Monday , July 26 2021

ਹੁਣੇ ਹੁਣੇ ਅਮਰੀਕਾ ਚ ਹੋ ਗਿਆ ਇਹ ਐਲਾਨ ਇੰਡੀਆ ਚ ਛਾਈ ਖੁਸ਼ੀ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਦਾ ਸੁਪਨਾ ਦੇਖਿਆ ਜਾਂਦਾ ਹੈ,ਜਿੱਥੇ ਜਾ ਕੇ ਉਨ੍ਹਾਂ ਨੂੰ ਕੁਝ ਰਾਹਤ ਵੀ ਮਿਲਦੀ ਹੈ ਤੇ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਜਾਂਦੇ ਹਨ, ਜਿੱਥੇ ਜਾ ਕੇ ਉਹ ਆਪਣੇ ਪਰਿਵਾਰ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ। ਉੱਥੇ ਹੀ ਕੁਝ ਕਾਨੂੰਨੀ ਸਮੱਸਿਆਵਾਂ ਪੇਸ਼ ਆਉਣ ਕਾਰਨ ਵਧੇਰੇ ਸਮੇਂ ਲਈ ਆਪਣਿਆਂ ਤੋਂ ਦੂਰ ਰਹਿਣਾ ਪੈਂਦਾ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਅਹੁੱਦੇ ਤੇ ਬਿਰਾਜਮਾਨ ਹੁੰਦੇ ਹੀ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਵੱਲੋਂ ਕੀਤੇ ਜਾ ਰਹੇ ਐਲਾਨਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ।ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਵਿੱਚ ਸੁਧਾਰ ਵੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਕੀਤਾ ਜਾ ਰਿਹਾ ਹੈ। ਅਮਰੀਕਾ ਚ ਹੋ ਗਿਆ ਵੱਡਾ ਐਲਾਨ ਇੰਡੀਆ ਵਿੱਚ ਛਾਈ ਖ਼ੁਸ਼ੀ ਦੀ ਲਹਿਰ। ਬਾਈਡੇਨ ਪ੍ਰਸ਼ਾਸਨ ਨੇ ਕੁਝ ਮਹੀਨਿਆਂ ਵਿੱਚ ਹੀ ਵੀਜ਼ਾ ਕਾਨੂੰਨ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕੀਤਾ ਹੈ। ਟਰੰਪ ਵੱਲੋਂ ਐਚ ਵਨ ਬੀ ਵੀਜ਼ਾ ਉਪਰ ਲਗਾਈਆ ਗਈਆਂ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਹ ਪਾਬੰਦੀ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ 31 ਮਾਰਚ ਤੱਕ ਲਗਾਈ ਗਈ ਸੀ।

ਹੁਣ ਜੋ ਗ਼ੈਰ ਪਰਵਾਸੀ ਨੂੰ ਵੀਜ਼ਾ ਆਸਾਨੀ ਨਾਲ ਮਿਲ ਜਾਵੇਗਾ ਅਤੇ ਜੋ ਯੋਗਤਾ ਦੇ ਆਧਾਰ ਤੇ ਯੋਗ ਉਮੀਦਵਾਰਾਂ ਨੂੰ ਅਮਰੀਕਾ ਦੀਆਂ ਕੰਪਨੀਆਂ ਵਿੱਚ ਰੱਖਣ ਲਈ ਦਿਤਾ ਜਾਂਦਾ ਹੈ ,ਉਨ੍ਹਾਂ ਨੂੰ ਘੱਟੋ-ਘੱਟ 60 ਹਜ਼ਾਰ ਡਾਲਰ ਤੱਕ ਆਮਦਨ ਹੋਣੀ ਜ਼ਰੂਰੀ ਹੈ। ਇਸ ਵੀਜ਼ੇ ਦੀ ਵਰਤੋਂ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਕਰਨ ਲਈ ਕੀਤੀ ਜਾਂਦੀ ਹੈ। ਜਿਨ੍ਹਾਂ ਵਿਚ 50 ਤੋਂ ਵੱਧ ਆਈਟੀ ਕੰਪਨੀਆਂ ਦੇ ਇਲਾਵਾ ਮਾਈਕਰੋਸੌਫਟ ਅਤੇ ਗੂਗਲ ਜਿਹੀਆਂ ਵੱਡੀਆਂ ਅਮਰੀਕੀ ਕੰਪਨੀਆਂ ਸ਼ਾਮਲ ਹਨ। ਜਿਨ੍ਹਾਂ ਵਿੱਚ ਟੀਸੀਐਸ , ਵਿਪਰੋ, ਇਫੋਸਿਸ ਅਤੇ ਟੇਕ ਮਹਿੰਦਰਾ ਜਿਹੀਆਂ ਕੰਪਨੀਆਂ ਮੌਜੂਦ ਹਨ।

ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਗੈਰ ਪਰਵਾਸੀਆਂ ਦੇ ਅਮਰੀਕਾ ਜਾ ਕੇ ਵਸਣ ਦਾ ਰਸਤਾ ਵੀ ਅਸਾਨ ਹੋ ਜਾਂਦਾ ਹੈ। ਜਿੱਥੇ ਉਹ ਗ਼ੈਰ ਪਰਵਾਸੀ 5 ਸਾਲ ਤੋਂ ਬਾਅਦ ਸਥਾਈ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ। ਇਸ ਵੀਜ਼ੇ ਨੂੰ ਹਰ ਸਾਲ ਸਰਕਾਰ ਵੱਲੋਂ ਲਾਟਰੀ ਸਿਸਟਮ ਦੇ ਤਰੀਕੇ ਜਾਰੀ ਕੀਤਾ ਜਾਂਦਾ ਹੈ। ਕਿਉਂਕਿ ਇਸ ਵੀਜ਼ੇ ਦੀ ਮੰਗ ਗੈਰ ਪ੍ਰਵਾਸੀਆਂ ਵੱਲੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਯੋਗ ਉਮੀਦਵਾਰਾਂ ਲਈ ਅਮਰੀਕਾ ਜਾ ਕੇ ਵਸਣ ਅਤੇ ਨੌਕਰੀ ਕਰਨ ਦਾ ਇਹ ਇੱਕ ਬਹੁਤ ਹੀ ਵਧੀਆ ਰਾਹ ਹੈ।