Monday , June 27 2022

ਸੰਸਾਰ ਚ ਸਭ ਤੋਂ ਉਮਰ 112 ਸਾਲਾਂ ਦੇ ਬਜ਼ੁਰਗ ਵਿਅਕਤੀ ਬਾਰੇ ਆਈ ਇਹ ਮਾੜੀ ਖਬਰ

ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਵੱਲੋਂ ਕਈ ਤਰਾਂ ਦੇ ਰਿਕਾਰਡ ਵੀ ਬਣਾਏ ਜਾਂਦੇ ਹਨ। ਜਿੱਥੇ ਕੁਝ ਲੋਕਾਂ ਵੱਲੋਂ ਅਜਿਹੇ ਰਿਕਾਰਡ ਪੈਦਾ ਕਰਨ ਲਈ ਭਾਰੀ ਮਿਹਨਤ ਕੀਤੀ ਜਾਂਦੀ ਹੈ ਉਥੇ ਹੀ ਕੁਝ ਲੋਕਾਂ ਨੂੰ ਕੁਦਰਤੀ ਬਖਸ਼ਿਸ਼ ਦੇ ਚੱਲਦੇ ਹੋਏ ਵੀ ਅਜਿਹੇ ਮੌਕੇ ਮਿਲ ਜਾਂਦੇ ਹਨ। ਜੋ ਕੁਦਰਤ ਵੱਲੋਂ ਹੀ ਉਨ੍ਹਾਂ ਨੂੰ ਦੇਣ ਦਿੱਤੀ ਜਾਂਦੀ ਹੈ। ਦੁਨੀਆਂ ਵਿੱਚ ਲੋਕਾਂ ਵੱਲੋਂ ਰਿਕਾਰਡ ਪੈਦਾ ਕਰਨ ਲਈ ਵੱਖ-ਵੱਖ ਕਾਰਜ ਕੀਤੇ ਜਾਂਦੇ ਹਨ। ਹੁਣ ਸੰਸਾਰ ਦੇ ਸਭ ਤੋਂ ਵੱਧ ਉਮਰ ਦੇ 112 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਬਾਰੇ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 112 ਸਾਲਾ ਦੇ ਬਜ਼ੁਰਗ ਦੀ ਮੰਗਲਵਾਰ ਨੂੰ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ।

ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਸੈਟਰਨਿਨੋ ਡੇ ਲਾਫੁਏਂਤੇ ਜਿੱਥੇ ਮੰਗਲਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਥੇ ਹੀ ਦੱਸਿਆ ਗਿਆ ਹੈ ਕਿ ਉਹਨਾ ਦਾ ਦਿਹਾਂਤ ਉਨ੍ਹਾਂ ਦੇ ਘਰ ਸਪੇਨ ਦੇ ਉੱਤਰ ਪੱਛਮੀ ਸ਼ਹਿਰ ਲਿਓਨ ਵਿੱਚ ਹੋਇਆ ਹੈ। ਜਿਨ੍ਹਾਂ ਵੱਲੋਂ ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਹੋਣ ਦਾ ਗਿਨੀਜ ਵਰਲਡ ਰਿਕਾਰਡ ਪੈਦਾ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਵਿਅਕਤੀ ਦਾ ਜਨਮ ਪੁਏਂਤੇ ਕਾਸਤਰੋ ਵਿਚ 11 ਫਰਵਰੀ 1909 ਨੂੰ ਹੋਇਆ ਸੀ।

ਜਿਸ ਨੇ ਜੁੱਤੀਆਂ ਦੀ ਇਕ ਫੈਕਟਰੀ ਵਿਚ 13 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਗਿਆ ਸੀ ਅਤੇ ਜੋ ਇਕ ਮੋਚੀ ਸਨ। ਇਸ ਵਿਅਕਤੀ ਦੇ ਪਰਿਵਾਰ ਵਿੱਚ ਪਤਨੀ, 8 ਬੱਚੇ,14 ਪੋਤਰੇ ਅਤੇ ਪੋਤਰੀਆਂ ਅਤੇ 22 ਪੜਪੋਤੇ ਪਰਿਵਾਰ ਵਿੱਚ ਸ਼ਾਮਲ ਹਨ। ਇਸ ਵਿਅਕਤੀ ਨੂੰ ਦੁਨੀਆਂ ਦੀ ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਪਿਛਲੇ ਸਾਲ ਸਤੰਬਰ ਵਿਚ ਨਾਮਿਤ ਕੀਤਾ ਗਿਆ ਸੀ।

ਜਿੱਥੇ ਮੰਗਲਵਾਰ ਨੂੰ ਉਨ੍ਹਾਂ ਦੇ ਦਿਹਾਂਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਥੇ ਹੀ ਸਰਕਾਰੀ ਸਮਾਚਾਰ ਏਜੰਸੀ ਈ ਐੱਫ ਈ ਵੱਲੋਂ ਦੱਸਿਆ ਗਿਆ ਹੈ ਕਿ ਸੈਟਰਨਿਨੋ ਡੇ ਲਾਫੁਏਂਤੇ ਅੰਤਿਮ ਸੰਸਕਾਰ ਬੁੱਧਵਾਰ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਹੈ। 112 ਸਾਲ ਦੀ ਉਮਰ ਵਿੱਚ ਹੋਏ ਦਿਹਾਂਤ ਤੋਂ ਬਾਅਦ ਇਸ ਬਜੁਰਗ ਨੂੰ ਸਭ ਲੋਕਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।