ਹਰ ਅੱਖ ਰੋਈ ਪਿਆਰੇ ਲਾਲ ਵੰਡਾਲੀ ਨੂੰ ਆਖਰੀ ਵੇਲੇ ਤੋਰਨ ਲੱਗਿਆਂ ਦੇਖੋ ਤਾਜਾ ਤਸਵੀਰਾਂ
ਅੰਮ੍ਰਿਤਸਰ: ਪ੍ਰਸਿੱਧ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਛੋਟੇ ਭਰਾ ਪਿਆਰੇ ਲਾਲ ਦੇ ਅਚਾਨਕ ਵਿਛੋੜੇ ਨਾਲ ਸੰਗੀਤ ਪ੍ਰੇਮਿਆ ਨੂੰ ਵੱਡਾ ਝਟਕਾ ਲੱਗਾ ਹੈ।
ਸ਼ੁੱਕਰਵਾਰ ਸਵੇਰੇ ਚਾਰ ਵਜੇ ਉਨ੍ਹਾਂ ਅੰਤਿਮ ਸਾਹ ਲਏ ਸਨ। ਹਸਪਤਾਲ ਦੇ ਬਾਹਰ ਹੀ ਉਨ੍ਹਾਂ ਦੇ ਪ੍ਰਸ਼ੰਸਕ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਸਨ।
ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਹਜ਼ਾਰਾਂ ਲੋਕ ਸ਼ਰੀਕ ਹੋਏ।
ਜਿਵੇਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਗੁਰੂ ਕੀ ਵਡਾਲੀ ਲਿਆਂਦੀ ਗਈ ਤਾਂ ਪਰਿਵਾਰ ਤੇ ਲੋਕਾਂ ਦੇ ਵਿਰਲਾਪ ਨਾਲ ਮਾਹੌਲ ਗ਼ਮਗੀਨ ਹੋ ਗਿਆ।
ਪਿਆਰੇ ਲਾਲ ਵਡਾਲੀ ਆਪਣੇ ਪਿੱਛੇ ਪਤਨੀ ਸੁਰਜੀਤ ਕੌਰ, ਦੋ ਪੁੱਤਰ ਸਤਪਾਲ ਕੁਮਾਰ, ਸੰਦੀਪ ਕੁਮਾਰ ਤੇ ਧੀਆਂ ਸ਼ੀਲਾ ਰਾਣੀ, ਸੀਮਾ ਰਾਣੀ ਤੇ ਰਾਜ ਰਾਣੀ ਛੱਡ ਗਏ ਹਨ।
ਉਨ੍ਹਾਂ ਦੇ ਸਸਕਾਰ ਮੌਕੇ ਪਦਮਸ਼੍ਰੀ ਰਾਗੀ ਨਿਰਮਲ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਰਕਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦਰਦ ਵੰਡਾਇਆ।
ਪਿਆਰੇ ਲਾਲ ਦੇ ਭਤੀਜੇ ਲਖਵਿੰਦਰ ਵਡਾਲੀ ਆਪਣੇ ਚਾਚੇ ਤੋਂ ਵਿੱਛੜਣ ਤੋਂ ਬਾਅਦ ਸੰਭਾਲਿਆ ਨਹੀਂ ਸੀ ਜਾ ਰਿਹਾ।