Wednesday , December 8 2021

ਹੁਣੇ ਕਨੇਡਾ ਤੋਂ ਆਈ ਵੱਡੀ ਮਾੜੀ ਖਬਰ ਸਾਰੇ ਦੇਸ਼ ਚ ਛਾਇਆ ਸੋਗ

ਇਸ ਵੇਲੇ ਦੀ ਵੱਡੀ ਮਾੜੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਕਨੇਡਾ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਬਰੈਂਪਟਨ ਵਿੱਚ ਸੜ੍ਹਕ ਹਾਦਸੇ ‘ਚ ਤਿੰਨ ਬੱਚਿਆਂ ਸਮੇਤ ਇੱਕ ਔਰਤ ਦੀ ਮੌਤ ਹੋਣ ਦੀ ਖਬਰ ਮਿਲਦੀਆਂ ਹੀ ਸਾਰੇ ਦੇਸ਼ ਅੰਦਰ ਸੋਗ ਦੀ ਲਹਿਰ ਦੌੜ ਗਈ । ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਦੀ ਸਥਿਤੀ ਗੰ ਭੀ ਰ ਹੈ। ਤਕਰੀਬਨ 12: 15 ਵਜੇ ਪੁਲਿਸ ਨੂੰ ਟੋਰਬ੍ਰਾਮ ਰੋਡ ਅਤੇ ਕੰਟਰੀ ਸਾਈਡ ਡਰਾਈਵ ਦੇ ਖੇਤਰ ਵਿੱਚ ਹਾ ਦ ਸਾ ਹੋਣ ਦੀ ਖਬਰ ਮਿਲੀ ਸੀ, ਜਿਸ ‘ਚ ਇੱਕ ਤੋਂ ਜ਼ਿਆਦਾ ਵਾਹਨਾਂ ਦੀ ਟੱ ਕ ਰ ਹੋਣ ਦੀ ਖਬਰ ਦਿੱਤੀ ਗਈ ਸੀ।

ਕਾਂਸਟੇਬਲ ਅਖਿਲ ਮੁਕੇਨ ਨੇ ਘਟਨਾ ਵਾਲੀ ਥਾਂ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ‘ਚ ਕੁਲ ਚਾਰ ਵਾਹਨ- ਦੋ ਐਸਯੂਵੀ ਅਤੇ ਦੋ ਸੇਡਾਨ ਸ਼ਾਮਲ ਸਨ। ਇਕ ਆਦਮੀ ਮਾੜੀ ਹਾਲਤ ਵਿਚ ਹੈ ਅਤੇ ਕਈਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਇਕ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਸੀ। ਹੁਣ ਆਈ ਖਬਰ ਮੁਤਾਬਕ, ਤੀਸਰੇ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ। ਪੀਲ ਪੁਲਿਸ ਨੇ ਟਵੀਟ ਕੀਤਾ, “ਅਸੀਂ ਉਨ੍ਹਾਂ ਸਾਰਿਆਂ ਨਾਲ ਹਮਦਰਦੀ ਪੇਸ਼ ਕਰਦੇ ਹਾਂ ਜੋ ਇਸ ਦੁਖਦਾਈ ਘਟਨਾ ਤੋਂ ਪ੍ਰ ਭਾ ਵ ਤ ਹੋਏ ਹਨ।

ਅਸਲ ਵਿੱਚ ਹਾਦਸੇ ਵਿੱਚ ਕਿੰਨੇ ਲੋਕਾਂ ਨੂੰ ਸੱ ਟ ਲੱਗੀ ਹੈ ਇਹ ਅਜੇ ਸਪਸ਼ਟ ਨਹੀਂ ਹੈ। ਇਹ ਵੀ ਪਤਾ ਨਹੀਂ ਹੈ ਕਿ ਇਹਨਾਂ ਦਾ ਆਪਸ ‘ਚ ਕੀ ਸੰਬੰਧ ਹੋ ਸਕਦਾ ਹੈ। ਵਿਸ਼ੇਸ਼ ਜਾਂਚ ਇਕਾਈ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।