Tuesday , August 9 2022

ਹਾਈ ਐਂਡ ਗੱਡੀਆਂ ਡੇਢ ਸੌ ‘ਤੇ ਛੱਡੀਆਂ- ਹਾਈਕੋਰਟ ਨੇ ਪੁੱਛਿਆ ਇੰਨੀ ਸਪੀਡ ਦੀ ਇਜਾਜ਼ਤ ਹੈ ਕਿਥੇ?

‘ਹਾਈ ਐਂਡ ਗੱਡੀਆਂ,ਡੇਢ ਸੌ ‘ਤੇ ਛੱਡੀਆਂ’, ਹਾਈਕੋਰਟ ਨੇ ਪੁੱਛਿਆ ਇੰਨੀ ਸਪੀਡ ਦੀ ਇਜਾਜ਼ਤ ਹੈ ਕਿਥੇ?

ਦਿਲਜੀਤ ਦੁਸਾਂਝ ਦਾ ਗਾਇਆ ਗੀਤ ‘ਹਾਈ ਐਂਡ ਗੱਡੀਆਂ,ਡੇਢ ਸੌ ‘ਤੇ ਛੱਡੀਆਂ’ ਵੀ ਹਾਈਕੋਰਟ ਦੀ ਨਜ਼ਰ ਵਿੱਚ ਆ ਚੁੱਕਿਆ ਹੈ।ਲੱਚਰਤਾ,ਸ਼ਰਾਬ,ਅਤੇ ਮਹਿਲਾਵਾਂ ਪ੍ਰਤੀ ਗੰਦੀ ਭਾਵਨਾ ਉਕਸਾਉਣ ਵਾਲੇ ਗੀਤਾਂ ਨੂੰ ਨੱਥ ਪਾਉਣ ਦੀ ਮੰਗ ਕਰਦੀ ਲੋਕਹਿਤ ਪ੍ਰਟੀਸ਼ਨ ਦੀ ਸੁਣਵਾਈ ਦੋਰਾਨ ਜਸਟਿਸ ਏ.ਕੇ ਮਿੱਤਲ ਅਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਦੇ ਡਿਵੀਜ਼ਨ ਬੈਂਚ ਨੇ ਜਿਥੇ ਕਈ ਉਕਸਾਊ ਗੀਤਾਂ ਬਾਰੇ ਵਿੱਚ ਟਿੱਪਣੀ ਕੀਤੀ,ਉਥੇ ਹੀ ਕਾਸ ਕਰਕੇ ਕਾਰਾਂ ਦੀ ਤੇਜ਼ ਰਫਤਾਰ ਸਬੰਧੀ ਇਸ ਗੀਤ ‘ਤੇ ਵਿਸ਼ੇਸ ਤੌਰ ‘ਤੇ ਟਿੱਪਣੀ ਕਰਦਿਆ ਕਿਹਾ ਕਿ ਇਹ ਗੀਤ ਟਰੈਫਿਕ ਨਿਯਮਾਂ ਦੀ ਉਲੰਘਣਾ ਪ੍ਰਤੀ ਉਕਸਾਉਂਦਾ ਹੈ।

bollywood\

ਬੈਂਚ ਨੇ ਟਿੱਪਣੀ ਕੀਤੀ ਕਿ ਵਾਹਨਾ ਲਈ ਐਨੀ ਤੇਜ਼ ਰਫਤਾਰ ਕਿਤੇ ਵੀ ਨਹੀਂ ਹੈ।ਇਸੇ ਦੌਰਾਨ ਐਮਾਈਕਸ ਕਿਊਰੀ ਸੀਨੀਅਰ ਐਡਵੋਕੇਟ ਰੀਤਾ ਕੋਹਲੀ ਨੇ ਬੈਂਚ ਦਾ ਧਿਆਨ ਦਿਵਾਇਆ ਕਿ ਗੀਤਾਂ ‘ਚ ਇੰਨੀ ਲੱਚਰਤਾ ਆ ਚੁੱਕੀ ਹੈ ਕਿ ਸਮਾਜ ‘ਚ ਇਸਦਾ ਮਾੜਾ ਅਸਰ ਪੈ ਰਿਹਾ ਹੈ।ਇਸਤੋਂ ਇਲਾਵਾ ਐਡਵੋਕੇਟ ਐਚ.ਸੀ ਅਰੋੜਾ ਨੇ ਵੀ ਸੁਝਾਅ ਦਿੱਤਾ ਹੈ ਕਿ ਗੀਤਾਂ ਦੀ ਲੱਚਰਤਾ ‘ਤੇ ਉਕਸਾਉਣ ‘ਤੇ ਲਗਾਮ ਲਗਾਉਂਣ ਲਈ ਇੱਕ ਅਥਾਰਟੀ ਬਣਾਈ ਜਾਣੀ ਚਾਹੀਦੀ ਹੈ।

