Tuesday , January 25 2022

ਹਾਈਵੇ ਤੇ ਹੋਈ ਨੋਟਾਂ ਦੀ ਬਰਸਾਤ ਗੱਡੀਆਂ ਛੱਡ ਪੈਸੇ ਲੁੱਟਣ ਲੱਗੀ ਜਨਤਾ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜ਼ਾ ਵੱਡੀ ਖਬਰ 

ਹਰ ਮਨੁੱਖ ਆਪਣੀ ਜ਼ਿੰਦਗੀ ਦੇ ਵਿਚ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਹੈ । ਮਨੁੱਖ ਦੇ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਜਲਦ ਤੋਂ ਜਲਦ ਮਨੁੱਖ ਜ਼ਿਆਦਾ ਪੈਸਾ ਕਮਾ ਸਕੇ । ਕਈ ਵਾਰ ਤਾਂ ਮਨੁੱਖ ਪੈਸੇ ਕਮਾਉਣ ਦੀ ਭੀਡ਼ ਦੇ ਵਿੱਚ ਏਨਾ ਜ਼ਿਆਦਾ ਵਿਅਸਤ ਹੋ ਜਾਂਦਾ ਹੈ ਕਿ ਉਸ ਦੇ ਵੱਲੋਂ ਅਾਪਣੀ ਸਿਹਤ ਤਕ ਦਾ ਧਿਆਨ ਨਹੀਂ ਰੱਖਿਆ ਜਾਂਦਾ । ਪਰ ਸੋਚੋ ਜੇਕਰ ਤੁਸੀਂ ਸੜਕ ਤੇ ਜਾ ਰਹੇ ਹੋਵੋ ਤੇ ਉਸੇ ਸਮੇਂ ਸੜਕ ਤੇ ਨੋਟਾਂ ਦੀ ਬਰਸਾਤ ਹੁਣ ਸ਼ੁਰੂ ਹੋ ਜਾਵੇਗੀ ਤਾਂ , ਤੁਹਾਨੂੰ ਕਿੱਦਾਂ ਦਾ ਲੱਗੇਗਾ ਉਸ ਸਮੇਂ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ , ਮਾਮੂਲੀ ਜਿਹੀ ਗੱਲ ਹੈ ਕਿ ਹਰ ਇੱਕ ਮਨੁੱਖ ਉਨ੍ਹਾਂ ਪੈਸਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਸ ਨੂੰ ਆਪਣੇ ਪਰਸਾਂ ਦੇ ਵਿਚ ਭਰਨਾ ਸ਼ੁਰੂ ਕਰ ਦੇਵੇਗਾ ।

ਅਜਿਹੀ ਹੀ ਇੱਕ ਘਟਨਾ ਇੱਕ ਦੇਸ਼ ਦੇ ਵਿੱਚ ਵਾਪਰੀ ਹੈ ਜਿੱਥੇ ਸੜਕ ਦੇ ਉੱਪਰ ਨੋਟਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਤੇ ਲੋਕਾਂ ਨੇ ਆਪਣੀਆਂ ਗੱਡੀਆਂ ਰੋਕ ਕੇ ਨੋਟ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ । ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆਇਆ ਹੈ । ਜਿੱਥੇ ਕਿ ਕੈਲੀਫੋਰਨੀਆ ਚ ਇਕ ਟਰੱਕ ਚੋਂ ਨੋਟਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ । ਜਿਸ ਤੋਂ ਬਾਅਦ ਪੈਸੇ ਇਕੱਠੇ ਕਰਨ ਵਾਲੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ । ਜ਼ਿਕਰਯੋਗ ਹੈ ਕਿ ਬਖਤਰਬੰਦ ਟਰੱਕ ਤੋਂ ਅਚਾਨਕ ਨੋਟ ਜਦੋਂ ਉੱਡਣੇ ਸ਼ੁਰੂ ਹੋ ਗਏ ਤਾਂ ਹਾਈਵੇ ਦੇ ਉਪਰ ਇਕੱਠੀਆਂ ਹੋਈਆਂ ਗੱਡੀਆਂ ਚ ਬੈਠੇ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ । ਉਨ੍ਹਾਂ ਵੱਲੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ । ਇਸ ਮੌਕੇ ਭਾਰੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਸੜਕ ਦੇ ਉੱਪਰ ਦਿਖਾਈ ਦਿੱਤਾ ।

ਭਾਰੀ ਇਕੱਠ ਦੇ ਕਾਰਨ ਹਾਈਵੇ ਉੱਪਰ ਜਾਮ ਲੱਗ ਗਿਆ । ਪਰ ਲੋਕ ਲਗਾਤਾਰ ਪੈਸੇ ਇਕੱਠੇ ਕਰਦੇ ਹੋਏ ਨਜ਼ਰ ਆਏ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਘਟਨਾ ਸ਼ੁੱਕਰਵਾਰ ਦੀ ਹੈ , ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਚ ਕੈਲੀਫੋਰਨੀਆ ਹਾਈਵੇ ਪੈਟਰੋਲ ਡਿਪਾਰਟਮੈਂਟ ਨੂੰ ਦੱਸਿਆ ਗਿਆ ਹੈ ਕਿ ਇਹ ਘਟਨਾ ਹਾਈਵੇ ਉਪਰ ਉਸ ਸਮੇਂ ਵਾਪਰੀ ਜਦੋਂ ਬਖਤਰਬੰਦ ਟਰੱਕ ਦਾ ਇਕ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਫਿਰ ਨਗਦੀ ਬਾਹਰ ਨਿਕਲਣੀ ਸ਼ੁਰੂ ਹੋ ਗਈ । ਜਿਸ ਤੋਂ ਬਾਅਦ ਨੋਟ ਸੜਕ ਦੇ ਉੱਪਰ ਹੀ ਖਿੱਲਰਨੇ ਸ਼ੁਰੂ ਹੋ ਗਏ ।

ਉੱਥੇ ਹੀ ਸੀ ਐੱਚ ਪੀ ਦਾ ਕਹਿਣਾ ਹੈ ਕਿ ਇਹ ਪੈਸੇ ਇਕੱਠੇ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਜਿਨ੍ਹਾਂ ਲੋਕਾਂ ਦੇ ਵੱਲੋਂ ਇਹ ਪੈਸੇ ਇਕੱਠੇ ਕੀਤੇ ਗਏ ਹਨ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਦੀ ਅਪੀਲ ਵੀ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਦੇ ਉੱਪਰ ਖ਼ੂਬ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਤੇ ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ ।