Wednesday , December 8 2021

ਹੁਣੇ ਹੁਣੇ ਇਥੇ ਆਇਆ ਜਬਰਦਸਤ ਭੁਚਾਲ – ਵੱਜ ਗਿਆ ਇਹ ਵੱਡਾ ਖਤਰੇ ਦਾ ਘੁੱਗੂ

ਹੁਣੇ ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕੁਦਰਤ ਦਾ ਅਜਿਹਾ ਕਹਿਰ ਵਾਪਰਿਆ ਹੈ। ਜਿਸ ਦੀ ਕਿਸੇ ਵੱਲੋਂ ਕਲਪਨਾ ਨਹੀਂ ਕੀਤੀ ਗਈ ਸੀ। ਇਸ ਸਾਲ ਦੇ ਵਿੱਚ ਵੀ ਅਜਿਹੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੋ ਸਭ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕਈ ਅਜਿਹੀਆਂ ਖਬਰਾਂ ਆਈਆਂ ਹਨ ਜਿਸ ਵਿਚ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਇਹ ਨੁਕਸਾਨ ਕਈ ਜਗ੍ਹਾ ਤੇ ਕੁਦਰਤ ਵੱਲੋਂ ਵਰਸਾਏ ਗਏ ਕਹਿਰ ਕਾਰਨ ਵਾਪਰੇ ਹਨ ਅਤੇ ਕੁਝ ਲੋਕਾਂ ਦੀ ਆਪਣੀ ਅਣਗਹਿਲੀ ਕਾਰਨ। ਇਸ ਤਰਾਂ ਦੀਆਂ ਦੁੱਖ ਭਰੀਆਂ ਖਬਰਾ ਦੇਸ਼ ਦੇ ਹਾਲਾਤਾਂ ਉਪਰ ਗਹਿਰਾ ਅਸਰ ਪਾਉਦੀਆਂ ਹਨ। ਕਰੋਨਾ ਤੋਂ ਬੜੀ ਮੁਸ਼ਕਲ ਨਾਲ ਉਭਰ ਰਹੇ ਲੋਕਾਂ ਉਪਰ ਆ ਰਹੀਆਂ ਮੁਸ਼ਕਿਲਾਂ ਆਰਥਿਕ ਸਥਿਤੀ ਨੂੰ ਹੋਰ ਡਾਵਾਂਡੋਲ ਕਰ ਰਹੀਆਂ ਹਨ। ਹੁਣ ਇੱਕ ਜਗ੍ਹਾ ਜ਼ਬਰਦਸਤ ਭੁਚਾਲ ਆਉਣ ਕਾਰਨ ਖਤਰੇ ਦਾ ਘੁੱਗੂ ਵੱਜ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਉਤਰੀ ਖੇਤਰ ਵਿੱਚ ਅੱਜ ਡੂੰਘੇ ਸਮੁੰਦਰ ਵਿੱਚ ਸ਼ਕਤੀਸ਼ਾਲੀ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.7 ਮਾਪੀ ਗਈ ਹੈ। ਅਮਰੀਕੀ ਭੂਵਿਗਿਆਨ ਸਰਵੇਖਣ ਦੇ ਅਨੁਸਾਰ ਇਸ ਦੀ ਡੂੰਘਾਈ 10 ਕਿਲੋਮੀਟਰ ਤੱਕ ਮਾਪੀ ਗਈ ਹੈ। ਇਸ ਭੂਚਾਲ ਦਾ ਕੇਂਦਰ ਬਿੰਦੂ ਲਾਇਲਟੀ ਟਾਪੂ ਦੇ ਦੱਖਣ-ਪੂਰਬੀ ਵਿਚ 10 ਕਿਲੋਮੀਟਰ ਦੀ ਡੂੰਘਾਈ ਤੇ ਸਥਿਤ ਸੀ। ਇਸ ਭੂਚਾਲ ਦੇ ਆਉਣ ਨਾਲ ਕੁਝ ਖੇਤਰਾਂ ਵਿੱਚ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

ਇਹ ਚੇਤਾਵਨੀ ਵਾਨੂਆਤੂ ਅਤੇ ਫ਼ਿਜੀ ਖੇਤਰਾਂ ਵਿਚ ਐਲਾਨੀ ਗਈ ਹੈ। ਜਿੱਥੇ 0.3 ਤੋਂ ਇੱਕ ਮੀਟਰ ਤੱਕ ਦੀ ਸੁਨਾਮੀ ਸਬੰਧੀ ਚਿਤਾਵਨੀ ਇਸ ਖੇਤਰ ਦੇ ਲੋਕਾਂ ਲਈ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ ਅੱਜ ਇੰਡੋਨੇਸ਼ੀਆ ਦੀ ਮੌਸਮ ਏਜੰਸੀ ਵੱਲੋਂ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਜਿੱਥੇ ਪਹਿਲਾ ਅੱਜ 6.2 ਤੀਬਰਤਾ ਵਾਲੇ ਭੂਚਾਲ ਦੇ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਜਿਸ ਦਾ ਕੇਂਦਰ ਸੁਮਾਤਰਾ ਟਾਪੂ ਦੇ ਬੇਂਗਕੁਲੂ ਸੂਬੇ ਦੇ ਬੇਂਗਕੁਲੂ ਸ਼ਹਿਰ ਦੇ ਦੱਖਣੀ- ਦੱਖਣ ਪੱਛਮੀ ਵਿਚ ਸਥਿਤ ਸੀ। ਜਿਸ ਦੀ ਡੂੰਘਾਈ 10 ਕਿਲੋਮੀਟਰ ਤੱਕ ਦੱਸੀ ਗਈ ਹੈ। ਅੱਜ ਇਨ੍ਹਾਂ ਆਏ ਦੋਹਾਂ ਭੁਚਾਲਾਂ ਵਿਚ ਕਿਸੇ ਵੀ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ। ਅਮਰੀਕੀ ਭੂ ਵਿਗਿਆਨ ਵੱਲੋਂ ਦੋਹਾਂ ਜਗ੍ਹਾ ਉਪਰ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।