Friday , December 9 2022

ਹੁਣੇ ਆਈ ਤਾਜਾ ਵੱਡੀ ਖਬਰ- ਸ਼ੱਕੀ ਹਾਲਤ ‘ਚ ਤਿੰਨ ਬੱਚੇ ਬਿਮਾਰ, ਦੋ ਦੀ ਮੌਤ

ਹੁਣੇ ਆਈ ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਸ਼ੱਕੀ ਹਾਲਤ ‘ਚ ਤਿੰਨ ਬੱਚੇ ਬਿਮਾਰ, ਦੋ ਦੀ ਮੌਤ

 

ਬਟਾਲਾ: ਪਿੰਡ ਗ੍ਰੰਥਗੜ੍ਹ ਵਿੱਚ ਤਿੰਨ ਬੱਚਿਆਂ ਦੀ ਸ਼ੱਕੀ ਹਾਲਾਤ ਵਿੱਚ ਸਿਹਤ ਵਿਗੜਨ ਤੋਂ ਬਾਅਦ ਦੋ ਦੀ ਮੌਤ ਹੋ ਗਈ। ਤੀਜੇ ਬੱਚੇ ਦੀ ਹਾਲਤ ਵੀ ਨਾਜ਼ੁਕ ਹੈ। ਤਿੰਨੇ ਬੱਚੇ ਆਪਸ ਵਿੱਚ ਚਚੇਰੇ ਭੈਣ-ਭਰਾ ਸਨ।

ਬੱਚਿਆਂ ਦੇ ਦਾਦਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ-ਪੋਤੀਆਂ, ਧਰਮਵੀਰ ਸਿੰਘ (6), ਅਰਸ਼ਦੀਪ ਕੌਰ (8) ਤੇ ਰਾਜਬੀਰ ਸਿੰਘ (9) ਬਾਹਰ ਖੇਡ ਕੇ ਘਰ ਵਾਪਸ ਆਏ ਤਾਂ ਰਾਤ ਸਮੇਂ ਪਹਿਲਾਂ ਅਰਸ਼ਦੀਪ ਦੀ ਸਿਹਤ ਖਰਾਬ ਹੋ ਗਈ। ਉਸ ਤੋਂ ਕੁਝ ਸਮੇਂ ਬਾਅਦ ਦੂਜੇ ਹੋਰ ਬੱਚਿਆਂ ਦੀ ਹਾਲਤ ਵੀ ਵਿਗੜਨ ਲੱਗੀ। ਉਹ ਬੱਚਿਆਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਲੈ ਗਏ ਜਿੱਥੇ ਅਰਸ਼ਦੀਪ ਤੇ ਧਰਮਵੀਰ ਦੀ ਮੌਤ ਹੋ ਗਈ ਜਦਕਿ ਤੀਜੇ ਬੱਚੇ ਰਾਜਬੀਰ ਦੀ ਨਾਜ਼ੁਕ ਹਾਲਤ ਵੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।

 

 

ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਜ਼ਿਆਦਾ ਡਾਕਟਰੀ ਖਰਚ ਨਹੀਂ ਝੱਲ੍ਹ ਸਕਦੇ। ਇਸ ਲਈ ਉਨ੍ਹਾਂ ਬੱਚਿਆਂ ਦੇ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਉਧਰ ਮਾਮਲੇ ਦੀ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ, ਇਸ ਦੇ ਨਤੀਜਿਆਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।