Tuesday , November 29 2022

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਮੋਦੀ ਬਾਰੇ ਹੋਇਆ ਵੱਡਾ ਖੁਲਾਸਾ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਮੋਦੀ ਬਾਰੇ ਹੋਇਆ ਵੱਡਾ ਖੁਲਾਸਾ

ਦੁਨੀਆ ਦੀ ਸਰਕਾਰੀ ਤੇ ਕੌਮਾਂਤਰੀ ਸੰਸਥਾਵਾਂ ਨੂੰ ਸੋਸ਼ਲ ਮੀਡੀਆ ਦੀ ਰਣਨੀਤੀ ਬਣਾਉਣ ਵਿੱਚ ਮਦਦ ਦੇਣ ਵਾਲੀ ਸੰਸਥਾ ਟਵਿਪਲੋਮੇਸੀ ਦੀ ਰਿਪੋਰਟ ਵਿੱਚ ਪਿਛਲੇ ਮਹੀਨੇ ਦੁਨੀਆ ਭਰ ਦੇ ਨੇਤਾਵਾਂ ਤੇ ਧਰਮ ਗੁਰੂਆਂ ਤੋਂ ਲੈ ਕੇ ਸੈਲੀਬ੍ਰਿਟੀਜ਼ ਤਕ ਦੇ ਜਾਅਲੀ ਫਾਲੋਅਰਜ਼ ਦੀ ਜਾਣਕਾਰੀ ਜਨਤਕ ਕੀਤੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਫੇਕ ਫਾਲੋਅਰਜ਼ ਦੀ ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਭ ਤੋਂ ਸਿਖਰ ‘ਤੇ ਹਨ।

2-twitter-celebrities-with-fake-followrs ਇਸ ਰਿਪੋਰਟ ਦੀ ਮੰਨੀਏ ਤਾਂ ਸਾਊਦੀ ਦੇ ਕਿੰਗ ਸਲਮਾਨ ਦੇ ਟਵਿੱਟਰ ‘ਤੇ 6.78 ਮਿਲੀਅਨ ਫਾਲੋਅਰਜ਼ ਹਨ, ਇਨ੍ਹਾਂ ਵਿੱਚ ਅੱਠ ਫ਼ੀਸਦੀ ਜਾਅਲੀ ਹਨ।

3-twitter-celebrities-with-fake-followrs-compressed ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ ਹਨ। ਰਿਪੋਰਟ ਮੁਤਾਬਕ, ਟਵਿੱਟਰ ‘ਤੇ ਉਨ੍ਹਾਂ ਦੇ 47.9 ਮਿਲੀਅਨ ਫਾਲੋਅਰਜ਼ ਹਨ ਜਿਨ੍ਹਾਂ ਵਿੱਚੋਂ 37 ਫ਼ੀਸਦੀ ਫੇਕ ਹਨ।

4-twitter-celebrities-with-fake-followrs-compressed ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ ਅਮਰੀਕਾ ਦੇ ਗੁਆਂਢੀ ਮੁਲਕ ਮੈਕਸਿਕੋ ਦੇ ਰਾਸ਼ਟਰਪਤੀ ਪੇਨਾ ਨਿਏਟੋ ਹਨ। ਉਨ੍ਹਾਂ ਦੇ ਟਵਿੱਟਰ ‘ਤੇ 7.12 ਮਿਲੀਅਨ ਫਾਲੋਅਰਜ਼ ਹਨ ਤੇ ਇਨ੍ਹਾਂ ਵਿੱਚੋਂ 47 ਫ਼ੀਸਦੀ ਜਾਅਲੀ ਹਨ।

5-twitter-celebrities-with-fake-followrs-compressed ਇਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫ੍ਰਾਂਸਿਸ ਦੇ ਟਵਿੱਟਰ ‘ਤੇ 16.7 ਫ਼ੀਸਦੀ ਫਾਲੋਅਰਜ਼ ਹਨ ਇਨ੍ਹਾਂ ਵਿੱਚੋਂ 59 ਫ਼ੀਸਦੀ ਜਾਅਲੀ ਹਨ।

6-twitter-celebrities-with-fake-followrs ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ 40.3 ਮਿਲੀਅਨ ਫਾਲੋਅਰਜ਼ ਹਨ, ਜਿਨ੍ਹਾਂ ਵਿੱਚੋਂ 60 ਫ਼ੀਸਦੀ ਫੇਕ ਫਾਲੋਅਰਜ਼ ਹਨ।


7-twitter-celebrities-with-fake-followrs ਇਸ ਸੂਚੀ ਵਿੱਚ ਹਾਲੀਵੁੱਡ ਸਟਾਰ ਕਿਮ ਕਰਦਾਸ਼ੀਆਂ ਦੇ ਵੀ 44 ਫ਼ੀਸਦੀ ਜਾਅਲੀ ਫਾਲੋਅਰਜ਼ ਹਨ। ਉਨ੍ਹਾਂ ਦੇ ਟਵਿੱਟਰ ‘ਤੇ ਕੁੱਲ 59.2 ਮਿਲੀਅਨ ਫਾਲੋਅਰਜ਼ ਹਨ।

8-twitter-celebrities-with-fake-followrs ਪੌਪ ਸਟਾਰ ਟੇਲਰ ਸਵਿਫ਼ਟ ਨੂੰ 85.6 ਮਿਲੀਅਨ ਲੋਕ ਫਾਲੋ ਕਰਦੇ ਹਨ। ਇਨ੍ਹਾਂ ਵਿੱਚੋਂ 19 ਫ਼ੀਸਦੀ ਫੇਕ ਫਾਲੋਅਰਜ਼ ਹਨ।