Thursday , May 26 2022

ਹਨੀਪ੍ਰੀਤ ਦੀਆਂ ਅਦਾਵਾਂ ਤੋਂ ਬਾਅਦ ਦੇਖੋ ਉਸਦੀ ਮੰਮੀ ਦੀ ਟੌਹਰ, ਹੁੰਦੀਆਂ ਨੇ ਸਲਾਮਾਂ..

ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਵਿਵਾਦਾਂ ਦਾ ਸਿਲਸਿਲਾ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਹਿਲਾਂ ਤਾਂ ਵੈਸੈ ਹੀ ਹਨੀਪ੍ਰੀਤ ਨੇ ਹਰਿਆਣਾ ਪੁਲਿਸ ਨੂੰ ਚੱਕਰਾਂ ‘ਚ ਪਾਈ ਰੱਖਿਆ ਅਤੇ ਹੁਣ ਹਨੀ ਦੀ ਮੰਮੀ ਦੀ ਵੀ ਇਸ ਮਸਲੇ ‘ਚ ਸ਼ਮੂਲੀਅਤ ਹੋ ਗਈ ਹੈ।
ਦਰਅਸਲ, ਹਨੀਪ੍ਰੀਤ ਦਾ ਪਰਿਵਾਰ ਉਸਨੂੰ ਮਿਲਣ ਲਈ ਸੈਂਟਰਲ ਜੇਲ ਗਿਆ ਸੀ ਜਿੱਥੇ ਕਾਨੂੰਨ ਤੋਂ ਬੇਖੌਫ ਉਹਨਾਂ ਦੀ ਗੱਡੀ ਜੇਲ ਦੇ ਅੰਦਰ ਗਈ ਅਤੇ ਕਿਸੇ ਦੀ ਵੀ ਉਹਨਾਂ ਦੀ ਚੈਕਿੰਗ ਜਾਂ ਪੁੱਛਗਿਛ ਕਰਨ ਦੀ ਹਿੰਮਤ ਨਹੀਂ ਹੋਈ। ਪ੍ਰਿਯੰਕਾ ਤਨੇਜਾ ਉਰਫ ਹਨੀਪ੍ਰੀਤ ਇੰਸਾ ਨੂੰ ਜੋ ਵੀ ਮਿਲਣ ਆਉਂਦਾ ਹੈ, ਉਹ ਵੈਸੇ ਤਾਂ “ਖਾਸ” ਹੀ ਹੁੰਦਾ ਹੈ ਪਰ ਹਨੀਪ੍ਰੀਤ ਦੀ ਮਾਂ ਦੀ ਜਿਸ ਤਰ੍ਹਾਂ ਆਉ ਭਗਤ ਕੀਤੀ ਗਈ ਹੈ, ਉਸ ਨੇ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰਿਆਂ ‘ਚ ਲ਼ਿਆ ਖੜ੍ਹਾ ਕੀਤਾ ਹੈ।

ਹੋਇਆ ਕੁਝ ਇੰਝ ਕਿ ਨਾ ਸਿਰਫ ਉਹਨਾਂ ਦੀ ਗੱਡੀ ਲਈ ਬੇਝਿਜਕ ਫਾਟਕ ਖੁੱਲਿਆ ਅਤੇ ਗੱਡੀ ਅੰਦਰ ਤੱਕ ਗਈ ਬਲਕਿ ਸੰਤਰੀ ਨੇ ਉਹਨਾਂ ਦੀ ਗੱਡੀ ਨੂੰ ਬਾਕਾਇਦਾ ਸਲਾਮੀ ਦਿੱਤੀ ਹੈ।
honeypreet vvip treatment ਤੋਂ ਬਾਅਦ ਦੇਖੋ ਉਸਦੀ ਮੰਮੀ ਦੀ ਟੌਹਰ, ਹੁੰਦੀਆਂ ਨੇ ਸਲਾਮਾਂ!ਹੁਣ, ਜੇਕਰ ਅਜਿਹੀਆਂ ਘਟਨਾਵਾਂ ‘ਤੇ ਵੀ ਮਨੋਹਰ ਲਾਲ ਅਤੇ ਹਰਿਆਣਾ ਸਰਕਾਰ ‘ਤੇ ਸਵਾਲ ਨਾ ਖੜ੍ਹੇ ਹੋਣ ਤਾਂ ਹੋਵੇ ਵੀ ਕੀ?

ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਗੱਡੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਸਿਰਫ ਅੰਦਰ ਜਾਣਾ ਬਲਕਿ ਇੱਕ ਮੁਲਾਕਾਤ ਲਈ ਕਈ ਤਰ੍ਹਾਂ ਦੀਆਂ ਸਰਕਾਰੀ ਰਸਮੀ ਲੋੜ੍ਹਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਜਿਵੇਂ ਕਿ ਆਪਣੇ ਬਾਰੇ ਜਾਣਕਾਰੀ ਦੇਣਾ ਆਦਿ, ਪਰ ਹਨੀਪ੍ਰੀਤ ਦੇ ਮਾਮਲੇ ‘ਚ ਅਜਿਹਾ ਕੁਝ ਨਹੀਂ ਹੋਇਆ ਅਤੇ ਬੜੀ ਸ਼ਾਨ ਬਾਨ ਨਾਲ ਉਸਦੇ ਰਿਸ਼ਤੇਦਾਰਾਂ ਨੂੰ ਅੰਦਰ ਲਿਜਾਇਆ ਗਿਆ।

ਹਨੀਪ੍ਰੀਤ ਨੂੰ ਉਸਦੇ ਰਿਸ਼ਤੇਦਾਰ ਲੰਬੇ ਸਮੇਂ ਾਨਲ ਮਿਲੇ ਅਤੇ ਫਿਰ ਬਿਨ੍ਹਾਂ ਕਿਸੇ ਪੁੱਛਗਿਛ ਤੋਂ ਵਾਪਿਸ ਵੀ ਚਲੇ ਗਏ। ਜਿੱਥੇ ਇੱਕ ਪਾਸੇ ਕੈਦੀਆਂ ਨੂੰ ਕਿਸੇ ਆਪਣੇ ਨੂੰ ਮਿਲਣ ਲਈ ਕਈ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਜੋ ਮਹੀਨਿਆਂ ‘ਚ ਵੀ ਤਬਦੀਲ ਹੋ ਜਾਂਦਾ ਹੈ ਅਜਿਹੇ ‘ਚ ਹਨੀਪ੍ਰੀਤ ਨਾਲ ਅੀਜਹਾ ਸਲੂਕ ਕਿੱਥੋਂ ਤੱਕ ਜਾਇਜ਼ ਹੈ, ਇਹ ਤਾਂ ਹਰਿਆਣਾ ਸਰਕਾਰ ਹੀ ਦੱਸ ਸਕਦੀ ਹੈ।