Tuesday , June 28 2022

ਹਵਾਈ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਆਈ ਵੱਡੀ ਖਬਰ 11 ਨਵੰਬਰ ਤੋਂ ਹੋਣ ਜਾ ਰਿਹਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਚੱਲਦੇ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ ।ਦੁਨੀਆਂ ਭਰ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ਾਂ ਚ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੁਤਾਬਕ ਵੱਖ ਵੱਖ ਪਾਬੰਦੀਆਂ ਲਗਾਈਆਂ ਹੋਈਆਂ ਸਨ । ਪਰ ਹੁਣ ਦੁਨੀਆਂ ਦੇ ਵਿੱਚ ਕੋਰੋਨਾ ਦਾ ਕਹਿਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ । ਜਿਸ ਦੇ ਚੱਲਦੇ ਹੁਣ ਸਰਕਾਰਾਂ ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਬਹੁਤ ਸਾਰੀਆਂ ਪਾਬੰਦੀਆਂ ਨੂੰ ਹੁਣ ਤਕ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਹਟਾ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ । ਉਥੇ ਹੀ ਜੇਕਰ ਗੱਲ ਕੀਤੀ ਜਾਵੇ ਹਵਾਈ ਉਡਾਣਾਂ ਦੀ ਤਾਂ ਕਾਫ਼ੀ ਲੰਬੇ ਸਮੇਂ ਤੋਂ ਇਨ੍ਹਾਂ ਉਡਾਣਾਂ ਤੇ ਵੀ ਪਾਬੰਦੀ ਲਗਾਈ ਹੋਈ ਸੀ , ਤਾਂ ਜੋ ਕੋਰੋਨਾ ਦਾ ਸੰਕਰਮਣ ਨਾ ਹੋ ਸਕੇ ।

ਪਰ ਹੁਣ ਹਵਾਈ ਉਡਾਣਾਂ ਤੇ ਲਗਾਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਲੋਕ ਹੁਣ ਮੁੜ ਤੋਂ ਹਵਾਈ ਯਾਤਰਾ ਦੇ ਸਫਰ ਦਾ ਆਨੰਦ ਮਾਣ ਰਹੇ ਹਨ । ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ , ਤਾਂ ਹਵਾਈ ਸਫ਼ਰ ਕਰਨ ਵਾਲੇ ਪੰਜਾਬੀਅਾ ਲਈ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀਆਂ ਦੇ ਲਈ ਹੁਣ ਗਿਆਰਾਂ ਨਵੰਬਰ ਨੂੰ ਇੱਕ ਅਜਿਹਾ ਕੰਮ ਹੋਣ ਜਾ ਰਿਹਾ ਹੈ ਜਿਸ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਦਰਅਸਲ ਹੁਣ ਅੰਮ੍ਰਿਤਸਰ ਦੇ ਏਅਰਪੋਰਟ ਤੇ ਹੁਣ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।

ਗੋ ਏਅਰ ਵਿਮਾਨਨ ਕੰਪਨੀ ਦੇ ਵੱਲੋਂ ਹੁਣ ਗਿਆਰਾਂ ਨਵੰਬਰ ਤੋਂ ਛੇ ਨਵੀਆਂ ਉਡਾਣਾਂ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋ ਸ਼ੁਰੂ ਕੀਤੀਆਂ ਜਾਂਦੀਆਂ ਹਨ । ਜਿਸ ਦੇ ਚੱਲਦੇ ਹੁਣ ਪੰਜਾਬ ਵਾਸੀਆਂ ਨੂੰ ਇਕ ਵੱਡੀ ਰਾਹਤ ਮਿਲਣ ਜਾ ਰਹੀ ਹੈ । ਕਿਉਂਕਿ ਕੋਰੋਨਾ ਦੇ ਚਲਦੇ ਬਹੁਤ ਸਾਰੇ ਲੋਕਾਂ ਨੂੰ ਜਿਥੇ ਹਵਾਈ ਸਫ਼ਰ ਕਰਨ ਦੇ ਵਿੱਚ ਖਾਸੀਆਂ ਚਿੰਤਾਵਾਂ ਤੇ ਦਿੱਕਤਾਂ ਦਾ ਸਾਹਮਣਾ ਪੈ ਰਿਹਾ ਸੀ ਤੇ ਹੁਣ ਗੋ ਏਅਰ ਵਿਮਾਨਨ ਕੰਪਨੀ ਦੇ ਵੱਲੋਂ ਇਕ ਵੱਡੀ ਰਾਹਤ ਦਿੰਦਿਆਂ ਨਵੰਬਰ ਮਹੀਨੇ ਦੀ ਗਿਆਰਾਂ ਤਰੀਕ ਤੋਂ ਛੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ।

ਬੇਸ਼ੱਕ ਇਸ ਕੰਪਨੀ ਦੇ ਵੱਲੋਂ ਛੇ ਉਡਾਣਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ , ਜੇਕਰ ਉਡਾਣਾਂ ਦਾ ਆਉਣਾ ਜਾਣਾ ਗਿਣਿਆ ਜਾਵੇ ਤਾਂ ਇਹ ਉਡਾਣਾਂ ਇਕ ਦਰਜਨ ਹੋ ਜਾਂਦੀਆਂ ਹਨ । ਉੱਥੇ ਹੀ ਏਅਰਪੋਰਟ ਦੀ ਡਾਇਰੈਕਟਰ ਦੇ ਵੱਲੋਂ ਇਨ੍ਹਾਂ ਉਡਾਣਾਂ ਦਾ ਸਮਾਂ ਵੀ ਤੈਅ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਉਡਾਣਾਂ ਦੀ ਵਿੱਚੋਂ ਅੰਮ੍ਰਿਤਸਰ ਦਿੱਲੀ ਦੀਆਂ ਤਿੰਨ ਉਡਾਣਾਂ ਸ਼ੁਰੂ ਹੋਣਗੀਆਂ । ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੇ ਜੋ ਛੇ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ , ਉਸ ਦੇ ਚੱਲਦੇ ਜਿੱਥੇ ਪੰਜਾਬੀਆਂ ਨੂੰ ਰਾਹਤ ਮਿਲੇਗੀ ਉਥੇ ਹੀ ਹਵਾਈ ਸਫਰ ਕਰਨ ਦੇ ਵਿੱਚ ਵੀ ਇਕ ਵੱਡੀ ਰਾਹਤ ਪ੍ਰਾਪਤ ਹੋਵੇਗੀ।