Tuesday , August 3 2021

ਹੁਣੇ ਹੁਣੇ ਅਦਾਲਤ ਨੇ ਲਾਲ ਕਿਲੇ ਮਾਮਲੇ ਚ ਗਿਰਫ਼ਤਾਰ ਦੀਪ ਸਿੱਧੂ ਤੇ ਦਿੱਤਾ ਇਹ ਹੁਕਮ

ਹੁਣੇ ਹੁਣੇ ਅਦਾਲਤ ਨੇ ਲਾਲ ਕਿਲੇ ਮਾਮਲੇ ਚ ਗਿਰਫ਼ਤਾਰ ਦੀਪ ਸਿੱਧੂ ਤੇ ਦਿੱਤਾ ਇਹ ਹੁਕਮ

ਕਿਸਾਨ ਅੰਦੋਲਨ ਦੇ ਦੌਰਾਨ 26 ਜਨਵਰੀ ਨੂੰ ਜੋ ਟਰੈਕਟਰ ਪਰੇਡ ਕੀਤੀ ਗਈ ਸੀ ਅਤੇ ਇਸ ਦੇ ਦੌਰਾਨ ਜੋ ਘਟਨਾ ਲਾਲ ਕਿਲੇ ਤੇ ਵਾਪਰੀ ਸੀ ਉਸ ਦਾ ਕਰਕੇ ਅੱਜ ਸਵੇਰੇ ਦੀਪ ਸਿੱਧੂ ਨੂੰ ਦਿਲੀ ਪੁਲਸ ਦੇ ਦੁਆਰਾ ਗਿਰਫ਼ਤਾਰ ਕੀਤਾ ਗਿਆ ਸੀ। ਜਿਸ ਨੂੰ ਬਾਅਦ ਦੇ ਵਿਚ ਡਾਕਟਰੀ ਕਰਾਉਣ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰੀ ਹੋਣ ਤੋਂ ਬਾਅਦ ਦਿੱਲੀ ਪਪੁਲਸ ਨੇ ਦੀਪ ਸਿੱਧੂ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ ਜਿਥੇ ਹੁਣ ਅਦਾਲਤ ਨੇ ਦੀਪ ਸਿੱਧੂ ਦੇ ਬਾਰੇ ਚ ਹੁਕਮ ਸੁਣਾਇਆ ਹੈ। ਦਿੱਲੀ ਪੁਲਸ ਵਲੋਂ ਅਦਾਲਤ ਚ ਬੇਨਤੀ ਕੀਤੀ ਗਈ ਸੀ ਕੇ ਦੀਪ ਸਿੱਧੂ ਦਾ ਪੁਲਸ ਰੀਮੰਡ ਦਿੱਤਾ ਜਾਵੇ ਤਾਂ ਜੋ ਉਸ ਕੋਲੋਂ 26 ਜਨਵਰੀ ਨੂੰ ਜੋ ਲਾਲ ਕਿਲੇ ਤੇ ਘਟਨਾ ਵਾਪਰੀ ਉਸਦੇ ਬਾਰੇ ਵਿਚ ਜਾਣਕਾਰੀ ਕਢਾਈ ਜਾ ਸਕੇ।

ਅਦਾਲਤ ਨੇ ਪੁਲਸ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਦਿੱਲੀ ਦੀ ਅਦਾਲਤ ਨੇ ਦੀਪ ਸਿੱਧੂ ਦਾ 7 ਦਿਨਾਂ ਦਾ ਪੁਲਸ ਰੀਮਾਂਡ ਦੇ ਦਿੱਤਾ ਹੈ ਤਾਂ ਜੋ ਪੁਲਸ ਆਪਣੀ ਪੁੱਛ ਗਿੱਛ ਕਰ ਸਕੇ। 7 ਦਿਨਾਂ ਬਾਅਦ ਫਿਰ ਦੀਪ ਸਿੱਧੂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹੁਣ ਸੋਸ਼ਲ ਮੀਡੀਆ ਤੇ ਲੱਖਾ ਸਿਧਾਣਾ ਨੇ ਲਾਈਵ ਆ ਕੇ ਕੁੱਝ ਗਲਾਂ ਦਾ ਜ਼ਿਕਰ ਕੀਤਾ ਹੈ। ਇੱਕ ਵਾਰ ਫਿਰ ਉਹਨਾਂ ਨੇ ਫੇਸਬੁੱਕ ਵੀਡਿਓ ਰਾਹੀਂ ਸੰਦੇਸ਼ ਲੋਕਾਂ ਦੇ ਨਾਮ ਜਾਰੀ ਕੀਤਾ। ਜਿਸ ਚ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ, ਕਿਹਾ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੇਰੇ ਲਈ ਅਪਣਾ ਕੀਮਤੀ ਸਮਾਂ ਦਿੱਤਾ ਅਤੇ ਮੇਰੇ ਹੱਕ ਚ ਪਰਚਾਰ ਕੀਤਾ।

ਇਸਦੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਅਤੇ ਕਿਸਾਨ ਆਗੂਆਂ ਨੂੰ ਇਹ ਅਪੀਲ ਕੀਤੀ ਕਿ ਉਹ ਦੋਬਾਰਾ ਤੋਂ ਲੋਕਾਂ ਚ ਵਿਸ਼ਵਾਸ ਪੈਦਾ ਕਰਨ,ਜਿਵੇਂ ਮਹਾਂਪੰਚਾਇਤ ਹਰਿਆਣਾ ਅਤੇ ਰਾਜਸਥਾਨ ਵਲੋ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਕਿਸਾਨ ਆਗੂ ਵੀ ਕਰਨ ਤਾਂ ਜੌ ਦੋਬਾਰਾ ਤੌ ਅੰਦੋਲਨ ਨੂੰ ਪਹਿਲਾ ਵਾਂਗ ਮਜ਼ਬੂਤ ਕੀਤਾ ਜਾਵੇ। ਸਿਧਾਣਾ ਦਾ ਸਾਫ਼ ਕਹਿਣਾ ਸੀ ਇਹ ਅੰਦੋਲਨ ਹੁਣ ਦੂਸਰੇ ਹਥਾਂ ਵਿੱਚ ਜਾਂਦਾ ਹੋਇਆ ਦਿਸ ਰਿਹਾ ਹੈ ਅਤੇ ਇਸ ਲਈ ਪੰਜਾਬ ਦੇ ਕਿਸਾਨ ਆਗੂਆਂ ਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਦੋਬਾਰਾ ਤੌ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣੇ ਚਾਹੀਦੇ ਨੇ। ਜਿਕਰਯੋਗ ਹੈ ਕਿ ਲੱਖਾ ਸਿਧਾਣਾ ਦਾ ਲਾਈਵ ਵੀਡਿਓ ਚ ਕਹਿਣਾ ਸੀ ਕਿ ਇਹ ਅੰਦੋਲਨ ਪੰਜਾਬ ਨੇ ਸ਼ੁਰੂ ਕਿਤਾ ਸੀ ਅਤੇ ਅੱਜ ਇਹ ਕਿਸੇ ਹੋਰ ਵੱਲ ਜਾ ਰਿਹਾ ਹੈ ਕਿਵੇਂ ਕਿਸੇ ਹੋਰ ਦੇ ਹੱਥਾਂ ਚ ਜਾ ਰਿਹਾ ਹੈ ,ਇਸ ਲਈ ਸਭ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਕੰਮ ਕਰਨਾ ਚਾਹੀਦਾ ਹੈ ਤਾਂ ਜੌ ਇਹ ਹੋਰ ਪ੍ਰਫੁਲਿਤ ਹੋ ਸਕੇ।

ਉਸਨੇ ਕਿਹਾ ਕਿ ਅਸੀ ਸਾਰੇ ਆਪਣੇ ਹੰਕਾਰ ਨੂੰ ਛੱਡੀਏ ਅਤੇ ਪਹਿਲਾ ਵਾਂਗ ਮਿਲ ਜੁਲ ਕੇ ਅੱਗੇ ਵਧੀਏ, ਅੰਦੋਲਨ ਨੂੰ ਮਜ਼ਬੂਤ ਕਰੀਏ। ਕਿਸਦਾ ਕਸੂਰ ਸੀ ਇਹ ਸਮਾਂ ਦਸ ਦਵੇਗਾ, ਫਿਲਹਾਲ ਸਾਨੂੰ ਅੰਦੋਲਨ ਨੂੰ ਪਹਿਲਾ ਵਾਂਗ ਮਜ਼ਬੂਤ ਕਰਨ ਲਈ ਕੰਮ ਕਰਨੇ ਚਾਹੀਦੇ ਨੇ। ਕਿਉਂਕਿ ਸਮਾਂ ਫੈਸਲਾਂ ਕਰੇਗਾ ਕਿ ਕੌਣ ਗਲਤ ਸੀ ਅਤੇ ਕੌਣ ਸਹੀ। ਜਿਵੇਂ ਹਰਿਆਣਾ ਦੇ ਕਿਸਾਨਾਂ ਵਲੋ ਮਹਾਂਪੰਚਾਇਤ ਕੀਤੀਆਂ ਜਾ ਰਹੀਆਂ ਨੇ ਉਂਝ ਹੀ ਸਾਨੂੰ ਵੀ ਕਰਨੀਆਂ ਚਾਹੀਦੀਆਂ ਨੇ ਪਰ ਅਸੀ ਅਜੇ ਇਹ ਹੀ ਸਾਬਿਤ ਕਰਨ ਚ ਲੱਗੇ ਹੋਏ ਹਾਂ ਕਿ ਕੌਣ ਸਹੀ ਹੈ ਅਤੇ ਕੌਣ ਗਲਤ, ਸਾਨੂੰ ਇਸ ਨੂੰ ਪਿੱਛੇ ਛੱਡ ਅੱਗੇ ਵਧਣਾ ਚਾਹੀਦਾ ਹੈ।