Monday , June 27 2022

ਹੁਣੇ ਹੁਣੇ ਇੰਡੀਆ ਚ ਇਥੇ ਵਾਪਰਿਆ ਵੱਡਾ ਰੇਲ ਹਾਦਸਾ – ਬਚਾਅ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਹਰ ਰੋਜ਼ ਦੁਨੀਆਂ ਭਰ ਵਿੱਚੋਂ ਵੱਖ ਵੱਖ ਥਾਵਾਂ ਤੇ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਦੇ ਹਨ, ਜੋ ਕਈ ਤਰ੍ਹਾਂ ਦੀ ਤਬਾਹੀ ਮਚਾ ਜਾਦੇ ਹਨ । ਇਹ ਹਾਦਸੇ ਹਰ ਰੋਜ਼ ਵੱਖ ਵੱਖ ਰੂਪਾਂ ਵਿੱਚ ਵਾਪਰ ਕੇ ਕਈ ਤਰ੍ਹਾਂ ਦੀ ਭਿਆਨਕ ਤਬਾਹੀ ਕਰਦੇ ਹਨ । ਹਾਦਸਾ ਜਦੋਂ ਵੀ ਕਿਸੇ ਥਾਂ ਕਿਸੇ ਵਿਅਕਤੀ ਨਾਲ ਵਾਪਰਦਾ ਹੈ ਤਾਂ ਬਿਨਾਂ ਤਬਾਹੀ ਕੀਤੇ ਇਹ ਹਾਦਸਾ ਟਲ ਦਾ ਨਹੀਂ । ਕੁਝ ਹਾਦਸੇ ਮਨੁੱਖ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਕਾਰਨ ਵਾਪਰਦੇ ਹਨ । ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ ਜੋ ਦਿਲ ਝੰਜੋੜ ਕੇ ਰੱਖ ਦਿੰਦੇ ਹਨ । ਜਿਨ੍ਹਾਂ ਨੂੰ ਵੇਖ ਕੇ ਰੂਹ ਤੱਕ ਕੰਬ ਉੱਠਦੀ ਹੈ ਤੇ ਅਜਿਹਾ ਹੀ ਇਕ ਹਾ-ਦ-ਸਾ ਭਾਰਤ ਦੇਸ਼ ਦੇ ਵਿੱਚ ਵਾਪਰਿਆ ਹੈ ।

ਜਿਸ ਹਾਦਸੇ ਵਿਚ ਕਈ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਕ ਟ੍ਰੇਨ ਜੋ ਪਟੜੀ ਤੋਂ ਉਤਰ ਗਈ ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ । ਦਰਅਸਲ ਪੱਛਮੀ ਬੰਗਾਲ ਦੇ ਜਲਪਾਈਗੁੜੀ ਇਲਾਕੇ ਦੇ ਮੈਨਗੁੜੀ ’ਚ ਬੀਕਾਨੇਰ ਐਕਸਪ੍ਰੈੱਸ ਪਟਰੀ ਤੋਂ ਉਤਰ ਗਈ। ਪੂਰੇ ਪੰਜ ਤੋ ਛੇ ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਚਾਰੇ ਪਾਸੇ ਹਾਹਾਕਾਰ ਦੀ ਆਵਾਜ਼ ਗੂੰਜਣ ਲੱਗੀ ਤੇ ਲੋਕਾਂ ਵਿਚ ਦੇਖਦੇ ਹੀ ਦੇਖਦੇ ਇਸ ਹਾਦਸੇ ਨੂੰ ਲੈ ਕੇ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਰੇਲ ਬੀਕਾਨੇਰ ਤੋਂ ਗੁਹਾਟੀ ਵੱਲ ਚੱਲ ਰਹੀ ਸੀ ਤੇ ਉਸੇ ਸਮੇਂ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ । ਉੱਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਪ੍ਰਸ਼ਾਸਨ ਸਮੇਤ ਹੋਰ ਵੀ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਵੱਲੋਂ ਰਾਹਤ ਕਾਰਜਾਂ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਵੱਲੋਂ ਆਉਂਦੇ ਸਾਰ ਹੀ ਰਾਹਤ ਕੰਮ ਸ਼ੁਰੂ ਕਰ ਦਿੱਤੇ ਗਏ ।

ਉਥੇ ਹੀ ਮੌਕੇ ਤੇ ਪਹੁੰਚ ਕੇ ਪੁਲੀਸ ਦੇ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ । ਤੇ ਪੁਲੀਸ ਵੱਲੋਂ ਹੁਣ ਇਸ ਪੂਰੇ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ ।