Sunday , October 2 2022

ਹੁਣੇ ਆਈ ਪੀੜਤ ਔਰਤ ਦੀ ਤਾਜਾ ਵੀਡੀਓ ਦੇਖੋ – ਕਰਤਾ ਵੱਡਾ ਖੁਲਾਸਾ

ਹੁਣੇ ਆਈ ਪੀੜਤ ਔਰਤ ਦੀ ਤਾਜਾ ਵੀਡੀਓ ਦੇਖੋ – ਕਰਤਾ ਵੱਡਾ ਖੁਲਾਸਾ
ਪਿਛਲੇ ਕੁਝ ਦਿਨਾਂ ਤੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਉੱਪਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਅਤੇ ਹੋਰ ਆਗੂ ਇਸ ਬਾਰੇ ਵੀ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ । ਉੱਥੇ ਜਿੱਥੇ ਚੱਡਾ ਵੱਲੋਂ ਇਸ ਨੂੰ ਇੱਕ ਸਾਜ਼ਿਸ਼ ਕਿਹਾ ਜਾ ਰਿਹਾ ਹੈ ਦੂਜੇ ਪਾਸੇ ਲੋਕਾਂ ਵੱਲੋਂ ਇਸ ਗੱਲ ਦੀ ਬਹੁਤ ਹੀ ਜਿਆਦਾ ਨਿਖੇਧੀ ਕੀਤੀ ਜਾ ਰਹੀ ਹੈ ਕਿ ਚੱਡਾ ਦੁਆਰਾ ਕੀਤੀ ਗਈ ਇਹ ਹਲਕਾ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਸਾਰ ਹੈ ।

 

ਕਿਸੇ ਕੇਸ ਨਾਲ ਸਬੰਧਤ ਹੀ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਕੁਝ ਲੋਕਾਂ ਵੱਲੋਂ ਤਾਂ ਇਸ ਦਾ ਸੋਸ਼ਲ ਮੀਡੀਆ ਉੱਪਰ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ । ਸੋਸ਼ਲ ਮੀਡੀਆ ਉੱਪਰ ਇਹ ਖ਼ਬਰ ਵੀ ਅੱਗ ਵਾਂਗੂ ਫੈਲ ਰਹੀ ਹੈ ਕਿ ਚੱਡਾ ਨੇ ਜਿਸ ਔਰਤ ਨਾਲ ਇਹ ਸ਼ਰਮਨਾਕ ਹਰਕਤ ਕੀਤੀ ਹੈ ਉਸ ਕੋਲੋਂ ਰੱਖੜੀ ਵੀ ਬਣਵਾਈ ਸੀ । ਹੁਣੇ ਹੁਣੇ ਆਈ ਤਾਜ਼ਾ ਖ਼ਬਰ ਅਨੁਸਾਰ ਪੀੜਤ ਔਰਤ ਨੇ ਸਾਹਮਣੇ ਆ ਕੇ ਆਪਣਾ ਬਿਆਨ ਦਿੱਤਾ ਹੈ । ਪੀੜਤ ਔਰਤ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਕੰਮ ਕਰਦੀ ਸੀ ਅਤੇ ਉਸ ਨੇ ਹਾਲ ਹੀ ਵਿੱਚ ਪ੍ਰੈੱਸ ਦੇ ਸਾਹਮਣੇ ਆ ਕੇ ਇਸ ਪੂਰੇ ਮਾਮਲੇ ਨਾਲ ਸਬੰਧਤ ਆਪਣਾ ਬਿਆਨ ਦਿੱਤਾ ਹੈ ।

 

ਹੁਣੇ ਹੁਣੇ ਜਗਬਾਣੀ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਉੱਪਰ ਸਾਂਝੀ ਕੀਤੀ ਗਈ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਪੀੜਤ ਔਰਤ ਚਰਨਜੀਤ ਸਿੰਘ ਚੱਡਾ ਉੱਪਰ ਸ਼ੋਸ਼ਣ ਦੇ ਇਲਜ਼ਾਮ ਲਗਾ ਰਹੀ ਹੈ ਤੇ ਉਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਸ ਨਾਲ ਇਹ ਸਾਰਾ ਕੁਝ ਜ਼ਬਰਦਸਤੀ ਕੀਤਾ ਗਿਆ ਸੀ । ਨੀਚੇ ਦਿੱਤੀ ਹੋਈ ਵੀਡੀਓ ਵਿੱਚ ਤੁਸੀਂ ਪੀੜਤ ਔਰਤ ਦੁਆਰਾ ਦਿੱਤਾ ਗਿਆ ਬਿਆਨ ਦੇਖ ਸਕਦੇ ਹੋ । ਔਰਤ ਨੇ ਕਿਹਾ ਕਿ ਉਹ ਇਸ ਸੰਸਥਾ ਨਾਲ ਭਾਵਨਾਤਮਕ ਤਰੀਕੇ ਨਾਲ ਜੁੜੀ ਹੋਈ ਹੈ ਅਤੇ ਉਹ ਇਸ ਕਰਕੇ ਸਾਹਮਣੇ ਆਈ ਹੈ ਤਾਂ ਕਿ ਇਸ ਸੰਸਥਾ ਉੱਪਰ ਕੋਈ ਵੀ ਇਲਜ਼ਾਮ ਨਾ ਲੱਗੇ । ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪੜ੍ਹਾਈ ਲਿਖਾਈ ਵੀ ਇੱਥੋਂ ਹੀ ਪੂਰੀ ਕੀਤੀ ਸੀ ਅਤੇ ਹੁਣ ਉਹ ਇਸੇ ਹੀ ਸੰਸਥਾ ਵਿੱਚ ਬਤੌਰ ਪ੍ਰਿੰਸੀਪਲ ਵਜੋਂ ਕੰਮ ਕਰ ਰਹੀ ਸੀ ।

ਪੀੜਤ ਔਰਤ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਪ੍ਰਧਾਨ ਨੇ ਉਸ ਨੂੰ ਫੋਨ ਕਰਕੇ ਇਹ ਕਹਿ ਕੇ ਬੁਲਾਇਆ ਸੀ ਕਿ ਤੁਹਾਡੇ ਨਾਲ ਜ਼ਰੂਰੀ ਕੰਮ ਹੈ ਇਸ ਕਰਕੇ ਮੇਰੇ ਆਫ਼ਿਸ ਵਿੱਚ ਆਓ । ਉੱਥੇ ਪਹੁੰਚਣ ਤੇ ਜਦੋਂ ਪ੍ਰਧਾਨ ਵੱਲੋਂ ਉਸ ਨਾਲ ਅਜਿਹੀ ਹਰਕਤ ਕੀਤੀ ਗਈ ਤਾਂ ਉਹ ਬਹੁਤ ਘਬਰਾ ਗਈ ਅਤੇ ਘਬਰਾਹਟ ਵਿੱਚ ਉਸ ਨੂੰ ਕੁਝ ਸਮਝ ਨਹੀਂ ਆਈ । ਬਾਕੀ ਤੁਸੀਂ ਪੀੜਤ ਔਰਤ ਵੱਲੋਂ ਦਿੱਤੀ ਗਈ ਸਾਰੀ ਬਿਆਨਬਾਜ਼ੀ ਇਸ ਨੀਚੇ ਦਿੱਤੀ ਹੋਈ ਵੀਡੀਓ ਵਿੱਚ ਦੇਖ ਸਕਦੇ ਹੋ ।
ਦੇਖੋ ਵੀਡੀਓ

ਇਹ ਖ਼ਬਰ ਅਤੇ ਵੀਡੀਓ ਹਾਲ ਹੀ ਵਿੱਚ ਜੱਗ ਬਾਣੀ ਚੈਨਲ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ । ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜ਼ਰੂਰ ਦੱਸਣਾ ਜੀ ।