Sunday , October 2 2022

ਸ੍ਰੀਦੇਵੀ ਦੀ ਮੌਤ ਸਬੰਧੀ ਇੱਕ ਹੋਰ ਹੈਰਾਨੀਜਨਕ ਪਹਿਲੂ ਆਇਆ ਸਾਹਮਣੇ… ਮਸ਼ਹੂਰ ਫਿਲਮ ਮੇਕਰ ਨੇ ਕੀਤਾ ਦਾਅਵਾ..

ਮਸ਼ਹੂਰ ਬਾਲੀਵੁੱਡ ਅਭਿਨੇਤਰੀ ਅਤੇ ਪਦਮਸ੍ਰੀ ਸ੍ਰੀ ਦੇਵੀ ਦੀ ਮੌਤ ਨੂੰ ਤਿੰਨ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ । ਇੰਨੇ ਸਮੇਂ ਦੇ ਬਾਵਜੂਦ ਵੀ ਸ੍ਰੀ ਦੇਵੀ ਦੀ ਮੌਤ ਸਬੰਧੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ । ਹਾਲੇ ਵੀ ਕਈ ਅਜਿਹੇ ਲੋਕ ਹਨ ਜੋ ਕਿ ਸ੍ਰੀ ਦੇਵੀ ਦੀ ਮੌਤ ਤੇ ਦੱਸੇ ਗਏ ਕਾਰਨਾਂ ਤੋਂ ਸੰਤੁਸ਼ਟ ਨਹੀਂ ਹਨ । ਇਨ੍ਹਾਂ ਵਿੱਚੋਂ ਹੀ ਇੱਕ ਮਸ਼ਹੂਰ ਫ਼ਿਲਮ ਮੇਕਰ ਸੁਨੀਲ ਸਿੰਘ ਹਨ । ਸੁਨੀਲ ਸਿੰਘ ਦੇ ਵਕੀਲ ਵਿਕਾਸ ਸਿੰਘ ਨੇ ਕੋਰਟ ਵਿੱਚ ਇਹ ਤਰਕ ਪੇਸ਼ ਕੀਤਾ ਹੈ ਕਿ ਸ੍ਰੀਦੇਵੀ ਦੇ ਨਾਮ 240 ਕਰੋੜ ਰੁਪਏ ਦਾ ਬੀਮਾ ਸੀ ਜੋ ਕਿ ਤਾਂ ਹੀ ਮਿਲ ਸਕਦਾ ਸੀ ਜੇਕਰ ਸ੍ਰੀਦੇਵੀ ਦੀ ਮੌਤ ਦੁਬਈ ਵਿੱਚ ਹੋਵੇ।
ਫਿਲਮ ਮੇਕਰ ਸੁਨੀਲ ਸਿੰਘ ਦਾ ਦਾਅਵਾ

ਸੁਨੀਲ ਸਿੰਘ ਦਾ ਦਾਅਵਾ ਹੈ ਕਿ ਜਿਸ ਹੋਟਲ ਵਿੱਚ ਸ੍ਰੀਦੇਵੀ ਦੀ ਮੌਤ ਹੋਈ ਉਸ ਹੋਟਲ ਵਿੱਚ ਉਹ ਖ਼ੁਦ ਹੋ ਕੇ ਆਏ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹੋਟਲ ਦੇ ਕਰਮਚਾਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨਾਲ ਵੀ ਉਨ੍ਹਾਂ ਦੀ ਗੱਲਬਾਤ ਕੀਤੀ ਹੈ ਅਤੇ ਜੋ ਬਿਆਨ ਸ੍ਰੀ ਦੇਵੀ ਦੇ ਪਰਿਵਾਰ ਅਤੇ ਮੀਡੀਆ ਦੀਆਂ ਖ਼ਬਰਾਂ ਵਿੱਚ ਦਿਖਾਏ ਗਏ ਹਨ ਸੱਚਾਈ ਉਨ੍ਹਾਂ ਤੋਂ ਕਾਫੀ ਜ਼ਿਆਦਾ ਉਲਟ ਹੈ ।

ਦੂਸਰਾ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸ੍ਰੀਦੇਵੀ ਦਾ ਕੱਦ ਪੰਜ ਫੁੱਟ ਸੱਤ ਇੰਚ ਸੀ ਪ੍ਰੰਤੂ ਜਿਸ ਬਾਥ ਟੱਬ ਵਿੱਚ ਡੁੱਬ ਕੇ ਸ੍ਰੀਦੇਵੀ ਦੀ ਮੌਤ ਹੋਈ ਹੈ ਉਸ ਟੱਬ ਦੀ ਲੰਬਾਈ ਸਿਰਫ ਪੰਜ ਫੁੱਟ ਸੀ । ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਜਿੰਨੀ ਵੀ ਪੁੱਛ ਗਿੱਛ ਕੀਤੀ ਹੈ ਉਸ ਹਿਸਾਬ ਨਾਲ ਸ੍ਰੀਦੇਵੀ ਦੀ ਮੌਤ ਨੈਚੁਰਲ ਨਹੀਂ ਹੈ ।
ਹਾਈਕੋਰਟ ਅਤੇ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਅਪੀਲ

