Wednesday , September 22 2021

ਸੱਪ ਦੇ ਡਸਣ ਨਾਲ ਹੋਈ ਇਸ ਮਹਾਨ ਸ਼ਖਸ਼ੀਅਤ ਦੀ ਅਚਾਨਕ ਮੌਤ, ਸਾਰੇ ਪਾਸੇ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਵਿਚ ਮਾੜੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ ਜਿਥੇ ਇਸ ਸਾਲ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਓਥੇ ਇਸ ਸਾਲ ਕਈ ਮਹਾਨ ਸ਼ਖ਼ਸ਼ੀਤਾ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਕੇ ਚਲੀਆਂ ਗਈਆਂ ਹਨ। ਅਜਿਹੀ ਹੀ ਇੱਕ ਹੋਰ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਸੱਚ ਖੰਡ ਸ੍ਰੀ ਹਮੰਦੀਰ ਸਾਹਿਬ ਦੇ ਹਜੂਰੀ ਰਾਗੀ ਭਾਈ ਨਵਜੀਤ ਸਿੰਘ ਜਿਹਨਾਂ ਨੂੰ ਓਹਨਾ ਦੇ ਪਿੰਡ ਝੰਗੀ ਨਜਦੀਕ ਰਾਮਦਾਸ ਬੀਤੀ ਰਾਤ ਸੱਪ ਨੇ ਡਸ ਲਿਆ ਸੀ ਅਤੇ ਸਵੇਰੇ 8 ਵਜੇ ਉਹਨਾਂ ਨੂੰ ਹਸਪਤਾਲ ਲਿਜਾਣਿਆ ਉਹਨਾਂ ਦੀ ਮੌਤ ਹੋ ਗਈ ਹੈ। ਉਹ ਕੀਰਤਨ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆ ਨਾਲ ਸਹਾਇਕ ਰਾਗੀ ਦੇ ਤੋਰ ਤੇ ਕਰਦੇ ਸਨ। ਜਿਥੇ ਉਹ ਇੱਕ ਵਧੀ ਉੱਚ ਕੋਟੀ ਦੇ ਰਾਗੀ ਸਨ ਓਥੇ ਇੱਕ ਮਿਠਬੋਲੜੇ ਨੇਕ ਸੁਭਾਅ ਦੇ ਇਨਸਾਨ ਸਨ।

ਇਸ ਖਬਰ ਦੇ ਆਉਣ ਨਾਲ ਸਾਰੇ ਪਾਸੇ ਸੋਗ ਛਾ ਗਿਆ ਹੈ। ਓਹਨਾ ਦੀ ਹੋਈ ਇਸ ਅਚਾਨਕ ਮੌਤ ਤੇ ਵੱਖ ਵੱਖ ਸ਼ਖਸ਼ੀਅਤਾਂ ਵਲੋਂ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕੇ ਭਾਈ ਸਾਹਿਬ ਦੀਆਂ ਦੋ ਛੋਟੀਆਂ ਬਚੀਆਂ ਹਨ। ਸੰਗਤਾਂ ਵਲੋਂ ਉਹਨਾਂ ਦੇ ਨਮਿਤ ਅਰਦਾਸ ਕੀਤੀ ਜਾ ਰਹੀ ਹੈ ਕੇ ਪਰਮਾਤਮਾ ਓਹਨਾ ਨੂੰ ਸ਼ਾਂਤੀ ਦੇਵੇ ਅਤੇ ਪ੍ਰੀਵਾਰ ਨੂੰ ਭਾਣਾ ਮਨਣ ਦਾ ਬਲ ਬਖਸ਼ੇ।