Tuesday , October 27 2020

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – 5 ਭਰਾਵਾਂ ਨੇ ਆਪਣੀ ਭੈਣ ਤੇ ਉਸਦੇ ਪਰੇਮੀ ਦੇ ਕੀਤੇ ਟੁੱਕੜੇ ਘਰੇ ਹੀ ਦਿੱਤੇ ਦੱਬ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – 5 ਭਰਾਵਾਂ ਨੇ ਆਪਣੀ ਭੈਣ ਤੇ ਉਸਦੇ ਪਰੇਮੀ ਦੇ ਕੀਤੇ ਟੁੱਕੜੇ ਘਰੇ ਹੀ ਦਿੱਤੇ ਦੱਬ

ਗੁਰਦਾਸਪੁਰ : ਇਕ ਲੜਕੀ ਦੇ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜੇ ਜਾਣ ‘ਤੇ ਲੜਕੀ ਦੇ ਪੰਜ ਭਰਾਵਾਂ ਨੇ ਭੈਣ ਤੇ ਉਸ ਦੇ ਪ੍ਰੇਮੀ ਦੇ ਟੁੱਕੜੇ ਕਰ ਕੇ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਨੂੰ ਘਰ ਦੇ ਵਿਹੜੇ ਵਿਚ ਹੀ ਦੱਬ ਦਿੱਤਾ।

ਸਰਹੱਦ ਪਾਰ ਸੂਤਰਾਂ ਅਨੁਸਾਰ ਕਸੂਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਅੱਡਾ ਵਦਾਨਾ ਵਾਸੀ 20 ਸਾਲਾ ਸੁਗਰਾ ਬੀਬੀ ਉਰਫ ਕਾਕੀ ਦਾ ਨਜ਼ਦੀਕੀ ਪਿੰਡ ਸੰਦਾ ਵਾਸੀ ਬਰਕਤ ਅਲੀ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਸੀ। ਬਰਕਤ ਅਲੀ ਬੀਤੀ ਸ਼ਾਮ ਨੂੰ ਸੁਗਰਾ ਨੂੰ ਮਿਲਣ ਉਸ ਦੇ ਘਰ ਆ ਗਿਆ ਅਤੇ ਉਦੋਂ ਸੁਗਰਾ ਦੇ ਪੰਜ ਭਰਾ ਘਰ ‘ਚ ਨਹੀਂ ਸਨ ਪਰ ਅਚਾਨਕ ਸੁਗਰਾ ਦੇ ਪੰਜ ਭਰਾ ਰੁਸਮਸ, ਇਲੀਅਸ, ਜ਼ੁਲਫਕਾਰ, ਸਾਹਿਬ ਤੇ ਪੱਪੂ ਘਰ ਆ ਗਏ ਅਤੇ ਉਨ੍ਹਾਂ ਨੇ ਆਪਣੀ ਭੈਣ ਨੂੰ ਬਰਕਤ

 

ਅਲੀ ਨਾਲ ਇਤਰਾਜ਼ਯੋਗ ਹਾਲਤ ਵਿਚ ਜਦੋਂ ਵੇਖਿਆ ਤਾਂ ਪੰਜਾਂ ਨੇ ਆਪਣੀ ਭੈਣ ਸੁਗਰਾ ਤੇ ਬਰਕਤ ਅਲੀ ਦੇ ਛੋਟੇ-ਛੋਟੇ ਟੁੱਕੜੇ ਕਰ ਦਿੱਤੇ। ਇਸ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਆਪਣੇ ਘਰ ਦੇ ਵਿਹੜੇ ਵਿਚ ਦੱਬ ਦਿੱਤੀਆਂ। ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਗੰਡਾ ਸਿੰਘ ਪੁਲਸ ਨੇ ਇਸ ਘਰ ‘ਤੇ ਰਾਤ ਨੂੰ ਹੀ ਛਾਪਾ ਮਾਰ ਕੇ ਸੁਗਰਾ ਤੇ ਬਰਕਤ ਅਲੀ ਦੀਆਂ ਲਾਸ਼ਾਂ ਦੇ ਟੁੱਕੜੇ ਜ਼ਮੀਨ ਤੋਂ ਕੱਢ ਕੇ ਆਪਣੇ ਕਬਜ਼ੇ ਵਿਚ ਲਏ ਪਰ ਸਾਰੇ ਦੋਸ਼ੀ ਫਰਾਰ ਹੋ ਗਏ।