ਸੁਨੀਲ ਸਿੰਘ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਸਬੰਧੀ ਪਹਿਲਾਂ ਦਿੱਲੀ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਜਿਸ ਨੂੰ ਕਿ ਹਾਈ ਕੋਰਟ ਵੱਲੋਂ ਖ਼ਾਰਜ ਕਰ ਦਿੱਤਾ ਗਿਆ । ਸੁਨੀਲ ਸਿੰਘ ਦਾ ਕਹਿਣਾ ਹੈ ਕਿ ਸ੍ਰੀਦੇਵੀ ਇੱਕ ਪਦਮ ਸ੍ਰੀ ਅਵਾਰਡ ਨਾਲ ਸਨਮਾਨ ਸਨਮਾਨਿਤ ਹਸਤੀ ਸੀ ਅਤੇ ਦੇਸ਼ ਦੇ ਹਿੱਤ ਵਿੱਚ ਉਨ੍ਹਾਂ ਦੀ ਮੌਤ ਦੇ ਪੂਰੇ ਮਾਮਲੇ ਨਿਰਪੱਖ ਤਰੀਕੇ ਨਾਲ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ । ਦਿੱਲੀ ਹਾਈ ਕੋਰਟ ਵਿੱਚ ਅਪੀਲ ਦੀ ਅਰਜੀ ਖਾਰਜ ਹੋਣ ਤੋਂ ਬਾਅਦ ਸੁਨੀਲ ਸਿੰਘ ਵੱਲੋਂ ਸੁਪਰੀਮ ਕੋਰਟ ਵਿੱਚ ਵੀ ਅਰਜ਼ੀ ਦਾਇਰ ਕੀਤੀ ਪ੍ਰੰਤੂ ਸੁਪਰੀਮ ਕੋਰਟ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕਰਨ ਤੋਂ ਨਾਹ ਕਰ ਦਿੱਤੀ ਗਈ ਹੈ।
ਸ੍ਰੀਦੇਵੀ ਦੇ ਅੰਕਲ ਨੂੰ ਵੀ ਹੈ ਸ਼ੱਕ

ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ੍ਰੀਦੇਵੀ ਦੀ ਮੌਤ ਸਬੰਧੀ ਉਸ ਦੇ ਅੰਕਲ ਵੇਅਨਗੋਪਾਲ ਰੈਡੀ ਨੂੰ ਵੀ ਸ਼ੱਕ ਹੈ ਕਿ ਸ੍ਰੀਦੇਵੀ ਦੀ ਮੌਤ ਕੋਈ ਨਾਰਮਲ ਘਟਨਾ ਨਹੀਂ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀਦੇਵੀ ਦੀ ਜ਼ਿੰਦਗੀ ਪਰਸਨਲ ਤੌਰ ਤੇ ਕਾਫੀ ਜ਼ਿਆਦਾ ਉਦਾਸੀ ਭਰੀ ਸੀ ਅਤੇ ਸ੍ਰੀਦੇਵੀ ਆਪਣੇ ਮਨ ਅੰਦਰ ਕਈ ਤਰ੍ਹਾਂ ਦਾ ਬੋਝ ਲੈ ਕੇ ਜੀਅ ਰਹੀ ਸੀ । ਬੇਸ਼ੱਕ ਉਹ ਸਾਰਿਆਂ ਦੇ ਸਾਹਮਣੇ ਹੱਸਦੀ ਰਹਿੰਦੀ ਸੀ ਪ੍ਰੰਤੂ ਨਿੱਜੀ ਤੌਰ ਤੇ ਉਹ ਬਹੁਤ ਉਦਾਸ ਸੀ ਅਤੇ ਆਪਣੇ ਅੰਦਰ ਕਈ ਤਰ੍ਹਾਂ ਦਾ ਦਰਦ ਲੈ ਕੇ ਜੀਅ ਰਹੀ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਅਚਾਨਕ ਸ੍ਰੀਦੇਵੀ ਦੀ ਮੌਤ ਹੋ ਜਾਣਾ ਕੋਈ ਨਾਰਮਲ ਗੱਲ ਨਹੀਂ ਹੈ ।

ਫਿਲਹਾਲ ਫਿਲਮ ਮੇਕਰ ਦੁਆਰਾ ਕੋਰਟ ਵਿੱਚ ਦਾਇਰ ਕੀਤੀਆਂ ਅਰਜ਼ੀਆਂ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ ਅਤੇ ਸ੍ਰੀਦੇਵੀ ਦੀ ਮੌਤ ਦੇ ਇਸ ਮਾਮਲੇ ਨੂੰ ਦੁਬਾਰਾ ਤੋਂ ਜਾਂਚ ਵਿੱਚ ਲਿਆਉਣ ਤੋਂ ਕੋਰਟ ਵੱਲੋਂ ਮਨਾ ਕਰ ਦਿੱਤਾ ਗਿਆ ਹੈ ਪਰੰਤੂ ਜੋ ਤਰਕ ਸੁਨੀਲ ਸਿੰਘ ਨੇ ਪੇਸ਼ ਕੀਤਾ ਹੈ ਉਹ ਵਾਕਿਆ ਹੀ ਹੈਰਾਨ ਕਰ ਦੇਣ ਵਾਲਾ ਹੈ।