇਕ ਟੈਲੀਫ਼ੋਨ ਦੇ ਖੰਭੇ ਨਾਲ ਟ-ਕ-ਰਾ-ਇ-ਆ ਤੇ ਉਸ ਤੋਂ ਬਾਅਦ ਸੜਕ ਤੇ ਜਾ ਰਹੇ ਟਰੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਦਾ ਅਜੇ ਤੱਕ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਜਹਾਜ਼ ਐਮਰਜੈਂਸੀ ਹਾਲਤ ਵਿਚ ਉਤਾਰਿਆ ਗਿਆ ਸੀ ਜਾਂ ਇਸ ਵਿੱਚ ਕੋਈ ਨੁਕਸਾਨ ਪੈਦਾ ਹੋਣ ਕਾਰਨ ਘਟਨਾ ਦਾ ਸ਼ਿਕਾਰ ਹੋਇਆ ਹੈ।