Tuesday , August 3 2021

ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਅਚਾਨਕ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਹ ਇਨਸਾਨੀ ਜ਼ਿੰਦਗੀ ਇਸ ਜਗਤ ਦੇ ਵਿਚ ਇੱਕ ਬਹੁਤ ਹੀ ਮਾਇਨਾਜ਼ ਹਸਤੀ ਹੁੰਦੀ ਹੈ ਜੋ ਆਪਣੇ ਬਲਬੂਤੇ ਉੱਪਰ ਇਸ ਸੰਸਾਰ ਦੇ ਵਿਚ ਆਪਣੀ ਇਕ ਪਹਿਚਾਣ ਕਾਇਮ ਕਰਦੀ ਹੈ ਇਸ ਪਹਿਚਾਣ ਦੇ ਲਈ ਮਨੁੱਖ ਕਈ ਤਰਾਂ ਦੇ ਯਤਨ ਕਰਦਾ ਹੈ ਜਿਨ੍ਹਾਂ ਵਿੱਚ ਸਫ਼ਲ ਹੋਣ ਤੋਂ ਬਾਅਦ ਹੀ ਉਹ ਇਨਸਾਨ ਸਮਾਜ ਵਿਚ ਇਕ ਉਚ ਪਦਵੀ ਹਾਸਲ ਕਰ ਪਾਉਂਦਾ ਹੈ। ਸਾਡੇ ਭਾਰਤ ਦੇਸ਼ ਦੇ ਵਿਚ ਵੀ ਅਜਿਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹੋਈਆਂ ਹਨ ਜਿਨ੍ਹਾਂ ਨੇ ਕਠਿਨ ਮਿਹਨਤ ਦੇ ਸਦਕਾ ਹੀ ਇਕ ਵਧੀਆ ਮੁਕਾਮ ਨੂੰ ਹਾਸਲ ਕੀਤਾ ਹੈ।

ਪਰ ਇਨ੍ਹਾਂ ਦੇ ਵਿਚੋਂ ਹੀ ਇਹ ਸ਼ਖਸੀਅਤਾਂ ਸਮੇਂ-ਸਮੇਂ ਉੱਪਰ ਆਪਣੀ ਜ਼ਿੰਦਗੀ ਦੇ ਤਮਾਮ ਪਲਾਂ ਨੂੰ ਪੂਰੇ ਕਰਦੀਆਂ ਹੋਈਆਂ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੀਆਂ ਹਨ। ਜਿਨ੍ਹਾਂ ਦੇ ਜਾਣ ਤੋਂ ਬਾਅਦ ਉਸ ਕਮੀ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇੱਕ ਅਜਿਹੀ ਹੀ ਕਮੀ ਪੰਜਾਬੀ ਸਾਹਿਤ ਅਕਾਦਮੀ ਦੇ ਮੈਂਬਰ, ਸਫਲ ਥੀਏਟਰ ਆਰਟਿਸਟ, ਖੇਡ ਕੁਮੈਂਟੇਟਰ ਅਤੇ ਸਰਗਰਮ ਵੀਰ ਦੇ ਇਸ ਦੁਨੀਆ ਤੋਂ ਕੂਚ ਕਰ ਜਾਣ ਕਾਰਨ ਆ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਡਾ. ਦਰਸ਼ਨ ਬੜੀ ਦਾ ਅੱਜ ਸਵੇਰੇ 3.45 ‘ਤੇ ਦਿਹਾਂਤ ਹੋ ਗਿਆ।

ਉਨ੍ਹਾਂ ਦੇ ਇਸ ਵਿਛੋੜੇ ਦੀ ਕਮੀ ਹਮੇਸ਼ਾ ਹੀ ਖਲਦੀ ਰਹੇਗੀ। ਇਸ ਵਿਛੜੀ ਰੂਹ ਬਾਰੇ ਗੱਲ ਕਰਦੇ ਹੋਏ ਗੁਰਭਜਨ ਗਿੱਲ ਨੇ ਦੱਸਿਆ ਕਿ ਮੈਂ ਸੰਨ 1980-81 ਤੋਂ ਲਗਾਤਾਰ ਡਾ. ਦਰਸ਼ਨ ਬੜੀ ਦੇ ਸੰਪਰਕ ਵਿੱਚ ਬਣਿਆ ਰਿਹਾ। ਉਹ ਇਕ ਅਜਿਹੀ ਖੁਸ਼ਦਿਲ ਰੂਹ ਸਨ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਕਦਰ ਸੀ। ਉਹ ਬਹੁਤ ਹੀ ਨਿੱਘੇ ਸੁਭਾਅ ਦੀ ਸਖਸ਼ੀਅਤ ਸਨ ਜਿਨ੍ਹਾਂ ਨਾਲ ਪਹਿਲੀ ਮਿਲਣੀ ਹੀ ਹਰ ਬੰਦੇ ਨੂੰ ਮੋਹ ਲੈਂਦੀ ਸੀ। ਸਭ ਤੋਂ ਨਿੱਕੀ ਉਮਰੇ ਉਹ ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ਵਿੱਚ ਯੋਗ ਕਲਾਕਾਰ ਸਨ। ਪੰਜਾਬੀ ਭਵਨ ਮੰਚ ‘ਤੇ ਵੀ ਉਨ੍ਹਾਂ ਦਾ ਨਾਮ ਦੀਵੇ ਵਾਂਗ ਜਗਮਗਾਇਆ।

ਰੇਡੀਓ, ਟੀਵੀ, ਫ਼ਿਲਮਾਂ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਸਾਰੇ ਕੰਮ ਉਨ੍ਹਾਂ ਦੀਆਂ ਸ਼ਰਤਾਂ ਅਨੁਸਾਰ ਹੀ ਸਨ। ਉਨ੍ਹਾਂ ਨੇ ਨਿਰਮਲ ਰਿਸ਼ੀ, ਰਾਜ ਬੱਬਰ, ਗਿਰਿਜਾ ਸ਼ੰਕਰ, ਸਰਦਾਰ ਸੋਹੀ ਅਤੇ ਹੋਰ ਮਕਬੂਲ ਕਲਾਕਾਰਾਂ ਦੇ ਨਾਲ ਕੰਮ ਕੀਤਾ। ਉਹਨਾਂ ਨੇ ਮੇਰੇ ਕਹੇ ‘ਤੇ ਹੀ ਮੋਹਨ ਸਿੰਘ ਮੇਲੇ ਦੇ ਮੰਚ ਤੋਂ ਪਹਿਲੀ ਵਾਰ ਖੇਡ ਕੁਮੈਂਟਰੀ ਕੀਤੀ ਜਿਸ ਨੇ ਉਨ੍ਹਾਂ ਨੂੰ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ ਸੀ।