Wednesday , January 19 2022

ਹਵਾਈ ਮੁਸਾਫ਼ਰਾਂ ਲਈ ਆਈ ਖੁਸ਼ਖਬਰੀ ਸਰਕਾਰ ਨੇ ਜਾਰੀ ਕੀਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਹਵਾਈ ਮੁਸਾਫਰਾਂ ਲਈ ਖੁਸ਼ਖਬਰੀ, ਕਿਰਾਏ ਲਈ ਜੇਬ ਨਹੀਂ ਹੋਵੇਗੀ ਢਿੱਲੀ! ਨਵੀਂ ਦਿੱਲੀ— ਜਹਾਜ਼ ਕਿਰਾਏ ‘ਤੇ ਲੱਗੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਲਿਮਟ 24 ਅਗਸਤ ਤੋਂ ਅੱਗੇ ਵੀ ਵਧਾਈ ਜਾ ਸਕਦੀ ਹੈ। ਹਵਾਬਾਜ਼ੀ ਸਕੱਤਰ ਪੀ. ਐੱਸ. ਖਰੌਲਾ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਅੱਗੇ ਹਾਲਤ ਕਿਸ ਤਰ੍ਹਾਂ ਦੇ ਰਹਿੰਦੇ ਹਨ। ਸਰਕਾਰ ਨੇ ਘਰੇਲੂ ਯਾਤਰੀ ਉਡਾਣਾਂ ਨੂੰ 25 ਤੋਂ ਦੁਬਾਰਾ ਸ਼ੁਰੂ ਕੀਤਾ ਸੀ ਪਰ ਕਿਰਾਏ ‘ਤੇ ਇਕ ਲਿਮਟ ਰੱਖੀ ਗਈ ਹੈ।

ਖਰੌਲਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਹਾਲਾਤ ਕਿਵੇਂ ਬਦਲਦੇ ਹਨ, ਇਸ ਦੇ ਆਧਾਰ ‘ਤੇ ਕਿਰਾਏ ਲਈ ਰੱਖੀ ਲਿਮਟ ਨੂੰ 24 ਅਗਸਤ ਤੋਂ ਅੱਗੇ ਵੀ ਵਧਾਉਣਾ ਪੈ ਸਕਦਾ ਹੈ ਪਰ ਫਿਲਹਾਲ ਇਹ ਸਿਰਫ ਤਿੰਨ ਮਹੀਨਿਆਂ ਲਈ ਹੈ।”

ਜ਼ਿਕਰਯੋਗ ਹੈ ਕਿ ਕੌਮਾਂਤਰੀ ਯਾਤਰੀ ਉਡਾਣਾਂ ਦਾ ਸੰਚਾਲਨ ਹੁਣ ਵੀ ਬੰਦ ਹੈ। ਹਾਲਾਂਕਿ, ਸਰਕਾਰ ਨੇ ਫਸੇ ਹੋਏ ਲੋਕਾਂ ਨੂੰ ਵਿਸ਼ੇਸ਼ ਉਡਾਣਾਂ ਜ਼ਰੀਏ ਉਨ੍ਹਾਂ ਦੇ ਟਿਕਾਣੇ ਤੱਕ ਪਹੁੰਚਣ ‘ਚ ਮਦਦ ਕਰਨ ਲਈ 6 ਮਈ ਤੋਂ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਨਫਰੰਸ ‘ਚ ਕਿਹਾ ਕਿ ਇਸ ਮਿਸ਼ਨ ਦੇ ਤੀਜੇ ਪੜਾਅ ਅਤੇ ਚੌਥੇ ਪੜਾਅ ਦੌਰਾਨ ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ‘ਚ ਫਸੇ ਲੋਕਾਂ ਨੂੰ ਕੱਢਣ ਲਈ ਨਿੱਜੀ ਘਰੇਲੂ ਏਅਰਲਾਈਨਾਂ ਨੂੰ 750 ਕੌਮਾਂਤਰੀ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਫਿਲਹਾਲ ਇਹ ਹੈ ਲਿਮਟ-

ਸਰਕਾਰ ਨੇ ਦੂਰੀ ਅਤੇ ਸਮੇਂ ਦੇ ਆਧਾਰ ‘ਤੇ ਸੱਤ ਸੈਕਟਰਾਂ ‘ਚ ਕਿਰਾਏ ਨਿਰਧਾਰਤ ਕੀਤੇ ਹਨ। 40 ਮਿੰਟ ਤੋਂ ਘੱਟ ਦੇ ਸ਼ਹਿਰਾਂ ਦੀਆਂ ਉਡਾਣਾਂ ਨੂੰ ਸੈਕਸ਼ਨ ਇਕ ਤਹਿਤ ਵਰਗੀਕ੍ਰਿਤ ਕੀਤਾ ਗਿਆ ਹੈ। ਉੱਥੇ ਹੀ, 150-180 ਮਿੰਟ ਤੇ 180-210 ਮਿੰਟ ਵਿਚਕਾਰ ਦੀਆਂ ਥਾਵਾਂ ਨੂੰ ਕ੍ਰਮਵਾਰ 6 ਅਤੇ 7 ‘ਚ ਸ਼੍ਰੇਣੀਬੱਧ ਕੀਤਾ ਗਿਆ ਹੈ। ਹਾਲਾਂਕਿ, ਫੀਸ ਤੇ ਹੋਰ ਟੈਕਸ ਇਨ੍ਹਾਂ ‘ਚ ਵੱਖ ਤੋਂ ਜੁਡ਼ਨਗੇ।