ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਚੱਲਦੀ ਬੱਸ ਨੂੰ ਲੱਗੀ ਅੱਗ, 20 ਲੋਕ ਜਿੰਦਾ ਜਲੇ ਅਤੇ। …….
ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਚੱਲਦੀ ਬੱਸ ਨੂੰ ਲੱਗੀ ਅੱਗ, 20 ਲੋਕ ਜਿੰਦਾ ਜਲੇ ਅਤੇ। …….
ਨਵੀਂ ਦਿੱਲੀ: ਬੈਂਕਾਕ ਦੇ ਪੱਛਮੀਂ ਥਾਈਲੈਂਡ ਦੇ ਟਕ ਪ੍ਰਾਂਤ ਵਿੱਚ ਇੱਕ ਭਿਆਨਕ ਹਾਦਸਾ ਹੋ ਗਿਆ। ਜਿੱਥੇ ਮਜਦੂਰਾਂ ਨਾਲ ਭਰੀ ਇੱਕ ਬੱਸ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜੀ ਨਾਲ ਫੈਲੀ ਕਿ ਬੱਸ ਵਿੱਚ ਸਵਾਰ ਯਾਤਰੀ ਬਾਹਰ ਵੀ ਨਹੀਂ ਨਿਕਲ ਸਕੇ। ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਅਤੇ 27 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਪੱਛਮੀ ਥਾਈਲੈਂਡ ਦੇ ਟਕ ਪ੍ਰਾਂਤ ਵਿੱਚ ਸਵਾਰੀਆਂ ਨਾਲ ਭਰੀ ਬੱਸ ਥਾਈ ਕਾਰਖਾਨੇ ਜਾ ਰਹੀ ਸੀ। ਬੱਸ ਵਿੱਚ ਸਵਾਰ ਸਾਰੇ ਮਜਦੂਰ ਮਿਆਂਮਾਰ ਦੇ ਸਨ। ਪੁਲਿਸ ਦੇ ਅਨੁਸਾਰ ਬੱਸ ਦੇ ਵਿੱਚ ਅੱਗ ਲੱਗ ਗਈ। ਜਿਸਦੇ ਕਾਰਨ ਅੱਗੇ ਬੈਠੇ ਲੋਕ ਤਾਂ ਬੱਸ ‘ਚੋਂ ਉੱਤਰ ਗਏ ਪਰ ਪਿੱਛੇ ਬੈਠੇ ਲੋਕ ਬੱਸ ‘ਚੋਂ ਨਿਕਲ ਹੀ ਨਹੀਂ ਪਾਏ। ਹਾਦਸੇ ਵਿੱਚ 20 ਲੋਕਾਂ ਦੀ ਜਲਕੇ ਮੌਤ ਹੋ ਗਈ ਅਤੇ 27 ਲੋਕਾਂ ਨੂੰ ਬੱਸ ‘ਚੋਂ ਬਾਹਰ ਕੱਢ ਲਿਆ ਗਿਆ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ:
ਦਿੱਲੀ ਦੇ ਕੋਲ ਸੋਨੀਪਤ ‘ਚ ਉਦਯੋਗਿਕ ਖੇਤਰ ‘ਚ ਐਤਵਾਰ ਨੂੰ ਸਵੇਰੇ ਉਦਯੋਗਿਕ ਇਲਾਕੇ ‘ਚ ਸਥਿਤ ਫੈਕਟਰੀ ਨੰ: 312 ਦੇ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਦੇ ਕਾਰਨ ਫੈਕਟਰੀ ਦੇ ਵਿੱਚ ਪੰਜ ਮਜ਼ਦੂਰਾਂ ਦੀ ਜਿਊਂਦੇ ਸੜ ਕੇ ਮਰ ਗਰੇ ਸੀ। ਜਦੋਂ ਕਿ ਬਾਕੀ ਦੇ ਜ਼ਖਮੀ ਮਜਦੂਰਾਂ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ। ਪਰ ਅੱਗ ਲੱਗਣ ਦੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਇਸ ਅੱਗ ਦੇ ਕਾਰਨ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।