Saturday , January 29 2022

ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਆਈ ਇਹ ਵੱਡੀ ਖਬਰ

ਆਈ ਇਹ ਵੱਡੀ ਖਬਰ

ਜਹਾਜ਼ ਦੀ ਯਾਤਰਾ ਕਰਨਾ ਲਗਪਗ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ ਕਿਉਂਕਿ ਇਸ ਨਾਲ ਮੀਲਾਂ ਬੱਧੀ ਸਫ਼ਰ ਕੁਝ ਘੰਟਿਆਂ ਵਿਚ ਹੀ ਮੁਕੰਮਲ ਹੋ ਜਾਂਦਾ ਹੈ। ਪਰ ਹਵਾਈ ਯਾਤਰਾ ਦੌਰਾਨ ਸਭ ਤੋਂ ਵੱਧ ਤੰਗੀ ਵਾਧੂ ਸਮਾਨ ਨੂੰ ਲਿਜਾਣ ਲਈ ਹੁੰਦੀ ਹੈ। ਕਿਉਂਕਿ ਸਮਾਨ ਲੋੜੀਂਦਾ ਹੋਣ ਕਾਰਨ ਉਸ ਨੂੰ ਲੈ ਕੇ ਜਾਣ ਲਈ ਸਾਨੂੰ ਵੱਡੀ ਰਾਸ਼ੀ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਕਰਕੇ ਕਈ ਵਾਰ ਸਾਨੂੰ ਪਹਿਲਾਂ ਤੋਂ ਹੀ ਇਸ ਦੀ ਬੁਕਿੰਗ ਕਰਵਾਉਣੀ ਪੈਂਦੀ ਹੈ ਜਾਂ ਫਿਰ ਉਸ ਏਅਰਲਾਈਨ ਦੀ ਟਿਕਟ ਬੁੱਕ ਕਰਨੀ ਪੈਂਦੀ ਹੈ ਜੋ ਜ਼ਿਆਦਾ ਸਾਮਾਨ ਲਿਜਾਣ ਦੇ ਸਮਰੱਥ ਹੋਵੇ।

ਪਰ ਜੇਕਰ ਤੁਸੀਂ ਇਸ ਮਹੀਨੇ ਘਰੇਲੂ ਏਅਰਲਾਈਨ ਸਪਾਈਸਜੈੱਟ ਨਾਲ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਵਾਧੂ ਸਮਾਨ ਲੈ ਜਾਣ ਲਈ ਭਾਰੀ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਸ ਵਿਚ ਤੁਸੀਂ 25% ਫਲੈਟ ਛੋਟ ਹਾਸਿਲ ਕਰ ਸਕਦੇ ਹੋ। ਇਸ ਤੋਂ ਮਤਲਬ ਕਿ ਤੁਸੀਂ ਹੁਣ ਸਫ਼ਰ ਦੌਰਾਨ ਵਾਧੂ ਸਮਾਨ ਲੈ ਜਾਣ ਵਾਸਤੇ ਪ੍ਰੀ-ਬੁਕਿੰਗ ਕਰਵਾ ਸਕਦੇ ਹੋ। ਸਿਰਫ 1 ਅਕਤੂਬਰ ਤੋਂ 31 ਅਕਤੂਬਰ 2020 ਤੱਕ ਇਹ ਪੇਸ਼ਕਸ਼ ਸਪਾਈਸਜੈੱਟ ਵੱਲੋਂ ਦਿੱਤੀ ਜਾ ਰਹੀ ਹੈ

ਜਿਸ ਦੀ ਪ੍ਰੀ-ਬੁਕਿੰਗ ਤੁਸੀਂ ਸਪਾਈਸਜੈੱਟ ਦੀ ਵੈਬਸਾਈਟ ਤੇ ਜਾ ਕੇ ਕਰ ਸਕਦੇ ਹੋ। ਭਾਰ ਦੇ ਹਿਸਾਬ ਦੇ ਨਾਲ ਏਅਰਲਾਈਨਜ਼ ਨੇ ਵੱਖੋ-ਵੱਖਰੇ ਸਲੈਬ ਬਣਾਏ ਹੋਏ ਹਨ। ਇਹ ਸਲੈਬ 5 ਕਿੱਲੋ,10, 15, 20 ਅਤੇ 30 ਕਿੱਲੋ ਦੇ ਹਨ ਅਤੇ ਇਨ੍ਹਾਂ ਦੇ ਰੇਟ ਭਾਰ ਦੇ ਹਿਸਾਬ ਦੇ ਨਾਲ ਨਿਰਧਾਰਿਤ ਕੀਤੇ ਗਏ ਹਨ। 5 ਕਿੱਲੋ ਵਾਧੂ ਸਮਾਨ ਦੀ ਛੋਟ ਦੀ ਕੀਮਤ 1875 ਰੁਪਏ, 10 ਕਿੱਲੋ ਲਈ 3,750 ਰੁਪਏ, 15 ਕਿੱਲੋ ਲਈ 5,625 ਰੁਪਏ, 20 ਕਿੱਲੋ ਲਈ 7500 ਰੁਪਏ ਅਤੇ 30 ਕਿੱਲੋ ਲਈ 11,250 ਰੁਪਏ ਹੈ।

ਜੇਕਰ ਬਾਕੀ ਏਅਰਲਾਈਨਜ਼ ਦੀ ਗੱਲ ਕੀਤੀ ਜਾਵੇ ਤਾਂ ਏਅਰ ਇੰਡੀਆ ਆਪਣੇ ਯਾਤਰੀਆਂ ਤੋਂ ਵਾਧੂ ਸਮਾਨ ਲੈ ਜਾਣ ਵਾਸਤੇ 600 ਰੁਪਏ ਪ੍ਰਤੀ ਕਿੱਲੋ + ਜੀਐਸਟੀ ਲੈਂਦੀ ਹੈ ਜਿਸ ਦੀ ਜਾਣਕਾਰੀ ਏਅਰ ਇੰਡੀਆ ਦੀ ਵੈੱਬਸਾਈਟ ਉੱਪਰ ਉਪਲਬਧ ਹੈ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਅੰਤਰਰਾਸ਼ਟਰੀ ਉਡਾਨਾਂ ਵਿਚ ਚਾਰਜ ਸਲੈਬ ਵੱਖੋ-ਵੱਖਰੇ ਹੁੰਦੇ ਹਨ ਅਤੇ ਇਹ ਸਲੈਬ ਵੱਖੋ-ਵੱਖਰੇ ਦੇਸ਼ਾਂ ਅਤੇ ਬੈਂਡ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ।