Tuesday , April 13 2021

ਹੁਣੇ ਹੁਣੇ ਇੰਡੀਆ ਚ ਇਥੇ ਹੋਇਆ ਹਵਾਈ ਹਾਦਸਾ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਆਵਾਜਾਈ ਦੇ ਕਈ ਸਾਧਨ ਅਪਣਾਏ ਜਾਂਦੇ ਹਨ। ਜਿੱਥੇ ਲੋਕ ਸੜਕੀ ਮਾਰਗ ਰਾਹੀਂ ਦੂਰੀ ਤੈਅ ਕਰਦੇ ਹੋਏ ਆਪਣੀ ਮੰਜ਼ਿਲ ਉਪਰ ਪੁੱਜਦੇ ਹਨ ਉਥੇ ਹੀ ਸਮੁੰਦਰੀ ਮਾਰਗ ਜ਼ਰੀਏ ਵੀ ਸਮਾਨ ਨੂੰ ਇਕ ਥਾਂ ਤੋਂ ਦੂਜੀ ਜਗ੍ਹਾ ਪਹੁੰਚਾਉਣ ਦੇ ਨਾਲ ਨਾਲ ਲੋਕ ਆਪਣੀ ਯਾਤਰਾ ਵਾਸਤੇ ਵੀ ਇਸਤੇਮਾਲ ਕਰਦੇ ਹਨ। ਉਥੇ ਹੀ ਹਵਾਈ ਮਾਰਗ ਨੂੰ ਸਫ਼ਰ ਨੂੰ ਅਸਾਨ ਬਣਾਉਣ ਦੇ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਪਰ ਕਈ ਵਾਰੀ ਕੁਝ ਕਾਰਨਾਂ ਕਾਰਨ ਆਵਾਜਾਈ ਦੇ ਵੱਖ ਵੱਖ ਖੇਤਰਾਂ ਵਿਚ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ।

ਇਕ ਅਜਿਹੀ ਹੀ ਘਟਨਾ ਭਾਰਤ ਦੇ ਉਤਰੀ ਖੇਤਰ ਜੰਮੂ ਦੇ ਵਿੱਚ ਵਾਪਰੀ ਜਿਸ ਦੇ ਵਿਚ ਸੈਨਾ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਮਿਲ ਰਹੀ ਜਾਣਕਾਰੀ ਮੁਤਾਬਕ ਇਹ ਦੁਰਘਟਨਾ ਕਠੂਆ ਦੇ ਲੱਖਨਪੁਰ ਖੇਤਰ ਦੇ ਵਿੱਚ ਵਾਪਰੀ ਜਿਸ ਵਿਚ ਭਾਰਤੀ ਹਵਾਈ ਸੈਨਾ ਦਾ ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਭਾਰਤੀ ਹਵਾਈ ਸੈਨਾ ਦੇ ਇਕ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਹਵਾਈ ਹਾਦਸਾ ਸਵੇਰ ਤਕਰੀਬਨ 7:50 ਵਜੇ ਵਾਪਰਿਆ। ਇਸ ਹਾਦਸੇ ਦੇ ਵਿਚ ਸ਼ਾਮਲ ਧਰੁਵ ਹੈਲੀਕਾਪਟਰ ਇਕ ਰੁਟੀਨ ਦੀ ਗਸ਼ਤ ਕਰ ਰਿਹਾ ਸੀ।

ਜਦੋਂ ਇਹ ਹੈਲੀਕਾਪਟਰ ਰੋਜ਼ਾਨਾ ਦੀ ਚੈਕਿੰਗ ਕਰਦਾ ਹੋਇਆ ਜਾ ਰਿਹਾ ਸੀ ਤਾਂ ਅਚਾਨਕ ਹੀ ਇਹ ਲੱਖਨਪੁਰ ਦੇ ਬਸੋਲੀ ਮੋਰ ਲਾਗੇ ਦੁਰਘਟਨਾ ਗ੍ਰਸਤ ਹੋ ਗਿਆ। ਇਸ ਹਾਦਸੇ ਦੇ ਵਿਚ ਧਰੁਵ ਹੈਲੀਕਾਪਟਰ ਵਿੱਚ ਉਡਾਣ ਭਰ ਰਹੇ ਪਾਇਲਟਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹੈਲੀਕਾਪਟਰ ਨੂੰ ਸਹਿ ਪਾਇਲਟ ਸਮੇਤ ਉਡਾ ਰਹੇ ਦੋ ਪਾਇਲਟ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪਠਾਨਕੋਟ ਦੇ ਆਰਮੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ।

ਭਾਰਤੀ ਹਵਾਈ ਸੈਨਾ ਦੇ ਹਾਦਸਾਗ੍ਰਸਤ ਹੋਏ ਇਸ ਹੈਲੀਕਾਪਟਰ ਦੀ ਪੁਸ਼ਟੀ ਕਰਦੇ ਹੋਏ ਕਠੂਆ ਪੁਲਿਸ ਦੇ ਸੀਨੀਅਰ ਕਪਤਾਨ ਸ਼ੈਲੇਂਦਰ ਮਿਸ਼ਰਾ ਨੇ ਦੱਸਿਆ ਕਿ ਇਹ ਧਰੁਵ ਹੈਲੀਕਾਪਟਰ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਭਾਰਤੀ ਹਵਾਈ ਸੈਨਾ ਦਾ ਪਾਇਲਟ ਅਤੇ ਸਹਿ ਪਾਇਲਟ ਜ਼ਖਮੀ ਹੋ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਪਾਇਲਟ ਸ਼ਹੀਦ ਹੋ ਗਿਆ। ਫਿਲਹਾਲ ਇਸ ਦੁਰਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਇਹ ਹੈਲੀਕਾਪਟਰ ਹਾਦਸਾਗ੍ਰਸਤ ਕਿਵੇਂ ਹੋ ਗਿਆ।