Monday , December 5 2022

ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਇਹ ਵੱਡਾ ਝਟਕਾ…

ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਇਹ ਵੱਡਾ ਝਟਕਾ…

ਸਾਧਵੀ ਯੌਨ ਸੋਸ਼ਣ ਮਾਮਲੇ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੇ ਇੱਕ ਭਗਤ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਜਿਸ ਪਟੀਸ਼ਨ ‘ਚ ਸੌਦਾ ਸਾਧ ਦੇ ਸਮਰਥਕ ਮਾਲਵਾ ਇੰਸਾਂ ਨੇ ਸਾਫ ਸਾਫ ਅਰਥਾਂ ‘ਚ ਮਾਣਯੋਗ ਅਦਾਲਤ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਗੁਰੂ ਸੌਦਾ ਸਾਧ ਦੇ ਲਾਈਵ ਪ੍ਰਵਚਨਾਂ ਨੂੰ ਸੁਣਨ ਲਈ ਬੇਤਾਬ ਹਨ ਅਤੇ ਜਿਸ ਕਾਰਨ ਸੌਦਾ ਸਾਧ ਦਾ ਜੇਲ੍ਹ ‘ਚੋਂ ਹੀ ਲਾਈਵ ਪ੍ਰਸਾਰਣ ਕਰਵਾਇਆ ਜਾਵੇ।


ਸੌਦਾ ਸਾਧ ਦੇ ਇਸ ਭਗਤ ਨੇ ਪਟੀਸ਼ਨ ‘ਚ ਅਰਜ਼ ਕੀਤੀ ਕਿ ਜੇਲ੍ਹ ‘ਚੋਂ ਬਾਬ ਸੌਦਾ ਸਾਧ ਦੇ ਲਾਈਵ ਜਾਂ ਫਿਰ ਰਿਕਾਰਡਡ ਪ੍ਰਵਚਨਾਂ ਨੂੰ ਪ੍ਰਸਾਰਿਤ ਕੀਤਾ ਜਾਵੇ ਅਤੇ ਜਿਸ ਨਾਲ ਬਾਬੇ ਦੇ ਲੱਖਾਂ ਭਗਤਾਂ ਨੂੰ ਆਪਣੇ ਬਾਬੇ ਸੌਦਾ ਸਾਧ ਦੇ ਪ੍ਰਵਚਨ ਦੁਬਾਰਾ ਸੁਣਨ ਨੂੰ ਮਿਲ ਸਕਣ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੌਦਾ ਸਾਧ ਦੇ ਭਗਤਾਂ ਨੇ ਡੇਰਾ ਸਿਰਸਾ ‘ਚ ਆ ਕੇ ਸੌਦਾ ਸਾਧ ਦੇ ਬਾਰੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈਆਂ ਸਨ ਕਿ ਉਹਨਾਂ ਨੂੰ ਆਪਣੇ ਗੁਰੂ ‘ਤੇ ਪੂਰਾ ਭਰੋਸਾ ਹੈ ਜਿਸ ਸਦਕਾ ਉਹਨਾਂ ਦਾ ਗੁਰੂ ਜਲਦ ਹੀ ਜੇਲ੍ਹ ‘ਚੋਂ ਛੁੱਟ ਕੇ ਬਾਹਰ ਆ ਜਾਵੇਗਾ।


ਪਰ ਇਸ ਤੋਂ ਉਲਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਵਲੋਂ ਜੇਲ ‘ਚੋਂ ਪ੍ਰਵਚਨ ਕਰਨ ‘ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਦਾ 25 ਜਨਵਰੀ ਨੂੰ ਜਨਮਦਿਨ ਹੈ। ਇਸ ਮੌਕੇ ਡੇਰਾ ਪ੍ਰੇਮੀਆਂ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਸੌਦਾ ਸਾਧ ਨੂੰ ਜੇਲ ‘ਚੋਂ ਹੀ ਲਾਈਵ ਪ੍ਰਵਚਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਜਿਸ ਨੂੰ ਲੈ ਕੇ ਅੱਜ ਅਦਾਲਤ ‘ਚ ਸੁਣਵਾਈ ਹੋਈ।


ਸਾਧਵੀ ਯੌਨ ਸੋਸ਼ਣ ਮਾਮਲੇ ਦੇ ਦੋਸ਼ ‘ਚ 20 ਸਾਲਾ ਸਜ਼ਾ ਕੱਟ ਰਹੇ ਸੌਦਾ ਸਾਧ ਦੇ ਇੱਕ ਭਗਤ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਾ ਦਿੰਦੇ ਹੋਏ ਉਕਤ ਪਟੀਸ਼ਨ ਰੱਦ ਕਰ ਦਿੱਤੀ। ਜਸਟਿਸ ਦਇਆ ਚੌਧਰੀ ਨੇ ਕਿਹਾ ਕਿ ਪੰਚਕੂਲਾ ਸਮੇਤ ਪੂਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ‘ਚ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਸਨ, ਉਨ੍ਹਾਂ ਨੂੰ ਮੁੱਖ ਰੱਖਦਿਆਂ ਸੌਦਾ ਸਾਧ ਨੂੰ ਪ੍ਰਵਚਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਸਾਧਵੀਆਂ ਨਾਲ ਰੇਪ ਦੇ ਦੋਸ਼ ‘ਚ ਦੋਸ਼ੀ ਕਰਾਰ ਸੌਦਾ ਸਾਧ ਡੇਰਾ ਸੱਚਾ ਸੌਦਾ ਦੇ ਮੁਖੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ। ਸੌਦਾ ਸਾਧ ‘ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦਾ ਮਾਮਲਾ ਵੀ ਦਰਜ ਹੈ, ਜਿਸ ਦੀ ਸੁਣਵਾਈ ਅੱਜ 6 ਜਨਵਰੀ ਨੂੰ ਹੋਈ ਸੀ। ਇਸ ਮਾਮਲੇ ਵੀ ਸੁਣਵਾਈ ਪੰਚਕੂਲਾਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ‘ਚ ਹੋਈ।


ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਹੁਕਮ ਬਿਲਕੁਲ ਹੀ ਡੇਰਾ ਪ੍ਰੇਮੀਆਂ ਦੇ ਖਿਲਾਫ ਆਇਆ ਹੈ। ਪਰ ਕੋਰਟ ਨੇ ਇਹ ਫੈਸਲਾ ਕਾਨੂੰਨ ਦੀ ਸਤਿਥੀ ਨੂੰ ਬਣਾਈ ਰੱਖਣ ਦੇ ਲਈ ਲਿਆ ਹੈ।