Saturday , January 22 2022

ਹੁਣੇ ਹੁਣੇ ਇੰਗਲੈਂਡ ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੋ ਗਿਆ ਇਹ ਵੱਡਾ ਹੁਕਮ ਲਾਗੂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਖਣੀ ਅਫਰੀਕਾ ਵਿਚ ਕਰੋਨਾਵਾਇਰਸ ਦੇ ਨਵੇ ਰੂਪ ਦੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਸਾਰੇ ਦੇਸ਼ਾਂ ਵਿੱਚ ਚਿੰਤਾ ਵੇਖੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਵੀ ਰੋਕ ਲਗਾਈ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਦੱਖਣੀ ਅਫਰੀਕਾ ਵਿੱਚ ਸਾਹਮਣੇ ਆਏ ਇਸ ਨਵੇਂ ਵੇਰੀਐਂਟ ਨੂੰ ਓਮੀਕਰੋਨ ਦਾ ਨਾਮ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਈ ਦੇਸ਼ਾਂ ਵੱਲੋਂ ਆਉਣ ਵਾਲੇ ਯਾਤਰੀਆਂ ਲਈ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜਿਸ ਸਦਕਾ ਇਸ ਨਵੇਂ ਵੇਰੀਐਂਟ ਨੂੰ ਉਨ੍ਹਾਂ ਦੇ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ।

ਹੁਣ ਅਸਟ੍ਰੇਲੀਆ ਵਿੱਚ ਵੀ ਨਵੇਂ ਵੈਰੀਆ ਦੇ ਦੋ ਮਾਮਲੇ ਸਾਹਮਣੇ ਆਉਣ ਨਾਲ ਸਰਕਾਰ ਚਿੰਤਾ ਵਿੱਚ ਪੈ ਗਈ ਹੈ ਅਤੇ ਉਸ ਵੱਲੋਂ ਪਾਬੰਦੀਆਂ ਵੀ ਵਧਾ ਦਿਤੀਆਂ ਗਈਆਂ ਹਨ। ਉਥੇ ਹੀ ਹੁਣ ਇੰਗਲੈਂਡ ਵਿੱਚ ਵੀ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਇਹ ਹੁਕਮ ਲਾਗੂ ਕਰ ਦਿੱਤਾ ਗਿਆ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੱਖਣੀ ਅਫ਼ਰੀਕਾ ਵਿੱਚ ਪਾਏ ਜਾਣ ਵਾਲੇ ਨਵੇਂ ਵੈਰੀਐਂਟ ਓਮੀਕਰੋਨ ਨੇ ਯੂਕੇ ਵਿੱਚ ਵੀ ਦਸਤਕ ਦੇ ਦਿੱਤੀ ਹੈ।

ਜਿੱਥੇ ਸ਼ਨੀਵਾਰ ਨੂੰ ਯੂ ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਯੂਕੇ ਵਿੱਚ ਇਸ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਹਨ ਜੋ ਕਿ ਬ੍ਰੇਟਵੁਡ ਅਤੇ ਨਾਟਿੰਘਮ ਵਿੱਚ ਪਾਏ ਗਏ ਹਨ। ਉਥੇ ਹੀ ਉਨ੍ਹਾਂ ਵੱਲੋਂ ਨਵੇਂ ਸੁਰੱਖਿਆ ਉਪਾਂਵਾਂ ਦੀ ਘੋਸ਼ਣਾ ਵੀ ਕੀਤੀ ਗਈ ਹੈ। ਯੂਕੇ ਆਉਣ ਵਾਲੇ ਸਾਰੇ ਯਾਤਰੀਆਂ ਨੂੰ 48 ਘੰਟਿਆਂ ਦੇ ਅੰਦਰ ਆਪਣਾ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਉਸ ਦੀ ਰਿਪੋਰਟ ਆਉਣ ਤੱਕ ਯਾਤਰੀਆਂ ਨੂੰ ਇਕਾਂਤ ਵਾਸ ਕੀਤਾ ਜਾਵੇਗਾ ਅਤੇ ਨੈਗਟਿਵ ਰਿਪੋਰਟ ਆਉਣ ਤੇ ਹੀ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਕਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਤੇ ਯੂ ਕੇ ਵਿਚ ਮਾਸਕ ਦੀ ਵਰਤੋਂ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਜਨਤਕ ਆਵਾਜਾਈ ਅਤੇ ਦੁਕਾਨਾਂ ਉੱਪਰ ਲਾਜ਼ਮੀ ਹੋਵੇਗੀ। ਜਿਨ੍ਹਾਂ ਯਾਤਰੀਆਂ ਦਾ ਟੀਕਾਕਰਨ ਵੀ ਹੋ ਚੁੱਕਾ ਹੋਵੇਗਾ, ਉਨ੍ਹਾਂ ਦੇ ਵੀ ਇਸ ਦੀ ਚਪੇਟ ਵਿਚ ਆਉਣ ਜਾਂ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਦਸ ਦਿਨਾਂ ਲਈ ਇਕਾਂਤਵਾਸ ਰਹਿਣਾ ਲਾਜ਼ਮੀ ਕੀਤਾ ਗਿਆ ਹੈ।