Sunday , June 26 2022

ਹਵਾਈ ਯਾਤਰੀਆਂ ਲਈ ਆਈ ਬੁਰੀ ਖ਼ਬਰ – ਹੋ ਅਚਾਨਕ ਹੁਣ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਕਾਰਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਜਿਨ੍ਹਾਂ ਵਿੱਚੋਂ ਹਵਾਈ ਯਾਤਰਾ ਤੇ ਵੀ ਬਹੁਤ ਸਾਰੇ ਦੇਸ਼ਾਂ ਦੇ ਵਿਚ ਪਾਬੰਦੀ ਸੀ{ ਪਰ ਕੋਰੋਨਾ ਦੇ ਕੁਝ ਘਟ ਦੇ ਪ੍ਰਕੋਪ ਨੂੰ ਵੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਨੇ ਮੁੜ ਤੋਂ ਹੁਣ ਹਵਾਈ ਸਫ਼ਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ । ਜਿਸ ਦੇ ਚੱਲਦੇ ਲੋਕ ਮੁੜ ਤੋਂ ਹਵਾਈ ਸਫ਼ਰ ਦਾ ਆਨੰਦ ਮਾਣ ਰਹੇ ਹਨ । ਇਸੇ ਵਿਚਕਾਰ ਹੁਣ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਲਈ ਇਕ ਬੇਹੱਦ ਹੀ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਹਵਾਈ ਯਾਤਰਾ ਦਾ ਸਫ਼ਰ ਕਰਦੇ ਸਮੇਂ ਫਲਾਈਟ ਅੰਦਰ ਇਕ ਹੀ ਬੈਗ ਲਿਜਾਉਣ ਦੀ ਇਜਾਜ਼ਤ ਹੋਵੇਗੀ ।

ਦਰਅਸਲ ਹੁਣ ਸਫ਼ਰ ਦੌਰਾਨ ਘਰੇਲੂ ਹਵਾਈ ਯਾਤਰੀ ਜਹਾਜ਼ ਦੇ ਕੈਬਿਨ ਅੰਦਰ ਸਿਰਫ਼ ਇਕ ਬੈਗ ਲੈ ਕੇ ਹੀ ਹਵਾਈ ਸਫਰ ਕਰ ਸਕਣਗੇ । ਕਿਉਂਕਿ ਹੁਣ ਦੋ ਤਿੰਨ ਛੋਟੇ ਬੈਗ ਲੈ ਕੇ ਜਾਣ ਤੇ ਪੂਰਨ ਤੌਰ ਤੇ ਮਨਾਹੀ ਲਗਾਈ ਗਈ ਹੈ । ਹਵਾਈ ਯਾਤਰਾ ਦੌਰਾਨ ਯਾਤਰੀਆਂ ਨੂੰ ਹੁਣ ਜਹਾਜ਼ ਦੇ ਕੈਬਿਨ ਦੇ ਅੰਦਰ ਇੱਕ ਦੋ ਵੱਧ ਬੈਗ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ । ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਓਰਿਟੀ ਨੇ ਹਵਾਈ ਅੱਡਿਆਂ ਅਤੇ ਏਅਰਲਾਈਨਾਂ ਨੂੰ ਇੱਕ ਬੈਗ ਨਿਯਮਾਂ ਨੂੰ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ।

ਦਰਅਸਲ, ਇਹ ਪਾਇਆ ਗਿਆ ਹੈ ਕਿ ਇੱਕ ਤੋਂ ਵੱਧ ਕੈਬਿਨ ਬੈਗੇਜ ਨਾਲ ਉਡਾਣ ਭਰਨ ਵਾਲੇ ਯਾਤਰੀਆਂ ਕਾਰਨ ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਸੁਰੱਖਿਆ ਚੈਕ-ਇਨ ਕਾਊਂਟਰਾਂ ‘ਤੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।ਜਿਸ ਦੇ ਚੱਲਦੇ ਹੁਣ ਫ਼ੈਸਲਾ ਲਿਆ ਗਿਆ ਹੈ ਕਿ ਜੋ ਘਰੇਲੂ ਹਵਾਈ ਯਾਤਰੀ ਹਨ ਉਹ ਆਪਣੇ ਕੈਬਿਨ ਵਿਚ ਹੁਣ ਸਿਰਫ ਇਕੋ ਬੈਗ ਲੈ ਕੇ ਜਾ ਸਕਦੇ ਹਨ ।

ਹਾਲਾਂਕਿ ਪਹਿਲਾਂ ਅਜਿਹਾ ਕੁਝ ਵੀ ਨਹੀਂ ਸੀ ਪਰ ਹੁਣ ਅਜਿਹੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ । BCAS ਮੁਤਾਬਕ ਦੇਖਿਆ ਗਿਆ ਹੈ ਕਿ ਯਾਤਰੀ ਸਕ੍ਰੀਨਿੰਗ ਪੁਆਇੰਟ ਤੱਕ ਦੋ ਤੋਂ ਤਿੱਨ ਹੈਂਡਬੈਗ ਅੰਦਰ ਲਿਜਾਂਦੇ ਸਨ । ਜਿਸ ਕਾਰਨ ਭੀੜ ਅਤੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਏਸੇ ਮੁਸ਼ਕਿਲਾਂ ਨੂੰ ਵੇਖਦੇ ਹੋਏ ਹੁਣ ਯਾਤਰੀ ਸਿਰਫ਼ ਇਕ ਬੈਗ ਹੀ ਫਲਾਈਟ ਅੰਦਰ ਲੈ ਕੇ ਜਾ ਸਕਣਗੇ ।