Tuesday , June 28 2022

ਹਵਾਈ ਯਾਤਰੀਆਂ ਲਈ ਆਈ ਵੱਡੀ ਮਾੜੀ ਖਬਰ – ਕੁਦਰਤ ਦੀ ਕਰੋਪੀ ਕਾਰਨ ਇਥੇ ਹਜਾਰਾਂ ਫਲਾਈਟਾਂ ਹੋ ਗਈਆਂ ਰੱਦ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਜਿੱਥੇ ਇੱਕ ਬਾਰ ਫਿਰ ਕਰੋਨਾ ਤੋਂ ਪੀੜਤ ਵੇਖਿਆ ਜਾ ਰਿਹਾ ਹੈ ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਵੀ ਅਮਰੀਕਾ ਵਾਸੀਆਂ ਨੂੰ ਕਰਨਾ ਪਿਆ ਹੈ। ਜਿੱਥੇ ਅਮਰੀਕਾ ਵਿੱਚ ਕੁਦਰਤੀ ਅੱਗ ਦੇ ਕਾਰਨ ਬਹੁਤ ਸਾਰੀਆਂ ਘਟਨਾਵਾਂ ਵਾਪਰੀਆ ਹਨ। ਜਿੱਥੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਜੰਗਲੀ ਅੱਗ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਉਸ ਤੋਂ ਬਾਅਦ ਕਰੋਨਾ ਦੇ ਕੇਸਾਂ ਵਿੱਚ ਵਾਧਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਅਤੇ ਬਰਸਾਤ ਅਤੇ ਤੇਜ਼ ਹਨ੍ਹੇਰੀ ਦੇ ਚਲਦੇ ਹੋਏ ਲੋਕਾਂ ਨੂੰ ਇਨ੍ਹਾਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਹਵਾਈ ਯਾਤਰੀਆਂ ਲਈ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਕੁਦਰਤੀ ਕਰੋਪੀ ਕਾਰਨ ਹਜ਼ਾਰਾਂ ਫਲਾਈਟਾਂ ਰੱਦ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਦੱਖਣ-ਪੂਰਬ ਵਿੱਚ ਤੇਜ਼ ਹਵਾਵਾਂ ਅਤੇ ਬਰਫਬਾਰੀ ਦੇ ਚੱਲਦੇ ਹੋਏ ਬਰਫੀਲਾ ਤੁਫਾਨ ਆਉਣ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਰਫੀਲੇ ਤੂਫਾਨ ਦੇ ਕਾਰਨ ਹੀ ਬਹੁਤ ਸਾਰੇ ਦਰੱਖਤਾਂ ਦੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਉੱਥੇ ਹੀ ਇਸ ਬਰਫੀਲੇ ਤੂਫਾਨ ਦੇ ਕਾਰਨ ਹਜ਼ਾਰ ਤੋਂ ਵਧੇਰੇ ਉਡਾਨਾਂ ਨੂੰ ਰੱਦ ਕਰਨਾ ਪਿਆ ਹੈ।

ਇਨ੍ਹਾਂ ਉਡਾਨਾਂ ਨੂੰ ਰੱਦ ਕਰਨ ਵਿੱਚ ਅਟਲਾਂਟਾ ਵਿਚ ਵੀ ਤਿੰਨ ਸੌ ਤੋਂ ਵਧੇਰੇ ਉਡਾਨਾਂ ਰੱਦ ਕੀਤੀਆਂ ਗਈਆਂ ਹਨ। ਇਸ ਬਰਫੀਲੇ ਤੂਫਾਨ ਦੇ ਕਾਰਨ ਜਿੱਥੇ ਹਵਾਈ ਆਵਾਜਾਈ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਉਥੇ ਹੀ ਦੇਸ਼ ਦਾ ਸੈਲੋਰਟ ਡਗਲਸ ਕੌਮਾਂਤਰੀ ਹਵਾਈ ਅੱਡਾ ਸਭ ਜ਼ਿਆਦਾ ਇਸ ਬਰਫੀਲੇ ਤੂਫਾਨ ਕਾਰਨ ਪ੍ਰਭਾਵਤ ਹੋਇਆ ਹੈ। ਜਿੱਥੇ ਹਵਾਈ ਉਡਾਨਾਂ ਨੂੰ ਰੱਦ ਕਰਨਾ ਪਿਆ ਹੈ।

ਇਸ ਕਾਰਨ ਯਾਤਰੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਬਰਫਬਾਰੀ ਦੇ ਕਾਰਨ ਵੀ ਸੜਕਾਂ ਉੱਪਰ ਚਿੱਟੀ ਚਾਦਰ ਵਿੱਛ ਗਈ ਹੈ। ਜਿੱਥੇ ਹਵਾਈ ਅਤੇ ਰੇਲ ਦੇ ਰਸਤੇ ਪ੍ਰਭਾਵਿਤ ਹੋਏ ਹਨ ਉਥੇ ਹੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਕਈ ਖੇਤਰਾਂ ਵਿੱਚ ਪ੍ਰਤੀ ਘੰਟੇ ਇਕ ਇੰਚ ਤੋਂ ਵਧੇਰੇ ਬਰਫ ਡਿੱਗੀ ਦਰਜ ਕੀਤੀ ਜਾ ਰਹੀ ਹੈ।