Saturday , October 31 2020

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇਖੋ ਕਿਸ ਹਲਾਤ ਚ ਮਿਲੇ ……

ਸ੍ਰੀ ਆਨੰਦਪੁਰ ਸਾਹਿਬ ‘ਚ ਬੀਤੀ ਰਾਤ ਸ਼੍ਰੋਮਣੀ ਕਮੇਟੀ ਦੀ ਇਕ ਟੀਮ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਦੀ ਅਗਵਾਈ ‘ਚ ਕੇਸਗੜ੍ਹ ਸਾਹਿਬ ਤੋਂ ਕੁਝ ਦੂਰੀ ‘ਤੇ ਸਥਿਤ ਇਕ ਪੁਰਾਣੇ ਘਰ ਦੇ ਛੋਟੇ ਕਮਰੇ ‘ਚ ਜਿਸ ਦੀ ਹਾਲਤ ਬਹੁਤ ਹੀ ਖਸਤਾ ਸੀ, ‘ਚੋਂ ਕਰੀਬ 9 ਮਹੀਨੇ ਤੋਂ ਬੰਦ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੇ ਪਾਏ ਜਾਣ ‘ਤੇ ਉਸ ਨੂੰ ਮਰਿਆਦਾ ਅਨੁਸਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਾਇਆ ਗਿਆ ਹੈ।
ਹਾਲਾਕਿ ਦੇਰ ਰਾਤ ਕੀਤੀ ਗਈ ਇਸ ਕਾਰਵਾਈ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਦੇ ਸੂਤਰਾਂ ਵਲੋਂ ਪਤਾ ਲੱਗਾ ਹੈ ਕਿ ਜਿਸ ਕਮਰੇ ‘ਚ ਇਹ ਪਵਿੱਤਰ ਸਰੂਪ ਰੱਖਿਆ ਗਿਆ ਸੀ, ਉਹ ਬਹੁਤ ਹੀ ਛੋਟਾ ਸੀ ਤੇ ਇੰਨੀ ਬੁਰੀ ਹਾਲਤ ‘ਚ ਸੀ ਕਿ ਕਈ ਮਹੀਨਿਆਂ ਤੋਂ ਇਸ ਨੂੰ ਨਾ ਹੀ ਖੋਲ੍ਹਿਆ ਗਿਆ ਸੀ ਤੇ ਨਾ ਹੀ ਇਸ ਦੀ ਸਫਾਈ ਕੀਤੀ ਗਈ ਸੀ।
ਇਹ ਹੀ ਕਾਰਨ ਸੀ ਕਿ ਉਥੇ ਚਾਰੇ ਪਾਸੇ ਜਾਲੇ ਲੱਗੇ ਹੋਏ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਨੂੰ ਸੰਭਾਲਣ ਦੇ ਲਈ ਰੱਖੇ ਗਏ ਕੱਪੜੇ ਵੀ ਕਾਫੀ ਬੁਰੀ ਹਾਲਤ ‘ਚ ਸਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੂੰ ਗੁਪਤ ਸੂਚਨਾ ਦੇ ਕੇ ਪਵਿੱਤਰ ਸਰੂਪ ਮਰਿਆਦਾ ਅਨੁਸਾਰ ਕੇਸਗੜ੍ਹ ਸਾਹਿਬ ਪਹੁੰਚਾਉਣ ਦੀ ਮੰਗ ਕੀਤੀ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਥਾਨਕ ਡੇਰੇ ‘ਚ ਵੀ ਅਜਿਹੀ ਹਾਲਤ ‘ਚ ਗੁਰੂ ਸਾਹਿਬ ਦਾ ਪਵਿੱਤਰ ਸਵਰੂਪ ਪਾਇਆ ਗਿਆ ਸੀ, ਜਿਸ ਤੋਂ ਬਾਅਦ ਡੇਰਾ ਪ੍ਰਬੰਧਕ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਧਾਰਮਿਕ ਸਜ਼ਾ ਦਾ ਐਲਾਨ ਵੀ ਕੀਤਾ ਗਿਆ ਸੀ