Tuesday , September 27 2022

ਸ੍ਰੀ ਹੇਮਕੁੰਟ ਸਾਹਿਬ ‘ਚ ਹੋ ਗੲੀ ਤਾਜ਼ਾ ਬਰਫਬਾਰੀ, ਰਸਤਾ ਖੋਲ੍ਹਣ ਦਾ ਕੰਮ ਮੱਠਾ, ਸ਼ੇਅਰ ਜਰੂਰ ਕਰੋ ਜੀ…

 

25 ਮਈ ਤੋਂ ਸ਼ੁਰੂ ਹੋ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਬਰਫ ਹਟਾਉਣ ਦਾ ਕੰਮ ਬੀਤੇ ਦਿਨੀਂ ਤੂਫਾਨ ਆਉਣ ਕਾਰਨ ਪ੍ਰਭਾਵਿਤ ਹੋਇਆ ਹੈ। ਖਬਰਾਂ ਮੁਤਾਬਕ ਇਥੇ ਦੋ ਢਾਈ ਫੁੱਟ ਨਵੀਂ ਬਰਫ ਪੈਣ ਕਾਰਨ ਬਰਫ ਹਟਾਉਣ ਦਾ ਕੰਮ ਫਿਲਹਾਲ ਮੱਠਾ ਪੈ ਗਿਆ ਹੈ।

ਹੁਣ ਸਮੇਂ ਸਿਰ ਕੰਮ ਮੁਕਾਉਣ ਲਈ ਤੇ ਲਾਂਘਾ ਸਾਫ ਕਰਨ ਦਾ ਕੰਮ ਕਰ ਰਹੇ ਭਾਰਤੀ ਫੌਜ ਦੇ ਜਵਾਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।

Related image
ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਗੋਬਿੰਦਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚਾਲੇ 6 ਕਿਲੋਮੀਟਰ ਦੇ ਰਸਤੇ ਵਿਚ ਜੰਮੀ ਬਰਫ ਨੂੰ ਹਟਾ ਕੇ ਰਸਤਾ ਬਣਾਉਣ ਅਤੇ ਗੁਰਦੁਆਰੇ ਦੇ ਆਲੇ-ਦੁਆਲੇ ਜੰਮੀ ਬਰਫ ਹਟਾਉਣ ਲਈ ਭਾਰਤੀ ਫੌਜ ਦੇ ਜਵਾਨਾਂ ਵਲੋਂ ਦੋ ਮਈ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ ਜੋ 20 ਮਈ ਤਕ ਯਾਤਰੂਆਂ ਲਈ ਰਸਤਾ ਸਾਫ ਕਰਨਗੇ।

Related image
ਲਗਭਗ 15 ਹਜ਼ਾਰ ਫੁੱਟ ਦੀ ਉੱਚਾਈ ‘ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਵਿਚ ਇਸ ਵੇਲੇ ਮੁੜ ਨਵੀਂ ਬਰਫ ਪੈ ਗਈ ਹੈ। ਜਦਕਿ ਰਸਤੇ ਵਿਚ ਆਉਂਦੇ ਆਟਲਾਕੋਟੀ ਗਲੇਸ਼ੀਅਰ ਵਿਚ ਵੀ ਮੁੜ ਬਰਫ ਪਈ ਹੈ। ਪਹਿਲਾਂ ਹੀ ਇਥੇ 3 ਤੋਂ 9 ਫੁੱਟ ਤਕ ਬਰਫ ਪਈ ਹੋਈ ਸੀ। ਇਹ ਗਲੇਸ਼ੀਅਰ ਲਗਭਗ 300 ਮੀਟਰ ਲੰਮੇ ਖੇਤਰ ਵਿਚ ਫੈਲਿਆ ਹੋਇਆ ਹੈ। ਇਸ ਗਲੇਸ਼ੀਅਰ ਵਿਚੋਂ ਬਰਫ ਹਟਾ ਕੇ ਸ਼ਰਧਾਲੂਆਂ ਦਾ ਲਾਂਘਾ ਤਿਆਰ ਕੀਤਾ

ਜਾਂਦਾ ਹੈ।Image result for hemkunt sahib snow
ਇਸ ਸੰਬੰਧੀ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਅੱਜ ਮੌਸਮ ਸਾਫ ਹੋਣ ਮਗਰੋਂ ਫੌਜ ਦੇ ਜਵਾਨਾਂ ਵਲੋਂ ਬਰਫ ਹਟਾਉਣ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ 20 ਮਈ ਤਕ ਸੰਗਤਾਂ ਲਈ ਰਸਤਾ ਤਿਆਰ ਕਰਨ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਇਲਾਕੇ ਵਿਚੋਂ ਬਰਫ ਹਟਾਉਣ ਲਈ ਫੌਜੀ ਜਵਾਨਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਅਗਲੇ ਤਿੰਨ ਚਾਰ ਦਿਨ ਮੌਸਮ ਸਾਫ ਰਿਹਾ ਅਤੇ ਧੁੱਪ ਨਿੱਕਲੀ ਤਾਂ ਬਰਫ ਪਿਘਲ ਜਾਵੇਗੀ।