Friday , December 9 2022

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਲਜੁਗ ਦਾ ਤਾਂਡਵ ਸ਼ਰੇਆਮ ਦਿਨ ਦਿਹਾੜੇ ……..

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਲਜੁਗ ਦਾ ਤਾਂਡਵ ਸ਼ਰੇਆਮ ਦਿਨ ਦਿਹਾੜੇ। ……..

ਪਿੰਡ ਰਹੀਮਾਬਾਦ ‘ਚ ਇਕ ਕਲਯੁੱਗੀ ਪੁੱਤ ਵਲੋਂ ਆਪਣੇ ਪਿਉ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਥੇ ਹੀ ਬਸ ਨਹੀਂ ਉਕਤ ਨੌਜਵਾਨ ਨੇ ਆਪਣੇ ਸਕੇ ਭਰਾ ਨੂੰ ਵੀ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਕੋਟਲੀ ਸੂਰਤ ਮੱਲੀ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਜਗੀਰ ਸਿੰਘ ਅਤੇ ਉਸਦੇ ਲੜਕੇ ਪਿੰਡ ਰਹੀਮਾਬਾਦ ਵਿਖੇ ਵੱਖ-ਵੱਖ ਕੋਠੀਆਂ ਬਣਾ ਕੇ ਰਹਿ ਰਿਹੇ ਸਨ ਅਤੇ ਅੱਜ ਸਵੇਰੇ ਜਗੀਰ ਸਿੰਘ ਟਰੈਕਟਰ-ਟਰਾਲੀ ਲੈ ਕੇ ਡੇਰੇ ਵੱਲ ਆ ਰਿਹਾ ਸੀ ਕਿ ਅਚਾਨਕ ਜਗੀਰ ਸਿੰਘ ਕੋਲੋਂ ਟਰੈਕਟਰ-ਟਰਾਲੀ ਉਸਦੇ ਲੜਕੇ ਲਖਬੀਰ ਸਿੰਘ ਜੋ ਕਿ ਸਾਬਕਾ ਫੌਜੀ ਹੈ ਦੇ ਖੇਤਾਂ ‘ਚ ਉਤਰ ਗਈ ਅਤੇ ਇਹ ਸਭ ਦੇਖ ਕੇ ਲਖਬੀਰ ਸਿੰਘ ਨੇ ਆ ਕੇ ਆਪਣੇ ਪਿਤਾ ਜਗੀਰ ਸਿੰਘ ਦੇ ਨਾਲ ਤੂੰ-ਤੂੰ ਮੈਂ-ਮੈਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ‘ਚ ਲਖਬੀਰ ਸਿੰਘ ਆਪਣੀ ਕੋਠੀ ਵਿਚੋਂ ਰਿਵਾਲਵਰ ਲੈ ਆਇਆ ਅਤੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
PunjabKesari
ਇਸ ਦੌਰਾਨ ਲਖਬੀਰ ਨੇ ਆਪਣੇ ਸਕੇ ਭਰਾ ਨੂੰ ਵੀ ਗੋਲੀਆਂ ਮਾਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਜਿਸਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਐੱਸ.ਐੱਚ.ਓ ਨੇ ਦੱਸਿਆ ਕਿ ਮ੍ਰਿਤਕ ਜਗੀਰ ਸਿੰਘ ਦੀ ਲਾਸ਼ ਕਬਜ਼ੇ ‘ਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਪੁਲਸ ਨੇ ਕਾਤਲ ਲਖਬੀਰ ਸਿੰਘ ਸਾਬਕਾ ਫੌਜੀ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।