Tuesday , October 27 2020

ਹੁਣੇ ਹੁਣੇ ਆਈ ਦਿਲ ਦਹਿਲਾ ਦੇਣ ਵਾਲੀ ਖਬਰ.. ਚੰਡੀਗੜ੍ਹ ਨੇੜੇ 12 ਮੰਜ਼ਿਲਾਂ ਇਮਾਰਤ ਡਿੱਗੀ… ਹੇਠਾਂ ਦੱਬੇ ਗਏ ਕਈ ਲੋਕ ਅਤੇ..

ਹੁਣੇ ਹੁਣੇ ਆਈ ਦਿਲ ਦਹਿਲਾ ਦੇਣ ਵਾਲੀ ਖਬਰ.. ਚੰਡੀਗੜ੍ਹ ਨੇੜੇ 12 ਮੰਜ਼ਿਲਾਂ ਇਮਾਰਤ ਡਿੱਗੀ… ਹੇਠਾਂ ਦੱਬੇ ਗਏ ਕਈ ਲੋਕ ਅਤੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ  ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਕੁਝ ਸਮਾਂ ਪਹਿਲਾਂ ਇੱਕ ਤਾਜ਼ਾ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜੋ ਕਿ ਚੰਡੀਗੜ੍ਹ ਦੇ ਨੇੜਿਓਂ ਹੈ । ਚੰਡੀਗੜ੍ਹ ਦੇ ਨਜ਼ਦੀਕ ਪੈਂਦੇ ਜ਼ੀਰਕਪੁਰ ‘ਚ ਇੱਕ ਉਸਾਰੀ ਅਧੀਨ ਬਹੁ ਮੰਜ਼ਲਾਂ ਇਮਾਰਤ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਜ਼ੀਰਕਪੁਰ ਦੇ ਪੀਰਮੁੱਛਾਲਾ ਵਿਖੇ ਇਕ ਉਸਾਰੀ ਅਧੀਨ ਬਹੁ ਮੰਜ਼ਲਾਂ ਇਮਾਰਤ ਡਿੱਗ ਗਈ ਹੈ। ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਗਏ ਹਨ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।

ਇਸ ਤੋਂ ਬਿਨਾਂ ਰਾਹਤ ਦੇ ਕਾਰਜ ਜਾਰੀ ਹਨ। ਪੁਲਿਸ ‘ਤੇ ਪ੍ਰਸਾਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਇਸ ਉਸਾਰੀ ਅਧੀਨ ਇਮਾਰਤ ਕਿਵੇਂ ਡਿੱਗੀ ਇਸ ਦੇ ਬਾਰੇ ਅਜੇ ਕੁੱਝ ਵੀ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਿਨਾਂ ਇਹ ਵੀ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਹੈ ਕਿ ਕਿੰਨੇ ਮਜ਼ਦੂਰ ਇਸ ਉਸਾਰੀ ਅਧੀਨ ਬਹੁ ਮੰਜ਼ਲਾਂ ਇਮਾਰਤ ਹੇਠ ਦੱਬ ਗਏ ਹਨ।

ਜਾਣਕਾਰੀ ਦੇ ਦੇ ਅਨੁਸਾਰ ਜ਼ੀਰਕਪੁਰ ਦੇ ਪੀਰਮੁੱਛਾਲਾ ਇਲਾਕੇ ‘ਚ 12 ਫਲੈਟ ਆਪਣੇ ਆਪ ਹੀ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਕਾਰਨ ਹੋਇਆ ਹੈ। ਪ੍ਰਸਾਸ਼ਨ ਵੱਲੋਂ ਰਾਹਤ ਕਾਰਜ ਜਾਰੀ ਹਨ।

ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਸ ਪੂਰੇ ਹਾਦਸੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ ਅਤੇ ਕਿੰਨੇ ਮਲਬੇ ਦੇ ਹੇਠਾਂ ਦੱਬੇ ਗਏ ਹਨ । ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੰਮ ਜਾਰੀ ਹੈ ਅਤੇ ਮਲਬੇ ਨੂੰ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ।