Sunday , September 25 2022

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਕੀ ਹੋ ਗਿਆ ਸਿਮਰਜੀਤ ਸਿੰਘ ਬੈਂਸ ਨਾਲ। … ਮੱਚ ਗਈ ਹਾਹਾ ਕਾਰ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਕੀ ਹੋ ਗਿਆ ਸਿਮਰਜੀਤ ਸਿੰਘ ਬੈਂਸ ਨਾਲ। … ਮੱਚ ਗਈ ਹਾਹਾ ਕਾਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੁਧਿਆਣਾ: ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਪਾਸਪੋਰਟ ਸੇਵਾ ਕੇਂਦਰ ਵਿੱਚ ਹਥਿਆਰਬੰਦ ਗਾਰਡਾਂ ਸਮੇਤ ਜ਼ਬਰਨ ਦਾਖ਼ਲ ਹੋਣ ਤੇ ਅੰਦਰ ਵੀਡੀਓਗ੍ਰਾਫੀ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਹੋ ਗਿਆ ਹੈ। ਬੈਂਸ ਵਿਰੁੱਧ 456, 383, 186 ਤੇ 511 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਧਾਰਾਵਾਂ ਤਹਿਤ ਜ਼ਮਾਨਤ ਨਹੀਂ ਮਿਲ ਸਕਦੀ। ਫਿਲਹਾਲ ਬੈਂਸ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਤੇ ਦੇਸ਼ ਵਿੱਚੋਂ ਵੀ ਬਾਹਰ ਹੀ ਹਨ। ਜਿਦਾਂ ਇਹ ਖਬਰ ਆਈ ਉਹਨਾਂ ਦੇ ਖੇਮੇ ਚ ਹਾਹਾ ਕਾਰ ਮੈਚ ਗਈ

 

ਲੁਧਿਆਣਾ ਪਾਸਪੋਰਟ ਸੇਵਾ ਕੇਂਦਰ ਦੇ ਸੀਨੀਅਰ ਏਪੀਓ ਯਸ਼ਪਾਲ ਸਿੰਘ ਨੇ ਮਾਡਲ ਟਾਊਨ ਥਾਣੇ ਵਿੱਚ ਬੈਂਸ ਵਿਰੁੱਧ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪਾਸਪੋਰਟ ਸੇਵਾ ਕੇਂਦਰ ਵਿੱਚ ਬਗ਼ੈਰ ਆਗਿਆ (Appointment) ਲਏ ਤੋਂ ਬਗ਼ੈਰ ਦਾਖ਼ਲਾ ਨਹੀਂ ਹੋ ਸਕਦਾ। ਸ਼ਿਕਾਇਤ ਮੁਤਾਬਕ ਬੈਂਸ ਆਪਣੇ 10-15 ਸਮਰਥਕਾਂ ਸਮੇਤ ਦੁਪਹਿਰ ਸਮੇਂ ਪਾਸਪੋਰਟ ਸੇਵਾ ਕੇਂਦਰ ਵਿੱਚ ਦਾਖ਼ਲ ਹੋਏ ਸਨ, ਪਰ ਉਹ ਉੱਥੇ ਕਿਉਂ ਗਏ ਇਸ ਦਾ ਜ਼ਿਕਰ ਸ਼ਿਕਾਇਤ ਵਿੱਚ ਨਹੀਂ ਕੀਤਾ ਗਿਆ ਹੈ।

 

 

ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਬੈਂਸ ਦੇ ਸੁਰੱਖਿਆ ਗਾਰਡਾਂ ਕੋਲ ਹਥਿਆਰ ਵੀ ਸਨ ਤੇ ਉਨ੍ਹਾਂ ਦੇ ਸਮਰਥਕ ਵੀਡੀਓਗ੍ਰਾਫੀ ਵੀ ਕਰ ਰਹੇ ਸਨ। ਲੁਧਿਆਣਾ ਦੇ ਡੀਸੀਪੀ ਅਸ਼ਵਨੀ ਕੁਮਾਰ ਨੇ ਵਿਧਾਇਕ ਬੈਂਸ ਸਬੰਧੀ ਸ਼ਿਕਾਇਤ ਦੀ ਪੁਸ਼ਟੀ ਕੀਤੀ ਹੈ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।