Wednesday , December 7 2022

ਸੋਨਮ ਕਪੂਰ ਤੋਂ ਸਾਰਾ ਗੁਰਪਾਲ ਤੱਕ-‘ਆਸਿਫ਼ਾ’ ਲਈ ਇਨਸਾਫ ਦੀ ਮੰਗ

ਸੋਨਮ ਕਪੂਰ ਤੋਂ ਸਾਰਾ ਗੁਰਪਾਲ ਤੱਕ-‘ਆਸਿਫ਼ਾ’ ਲਈ ਇਨਸਾਫ ਦੀ ਮੰਗ

ਜੰਮੂ-ਕਸ਼ਮੀਰ ਦੇ ਕਠੂਆ ‘ਚ 8 ਸਾਲ ਦੀ ਬੱਚੀ ਨਾਲ ਗੈਂਗਰੇਪ ਅਤੇ ਕਤਲ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਬਾਹਰ ਆ ਰਿਹਾ ਹੈ। ਇਸ ਸਬੰਧੀ ਜਿਥੇ ਹੁਣ ਰਾਜਨੀਤਿਕ ਦਲਾਂ ਦੇ ਨੇਤਾ ਵੀ ਮਾਮਲੇ ‘ਚ ਆਪਣੀ-ਆਪਣੀ ਰਾਏ ਦੇ ਰਹੇ ਹਨ ਓਥੇ ਬਾਲੀਵੁਡ ਅਦਾਕਾਰ ਵੀ ਇਸ ਮਾਮਲੇ ਚ ਆਪਣੇ ਆਪਣੇ ਭਾਵਾਂ ਨੂੰ ਪ੍ਰਗਟ ਕਰ ਰਹੇ ਹਨ। ਸੋਨਮ ਕਪੂਰ ਸਣੇ ਕਈ ਬਾਲੀਵੁਡ ਅਦਾਕਾਰ ਇਸ ਮਾਮਲੇ ਤੇ ਪੋਸਟ ਕਰ ਰਹੇ ਹਨ ਤੇ ਨਾਲ ਹੀ ਆਪਣੇ ਹਿੰਦੁਸਤਾਨੀ ਹੋਣ ਤੇ ਸ਼ਰਮ ਮਹਿਸੂਸ ਕਰ ਰਹੇ ਹਨ। ਨਾਲ ਹੀ ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਨੇ ਵੀ ਆਪਣੇ ਤੇ ਇਸ ਸਬੰਧੀ ਫੋਟੋ ਪਾ ਕੇ ‘ਆਸਿਫ਼ਾ’ ਲਈ ਇਨਸਾਫ ਮੰਗਿਆ ਹੈ।ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੇ ਵੀ ਆਸਿਫ਼ਾ ਲਈ ਪੋਸਟ ਪਾ ਕੇ ਇਨਸਾਫ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਅੱਠ ਸਾਲ ਦੀ ਆਸਿਫਾ ਨੋਮਦ ਬਕਰਵਾਲ ਸਮੂਹ ਤੋਂ ਆਉਂਦੀ ਹੈ। ਉਹ ਘੋੜੇ ਚਰਾਉਣ ਜੰਗਲ ਗਈ ਸੀ ਜਦ ਉਸ ਥਾਂ ਤੋਂ ਲਾਪਤਾ ਹੋ ਗਈ ਫਿਰ ਜਨਵਰੀ ਨੂੰ ਉਸਦੀ ਲਾਸ਼ ਮਿਲੀ ਸੀ। ਚਾਰਜਸ਼ੀਟ ‘ਚ ਇਹ ਖੁਲਾਸਾ ਹੋਇਆ ਹੈ ਕਿ ਬੱਚੀ ਨੂੰ ਭੁੱਖਾ ਪਿਆਸਾ ਮੰਦਿਰ ‘ਚ ਬੰਦ ਰੱਖਿਆ ਗਿਆ ਸੀ।ਬੱਚੀ ਨੂੰ ਖਾਲੀ ਢਿੱਠ ਨਸ਼ੀਲੀ ਚੀਜ਼ ਤੇ ਬਲਾਤਕਾਰ ਕਰਵਾਉਣ ਦਾ ਕੰਮ ਇਸ ਵਾਰਦਾਤ ਦੇ ਮਾਸਟਰਮਾਈਡਂ ਸਾਂਝੀ ਰਾਮ ਰੇਖਦਾ ਸੀ। ਇਸ ਘਟਨਾ ਦੇ ਮਾਸਟਰਮਾਈਂਡ ਸਾਂਝੀ ਰਾਮ ਨੂੰ ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਉਸਦੇ ਨਾਲ ਕੁੱਲ ਅੱਠ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ‘ਚ ਕੁਝ ਮੁਲਜ਼ਮ ਹਿੰਦੂ ਏਕਤਾ ਮੰਚ ਨਾਲ ਵੀ ਜੁੜੇ ਹਨ।