Sunday , July 25 2021

ਹੁਣੇ ਹੁਣੇ ਇਸ ਜਥੇ ਬੰਦੀ ਦੇ ਪ੍ਰਧਾਨ ਦੀ ਸਮਾਗਮ ਚ ਹਿੱਸਾ ਲੈਣ ਗਏ ਦੀ ਹੋਈ ਏਦਾਂ ਮੌਤ – ਇਸ ਵੇਲੇ ਦੀ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਇਸ ਸਾਲ ਦੌਰਾਨ ਬਹੁਤ ਸਾਰੇ ਹਾਦਸੇ ਵਾਪਰੇ ਹਨ ਜਿਨ੍ਹਾਂ ਨੇ ਸਾਡੇ ਕੋਲੋਂ ਕਈ ਮਹਾਨ ਹਸਤੀਆਂ ਨੂੰ ਖੋਹ ਲਿਆ ਹੈ। ਇਨ੍ਹਾਂ ਵਿੱਚੋਂ ਕੁਝ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਸ਼ ਅੰਦਰ ਫਿਲਮੀ ਜਗਤ, ਕਲਾ ਜਗਤ, ਸਾਹਿਤਕ ਜਗਤ, ਰਾਜਨੀਤਿਕ ਜਗਤ, ਖੇਡ ਜਗਤ ਤੋਂ ਬਹੁਤ ਸਾਰੇ ਲੋਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪਰ ਦੇਸ਼ ਦੀ ਤਰੱਕੀ ਅੰਦਰ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਇਕ ਅਜਿਹਾ ਵਰਗ ਵੀ ਹੈ ਜਿਸ ਵਿੱਚੋਂ ਵੀ ਇਸ ਵਰ੍ਹੇ ਬਹੁਤ ਸਾਰੇ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ।

ਦੇਸ਼ ਦੇ ਕਿਸਾਨ ਦੇਸ਼ ਦੀ ਮਜ਼ਬੂਤੀ ਦਾ ਇਕ ਅਹਿਮ ਅੰਗ ਹੁੰਦੇ ਹਨ ਜਿਨ੍ਹਾਂ ਤੋਂ ਬਿਨਾਂ ਇਸ ਦੇਸ਼ ਦੇ ਵਿਕਾਸ ਨੂੰ ਅੱਗੇ ਲੈ ਜਾਣਾ ਮੁਮਕਿਨ ਨਹੀਂ। ਪਰ ਹੁਣ ਕਿਸਾਨਾਂ ਦੇ ਨਾਲ ਜੁੜੀ ਹੋਈ ਇਕ ਦੁੱਖ ਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਿਸਾਨ ਜਥੇ ਬੰਦੀ ਦੇ ਪ੍ਰਧਾਨ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਦਾਤਾਰ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਵਜ੍ਹਾ ਦਿਲ ਦਾ ਦੌਰਾ ਪੈ ਜਾਣ ਕਾਰਨ ਦੱਸੀ ਜਾ ਰਹੀ ਹੈ।

ਅੱਜ ਇਕ ਸੈਮੀਨਾਰ ਅੰਮ੍ਰਿਤਸਰ ਵਿਖੇ ਆਯੋਜਿਤ ਕਰਵਾਇਆ ਗਿਆ ਸੀ ਜਿਸ ਦੇ ਵਿਚ ਭਾਗ ਲੈਣ ਦੇ ਲਈ ਉਹ ਗਏ ਸਨ। ਉਸ ਸੈਮੀਨਾਰ ਦੇ ਵਿੱਚ ਹੀ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਪਰ ਉਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਦੀ ਹੋਈ ਇਸ ਮੌਤ ਦੇ ਕਾਰਨ ਪੂਰੇ ਕਿਸਾਨੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਨੇ ਦੁਖੀ ਹਿਰਦੇ ਨਾਲ ਆਖਿਆ ਕਿ ਸੂਬਾਈ ਆਗੂ ਦਾਤਾਰ ਸਿੰਘ ਦੇ ਅਚਾਨਕ ਇਸ ਦੁਨੀਆਂ ਤੋਂ ਕੂਚ ਕਰ ਜਾਣ ਕਾਰਨ ਜਥੇ ਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜਿਸ ਦੀ ਭ-ਰ-ਪਾ-ਈ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ।