Saturday , October 1 2022

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਆਹ ਦੇਖੋ ਹੁਣੇ ਹੁਣੇ ਕੀ ਹੋਇਆ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਆਹ ਦੇਖੋ ਹੁਣੇ ਹੁਣੇ ਕੀ ਹੋਇਆ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਆਹ ਦੇਖੋ ਹੁਣੇ ਹੁਣੇ ਕੀ ਹੋਇਆ

ਅੱਜ ਫਿਰੋਜ਼ਪੁਰ ਵਿਖੇ ਚੌਲਾਂ ਨਾਲ ਭਰਿਆ ਹੋਇਆ ਟਰੱਕ ਪੁਲਿਸ ਵਾਲਿਆਂ ਲਈ ਯਮਦੂਤ ਬਣ ਬੁਹਡਿਆ। ਫਿਰੋਜ਼ਪੁਰ ਵਿਖੇ ਇੱਕ ਨਾਕੇ ‘ਤੇ ਪੁਲਿਸ ਵਾਲਿਆਂ ਵੱਲੋਂ ਚੌਲਾਂ ਨਾਲ ਭਰਿਆ ਟਰੱਕ ਨੂੰ ਰੋਕਣ ਲਈ ਇਸ਼ਾਰਾ ਕੀਤਾ ਤਾਂ ਟਰੱਕ ਚਲਾ ਰਹੇ ਡਰਾਈਵਰ ਜਿਸ ਦਾ ਨਾਮ ਨਵੀ ਦੱਸਿਆ ਜਾ ਰਿਹਾ ਹੈ ਨੇ ਟਰੱਕ ਸਿੱਧਾ ਪੁਲਿਸ ਵਾਲਿਆਂ ਵੱਲ ਹੀ ਕਰ ਦਿੱਤਾ। ਇਸ ਮੌਕੇ ‘ਤੇ ਪੁਲਿਸ ਕਰਮੀਆਂ ਵੱਲੋਂ ਸੜਕ ‘ਤੇ ਆਸੇ ਪਾਸੇ ਛਾਲ ਮਾਰ ਕੇ ਆਪਣੀ ਜਾਣ ਬਚਾਈ। ਇਸ ਸਾਰੇ ਮਾਮਲੇ ਵਿਚ ਟਰੱਕ-ਟਰਾਲਾ ਡਰਾਈਵਰ ਨੇ 2 ਪੀ.ਸੀ.ਆਰ ਮੋਟਰਸਾਇਕਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।

punjab

 

ਟਰੱਕ ਵੱਲੋਂ ਇਹ ਮੋਟਰਸਾਇਕਲ ਕਾਫੀ ਦੂਰ ਤੱਕ ਆਪਣੇ ਨਾਲ ਘਸੀਟੇ ਗਏ। ਨਾਕਾ ਤੋੜਨ ਮਗਰੋਂ ਚੌਲਾਂ ਨਾਲ ਭਰਿਆ ਟਰੱਕ ਬੇਕਾਬੂ ਹੋ ਗਿਆ ਜਿਸ ਕਾਰਨ ਉਹ ਸੜਕ ਕਿਨਾਰੇ ਜਾ ਕੇ ਦਰਖਤਾਂ ਨਾਲ ਟਕਰਾ ਗਿਆ। ਟੱਕਰ ਏਨੀ ਭਿਆਨਕ ਸੀ ਕਿ ਟਰੱਕ ਨੂੰ ਵੀ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਦੇਖਦਿਆਂ ਦੇਖਦਿਆਂ ਹੀ ਅੱਗ ਨੇ ਪੂਰਾ ਟਰੱਕ ਆਪਣੀ ਲਪੇਟ ਵਿਚ ਲੈ ਲਿਆ। ਟਰੱਕ ਟਰਾਲੇ ਵੱਲੋਂ ਆਪਣੇ ਨਾਲ ਘਸੀਟੇ ਦੋਵੇਂ ਮੋਟਰਸਾਇਕਲਾਂ ਸਮੇਤ ਟਰੱਕ ਵਿਚ ਰੱਖੇ ਚੌਲਾਂ ਦੇ ਗੱਟੇ ਵੀ ਸੜ੍ਹ ਕੇ ਸੁਆਹ ਹੋ ਗਏ।

punjab

ਇਸ ਘਟਨਾ ਨਾਲ ਕਿੰਨਾ ਨੁਕਸਾਨ ਹੋਇਆ ਇਹ ਤਾਂ ਉਸ ਵੇਲੇ ਹੀ ਪਤਾ ਚਲੇਗਾ ਜਦ ਟਰੱਕ ਵਿਚ ਰੱਖੇ ਚੌਲਾਂ ਦੇ ਮਾਲਕ ਦਾ ਪਤਾ ਚਲੇਗਾ ਅਤੇ ਚੌਲਾਂ ਦੇ ਕਿੰਨੇ ਗੱਟੇ ਉਸ ਟਰਾਲੇ ਵਿਚ ਸਨ। ਟਰੱਕ ਦੇ ਸੜ੍ਹਨ ਤੋਂ ਪਹਿਲਾਂ ਮੋਟਰਸਾਇਕਲਾਂ ਦੇ ਪਰਖਚੇ ਉਡ ਗਏ ਸਨ ਅਤੇ ਟਰੱਕ ਨੇੜੇ ਦੇ ਇੱਕ ਸਕੂਲ ਦੀ ਦੀਵਾਰ ਨੂੰ ਵੀ ਤੋੜ ਚੁਕਿਆ ਸੀ। ਇਸ ਸਾਰੇ ਹਾਦਸੇ ਵਿਚ ਇਹ ਗਨੀਮਤ ਰਹੀ ਕੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਕਰਮੀਆਂ ਅਨੁਸਾਰ ਇਸ ਟੱਰਕ ਦੇ ਸੜਨ ਨਾਲ ਉਸ ਵਿਚ ਲੱਖਾਂ ਦਾ ਪਿਆ ਸਮਾਨ ਸੁਆਹ ਹੋ ਗਿਆ ਹੈ।

punjab

ਸ਼ੁਰੂਆਤੀ ਜਾਂਚ ਵਿਚ ਇਹ ਵੀ ਪਤਾ ਚਲਿਆ ਹੈ ਕਿ ਇਹ ਟਰੱਕ ਮਾਲ ਲੈ ਕੇ ਫਿਰੋਜ਼ਪੁਰ ਤੋਂ ਗੁਜਰਾਤ ਜਾ ਰਿਹਾ ਸੀ। ਫਿਲਹਾਲ ਟਰੱਕ-ਟਰਾਲਾ ਡਰਾਈਵਰ ਨਵੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੈ। ਪੁਲਿਸ ਵਿਭਾਗ ਨੇ ਟਰੱਕ ਡਰਾਈਵਰ ਖਿਲਾਫ਼ ਪੁਲਿਸ ਵਾਲਿਆਂ ਨੂੰ ਮਾਰਨ ਦੀ ਨੀਅਤ ਅਤੇ ਮਾਲੀ ਨੁਕਸਾਨ ਪਹੁੰਚਣ ਦੇ ਮਕਸਦ ਹੇਠ ਮਾਮਲਾ ਦਰਜ ਕਰ ਲਿਆ ਹੈ। ਬਣਦੀ ਕਾਰਵਾਈ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

punjab