bollywood

ਅਤੇ ਜਦੋਂ ਤੱਕ ਅਜਿਹੀ ਅਥਾਰਟੀ ਨਹੀਂ ਬਣਦੀ ਉਦੋਂ ਤੱਕ ਡਿਸਟ੍ਰਿਕਟ ਮਜਿਸਟੇਟ ਨੂੰ ਸ਼ਕਤੀਆਂ ਦਿੱਤੀਆਂ ਜਾਣ ਕਿ ਉਹ ਗੀਤਾਂ ‘ਚ ਵਿਕਾਰਾਂ ਦੇ ਵਿਰੁੱਧ ਸ਼ਿਕਾਇਤਾਂ ‘ਤੇ ਆਪਣੇ ਪੱਧਰ ‘ਤੇ ਫੈਸਲਾ ਲੈ ਸਕਣ।ਪਟੀਸ਼ਨ ਦਾਖਲ ਕਰਨ ਵਾਲੇ ਪੰਡਿਤ ਧਨੇਸ਼ਵਰ ਰਾਓ ਨੇ ਇੱਕ ਅਰਜ਼ੀ ਦਾਖਲ ਕਰਕੇ ਹਾਈਕੋਰਟ ਦਾ ਧਿਆਨ ਦਿਵਾਇਆ ਕਿ ਹਰਿਆਣਾ ਅਤੇ ਚੰਡੀਗੜ੍ਹ ‘ਚ ਅਜਿਹੇ ਗੀਤ ਵੱਜ ਰਹੇ ਹਨ ਅਤੇ ਇਹਨਾਂ ਕਾਰਨ ਸਮਾਜ ‘ਤੇ ਮਾੜਾ ਅਸਰ ਪੈ ਰਿਹਾ ਹੈ।

bollywood

ਯਮੁਨਾਨਗਰ ਵਿੱਚ ਇੱਕ ਵਿਦਿਆਰਥੀ ਵੱਲੋਂ ਪਿ੍ਸੀਪਲ ਦੀ ਗੋਲੀ ਮਾਰਕੇ ਕੀਤੀ ਗਈ ਹੱਤਿਆ ਅਤੇ ਇੱਕ ਸਮਾਗਮ ਦੌਰਾਨ ਗੋਲੀ ਲੱਗਣ ਕਾਰਨ ਪ੍ਰਵਾਸੀ ਭਾਰਤੀ ਲਾੜੇ ਦੀ ਮੌਤ ਦੀ ਘਟਨਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਅਜਿਹੇ ਉਕਸਾਊ ਗੀਤਾਂ ਦੇ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆ ਹਨ।ਇਹ ਵੀ ਕਿਹਾ ਗਿਆ ਹੈ ਕਿ ਚੰਡੀਗੜ੍ਹ ਪੁਲਿਸ ਨੂੰ ਕਈ ਗਾਇਕਾਂ ਵਿਰੁੱਧ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਸਾਈਬਰ ਸੈੱਲ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।

bollywood

ਹਾਲਾਕਿ 26 ਮਾਰਚ ਨੂੰ ਇਸ ਪੂਰੇ ਮਾਮਲੇ ‘ਤੇ ਸੁਣਵਾਈ ਹੋਈ ਹੈ ਜਿਸ ਵਿੱਚ ਹਾਈਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਲੈਂਦੇ ਹੋਏ ਹਰਿਆਣਾ ਅਤੇ ਯੂ.ਟੀ ਪ੍ਰਸ਼ਾਸਨ ਨੂੰ ਧਿਰ ਬਣਾਕੇ ਜਵਾਬ ਮੰਗ ਲਿਆ ਹੈ। ਨਾਲ ਹੀ ਲੱਚਰ ਜਾਂ ਫਿਰ ਉਕਸਾਊ ਗੀਤਾਂ ਦੇ ਯੂ-ਟਿਊਬ ਜਾਂ ਹੋਰ ਸੋਸ਼ਲ ਮੀਡੀਆਂ ‘ਤੇ ਚੱਲਣੋਂ ਰੋਕਣ ਲਈ ਹਾਈਕੋਰਟ ਨੇ ਕੇਂਦਰ ਸਰਕਾਰ ਕੋਲੋਂ ਜਵਾਬ ਮੰਗਿਆ ਹੈ।ਕਿ ਕੀ ਅਜਿਹੀ ਕੋਈ ਵਿਵਸਥਾ ਕੀਤੀ ਜਾ ਸਕਦੀ ਹੈ ਜਿਸ ਨਾਲ ਸੋਸ਼ਲ ਮੀਡੀਆ ‘ਤੇ ਅਜਿਹੇ ਗੀਤ ਪਾਉਣ ‘ਤੇ ਰੋਕ ਲੱਗ ਸਕੇ।

bollywood