Monday , December 6 2021

ਹੁਣੇ ਹੁਣੇ ਇਥੇ ਰਿਹਾਇਸ਼ੀ ਇਲਾਕੇ ਚ ਹਵਾਈ ਜਹਾਜ ਹੋਇਆ ਕਰੇਸ਼, ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਹਵਾਈ ਉਡਾਨ ਦੇ ਜ਼ਰੀਏ ਆਸਮਾਨ ਦੇ ਵਿੱਚ ਉੱਡਣ ਦਾ ਆਪਣਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਜਿਸ ਜ਼ਰੀਏ ਇਨਸਾਨ ਆਪਣਾ ਰਸਤਾ ਤੈਅ ਕਰਦਾ ਹੋਇਆ ਮੰਜ਼ਿਲ ਉੱਪਰ ਜਾ ਪੁੱਜਦਾ ਹੈ। ਵੈਸੇ ਤਾਂ ਹਵਾਈ ਰਸਤੇ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਕਾਫੀ ਠੀਕ ਸਮਝਿਆ ਜਾਂਦਾ ਹੈ ਪਰ ਕਦੇ ਕਦਾਈ ਤਕਨੀਕੀ ਖ-ਰਾ-ਬੀ ਦੇ ਕਾਰਨ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੇ ਨਾਲ ਜਾਨੀ ਮਾਲੀ ਨੁ-ਕ-ਸਾ-ਨ ਹੋ ਜਾਂਦਾ ਹੈ। ਇਸ ਸਾਲ ਦੇ ਵਿੱਚ ਵੀ ਕਈ ਹਵਾਈ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਇਕ ਹੋਰ ਹਵਾਈ ਹਾਦਸਾ ਅਮਰੀਕਾ ਦੇ ਸ਼ਹਿਰ ਵਿਖੇ ਵਾਪਰਿਆ ਹੈ

ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਮਿਲ ਰਹੀ ਜਾਣਕਾਰੀ ਮੁਤਾਬਕ ਇਹ ਹਵਾਈ ਹਾਦਸਾ ਅਮਰੀਕਾ ਦੇ ਦੱਖਣੀ ਫਲੋਰੀਡਾ ਸ਼ਹਿਰ ਵਿਖੇ ਵਾਪਰਿਆ ਜਿੱਥੇ ਇਕ ਉੱਡਦਾ ਹੋਇਆ ਛੋਟਾ ਜਹਾਜ਼ ਸੜਕ ਉਪਰ ਜਾ ਰਹੀ ਇਕ ਕਾਰ ਦੇ ਉਪਰ ਆਣ ਡਿੱ-ਗਾ ਜਿਸ ਤੋਂ ਬਾਅਦ ਵਾਪਰੀ ਇਸ ਦੁਰਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਦੁਖਦਾਈ ਮੌਤ ਹੋ ਗਈ। ਇਹ ਸਾਰੀ ਘਟਨਾ ਨਜ਼ਦੀਕ ਦੇ ਘਰ ਲੱਗੇ ਹੋਏ ਸੀ ਸੀ ਟੀ ਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ। ਦੁਰਘਟਨਾ ਗ੍ਰਸਤ ਹੋਏ ਜਹਾਜ਼ ਨੇ ਪੇਮਬ੍ਰੋਕ ਵਿਖੇ ਨਾਰਥ

ਪੇਰੀ ਏਅਰਪੋਰਟ ਤੋਂ ਉਡਾਨ ਭਰੀ ਸੀ। ਜਿਸ ਤੋਂ ਬਾਅਦ ਇਹ ਜਹਾਜ਼ ਉੱਡਦਾ ਹੋਇਆ ਰਿਹਾਇਸ਼ੀ ਖੇਤਰ ਦੇ ਉੱਪਰ ਆ ਗਿਆ ਅਤੇ ਅਚਾਨਕ ਹੀ ਇਹ ਹਵਾ ਵਿੱਚੋਂ ਧਰਤੀ ਵੱਲ ਨੂੰ ਜਾਣ ਲੱਗਾ। ਜਿਸ ਦੌਰਾਨ ਇਹ ਸੜਕ ਉਪਰ ਜਾ ਰਹੀ ਇੱਕ ਕਾਰ ਦੇ ਉੱਪਰ ਆ ਡਿੱਗਿਆ। ਗੱਡੀ ਉੱਪਰ ਡਿੱ-ਗ-ਣ ਤੋਂ ਬਾਅਦ ਇਹ ਘਿਸੜਦਾ ਹੋਇਆ ਸੜਕ ਉਪਰ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਜਿਸ ਵਿਚ ਸਵਾਰ ਪਾਇਲਟ ਅਤੇ ਇੱਕ ਹੋਰ ਯਾਤਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦ ਕੇ ਗੱਡੀ ਦੇ ਵਿਚ ਸਵਾਰ

ਜਿਸ ਨੂੰ ਇਕ ਮਹਿਲਾ ਚਲਾ ਰਹੀ ਸੀ ਉਹ ਹੈਰਾਨੀਜਨਕ ਤਰੀਕੇ ਦੇ ਨਾਲ ਹਾਦਸੇ ਤੋਂ ਬਾਅਦ ਕਾਰ ਵਿੱਚੋਂ ਬਾਹਰ ਆ ਗਈ। ਜਦ ਕਿ ਉਸਦੇ ਬੇਟੇ ਨੂੰ ਫਾਇਰ ਬ੍ਰਿਗੇਡ ਅਤੇ ਪੁਲਸ ਕਰਮਚਾਰੀਆਂ ਨੇ ਬਾਹਰ ਕੱਢਿਆ। ਪਰ ਉਸ ਮਹਿਲਾ ਦੇ ਬੇਟੇ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਲਾਕੇ ਦੇ ਵਿੱਚ ਵਾਪਰੀ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਦਾ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਲਝ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ।