Thursday , May 26 2022

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਪੰਜਾਬ: ਦਰਖਤਾਂ ਚ ਵਜੀਆਂ ਕਾਰਾ ਮੌਕੇ ਤੇ ਹੀ 8 ਮਰੇ ਅਤੇ

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਪੰਜਾਬ: ਦਰਖਤਾਂ ਚ ਵਜੀਆਂ ਕਾਰਾ ਮੌਕੇ ਤੇ ਹੀ 8 ਮਰੇ ਅਤੇ

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਪੰਜਾਬ: ਦਰਖਤਾਂ ਚ ਵਜੀਆਂ ਕਾਰਾ ਮੌਕੇ ਤੇ ਹੀ 8 ਮਰੇ ਅਤੇ

 

 

 

ਪੰਜਾਬ ਵਿੱਚ ਹੋਏ ਦੋ ਸੜਕ ਹਾਦਸਿਆਂ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਨੇੜੇ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਉੱਤੇ ਬੀਤੀ ਰਾਤ ਡੇਢ ਵਜੇ ਦੇ ਕਰੀਬ ਦਰਖ਼ਤ ਨਾਲ ਕਾਰ ਟਕਰਾਉਣ ਨਾਲ ਕਾਰ ਸਵਾਰ ਚਾਰ ਲੋਕਾਂ ਦੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਤਿੰਨ ਟੁਕੜੇ ਹੋ ਗਏ। ਮਰਨ ਵਾਲਿਆਂ ਵਿੱਚ ਸਵਰਨਕਾਰ ਯੂਨੀਅਨ ਮਾਹਿਲਪੁਰ ਦੇ ਪ੍ਰਧਾਨ ਅਤੇ ਉਸ ਦੇ ਤਿੰਨਾਂ ਰਿਸ਼ਤੇਦਾਰਾਂ ਸ਼ਾਮਲ ਹਨ।

 

ਲੋਕਾਂ ਨੇ ਬੜੀ ਮੁਸ਼ਕਲ ਨਾਲ ਮ੍ਰਿਤਕਾਂ ਨੂੰ ਕਾਰ ਚੋ ਕੱਢਿਆ ਅਤੇ ਸਰਕਾਰੀ ਹਸਪਤਾਲ ਮਾਹਿਲਪੁਰ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਵਰਨਕਾਰ ਯੂਨੀਅਨ ਦੇ ਪ੍ਰਧਾਨ ਦੀ ਪਤਨੀ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਦੋ ਜਲੰਧਰ ਨਿਵਾਸੀ ਵੀ ਸ਼ਾਮਲ ਹਨ। ਮਾਹਿਲਪੁਰ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਟਿਆਲਾ ਕਾਰ ਹਾਦਸੇ ਦੀ ਤਸਵੀਰ

ਦੂਜੀ ਘਟਨਾ ਵਿੱਚ ਅੱਜ ਸਵੇਰੇ ਪਟਿਆਲਾ ਦੇ ਸੰਗਰੂਰ ਰੋਡ ਉੱਤੇ ਇੱਕ ਸਵਿਫ਼ਟ ਡਿਜਾਇਰ ਕਾਰ ਦੇ ਦਰਖ਼ਤ ਨਾਲ ਟਕਰਾਉਣ ਨਾਲ ਚਾਰ ਵਿਅਕਤੀਆਂ ਦੀ ਮੌਤ ਤੇ 2 ਜ਼ਖ਼ਮੀ ਹੋ ਗਏ ਹਨ। ਕਾਰ ਸਵਾਰ ਨੌਜਵਾਨ ਪਟਿਆਲਾ ਤੋਂ ਬਰਨਾਲਾ ਵਿੱਚ ਵਿਆਹ ਵਿੱਚ ਜਾ ਰਹੇ ਸਨ। ਮਰਨ ਵਾਲੇ ਪਟਿਆਲਾ ਦੇ ਮਹਿੰਦਰਾ ਕਾਲਜ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ।