Sunday , September 25 2022

ਹੁਣੇ ਹੁਣੇ ਆਈ ਤਾਜਾ ਚੇਤਾਵਨੀ – ਪੰਜਾਬ ਲਈ ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

ਹੁਣੇ ਹੁਣੇ ਆਈ ਤਾਜਾ ਚੇਤਾਵਨੀ – ਪੰਜਾਬ ਲਈ ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਵਿਚ ਵਾਢੀ ਦਾ ਤੇ ਗਰਮੀ ਦਾ ਮੌਸਮ ਇਸ ਵੇਲੇ ਜ਼ੋਰ ਫੜ੍ਹ ਰਿਹਾ ਹੈ। ਜੱਟਾਂ ਨੇ ਆਪਣੀ ਫਸਲ ਨੂੰ ਸੰਭਾਲਣ ਦੀ ਤਿਆਰੀਆਂ ਕਰ ਲਈਆਂ ਹਨ ਅਤੇ ਕਈਆਂ ਨੇ ਤਾਂ ਆਪਣੀ ਫਸਲ ਦੀ ਕਟਾਈ ਕਰ ਕੇ ਮੰਡੀਆਂ ਵਿਚ ਵੀ ਪਹੁੰਚਾ ਦਿੱਤੀ ਹੈ। ਜਿਵੇਂ ਹੀ ਸੂਬੇ ਵਿਚ ਵਾਢੀ ਦਾ ਮੌਸਮ ਆਉਂਦਾ ਹੈ ਉਦੋਂ ਨਾਲ ਹੀ ਕਿਸਾਨਾਂ ਨੂੰ ਮੌਸਮ ਦਾ ਮਾਰ ਵੀ ਝੱਲਣੀ ਪੈਂਦੀ ਹੈ। ਪੁੱਤਾਂ ਵਾਂਗੂੰ ਪਾਲੀ ਹੋਈ ਫਸਲ ਦਾ ਜਦ ਵਾਢੀਆਂ ਦਾ ਵੇਲਾ ਆਉਂਦਾ ਹੈ ਤਾਂ ਕਿਸਾਨਾਂ ਨੂੰ ਤੇਜ ਹਵਾਵਾਂ ਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿਸਾਨਾਂ ਦੀ ਪੱਕੀ ਫਸਲ ਨੂੰ ਖ਼ਰਾਬ, ਤਬਾਹ ਕਰ ਦਿੰਦਿਆਂ ਹਨ।

punjab

 

ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਸੂਬੇ ਭਰ ਵਿਚ ਸੂਚਨਾ ਜਾਰੀ ਕੀਤੀ ਹੈ ਕਿ ਆਉਣ ਵਾਲੀ 16 ਤੇ 17 ਅਪ੍ਰੈਲ ਨੂੰ ਤੇਜ ਮੀਂਹ ਦੇ ਨਾਲ ਨਾਲ ਝੱਖੜ ਵੀ ਝੁਲ ਸਕਦੇ ਹਨ ਜਿਨ੍ਹਾਂ ਨਾਲ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਮੌਸਮ ਵਿਭਾਗ ਅਤੇ ਖੇਤੀਬਾੜੀ ਵਿਭਾਗ ਵੱਲੋਂ ਸੂਬੇ ਦੇ ਹਰ ਇੱਕ ਅਧਿਕਾਰੀ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਆਪਣੇ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਇਸ ਸਬੰਧੀ ਸੂਚਨਾ ਅਤੇ ਹਦਾਇਤਾਂ ਜਾਰੀ ਕਰਨ ਤਾਂ ਜੋ ਰਹਿੰਦੇ ਸਮੇਂ ‘ਚ ਫਸਲ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।

punjab

ਇਸ ਦੇ ਨਾਲ ਹੀ ਆਮ ਜਨਤਾ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਓਂਕਿ 16 ਤੇ 17 ਅਪ੍ਰੈਲ ਨੂੰ ਦਿਨ ਸੋਮਵਾਰ ਅਤੇ ਮੰਗਲਵਾਰ ਬਣਦਾ ਹੈ। ਇਹ ਦਿਨ ਹਫਤੇ ਦੇ ਸ਼ੁਰੂਆਤੀ ਦਿਨ ਹੁੰਦੇ ਹਨ ਅਤੇ ਜਿਸ ਨਾਲ ਕੰਮ ਕਾਰ ਵਾਲੇ ਲੋਕ ਆਪਣੇ ਆਪਣੇ ਦਫਤਰਾਂ ਨੂੰ ਨਿਕਲਦੇ ਹਨ ਅਤੇ ਇਸ ਤਰ੍ਹਾਂ ਦਾ ਮੌਸਮ ਸਭ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ। ਇਸ ਲਈ ਆਉਣ ਵਾਲੇ ਦੋ ਦਿਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

punjab

ਹਾਲਾਂਕਿ ਇਹ ਕੇਵਲ ਇੱਕ ਭਵਿਖਬਾਣੀ ਹੈ ਕਿ 16 ਅਤੇ 17 ਅਪ੍ਰੈਲ ਨੂੰ ਤੇਜ ਹਵਾਵਾਂ ਅਤੇ ਮੀਂਹ ਪੈ ਸਕਦਾ ਹੈ ਪਰ ਮੌਸਮ ਦਾ ਮਿਜਾਜ਼ ਹੀ ਦੱਸ ਰਿਹਾ ਹੈ ਕਿ ਇਸ ਭਵਿਖਬਾਣੀ ਸੱਚ ਵੀ ਸਾਬਤ ਹੋ ਸਕਦੀ ਹੈ ਇਸ ਲਈ ਸਮਾਂ ਰਹਿੰਦਿਆਂ ਹੀ ਤਿਆਰੀਆਂ ਕਰ ਲੈਣੀਆਂ ਚਾਹੀਦੀਆਂ ਹਨ

punjab